ਲਖਨਊ: ਉੱਤਰ ਪ੍ਰਦੇਸ਼ ਦੇ ਲਖਨਊ ਦੇ ਚਿਨਹਾਟ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਨਰਸ ਦੀ ਲਾਪਰਵਾਹੀ ਕਰਕੇ ਨਵਜੰਮਾ ਬੱਚਾ ਉਸਦੇ ਹੱਥੋਂ ਫਿਸਲ ਗਿਆ ਤੇ ਉਸ ਦੌਰਾਨ ਹੀ ਨਵਜੰਮੇ ਬੱਚੇ ਦੀ ਮੌਤ ਹੋ ਗਈ। ਹਸਪਤਾਲ ਦੇ ਲੋਕਾਂ ਨੇ ਮਾਮਲੇ ਨੂੰ ਦਬਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਔਰਤ ਦੇ ਪਰਿਵਾਰਕ ਮੈਂਬਰਾਂ ਦੀ ਚੌਕਸੀ ਕਾਰਨ ਸੱਚਾਈ ਸਾਹਮਣੇ ਆ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਚਿਨਹਾਟ ਥਾਣੇ ਦੇ ਐੱਸਐੱਚਓ ਮੁਤਾਬਕ 19 ਅਪ੍ਰੈਲ ਦੀ ਰਾਤ 10 ਤੋਂ 11 ਵਜੇ ਦਰਮਿਆਨ ਸੈਂਟਰ ਫਾਰ ਨਿਊ ਹੈਲਥ ਹਸਪਤਾਲ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਪਰ ਔਰਤ ਦੀ ਦੇਖ-ਰੇਖ ਹੇਠ ਆਈ ਨਰਸ ਨੇ ਲਾਪਰਵਾਹੀ ਨਾਲ ਨਵਜੰਮੇ ਬੱਚੇ ਨੂੰ ਬਿਨਾਂ ਤੌਲੀਆ ਲਪੇਟ ਕੇ ਚੁੱਕ ਲਿਆ ਅਤੇ ਉਹ ਤਿਲਕ ਕੇ ਜ਼ਮੀਨ 'ਤੇ ਡਿੱਗ ਪਿਆ। ਇਸ ਕਾਰਨ ਨਵਜੰਮੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਵੀ ਪੜ੍ਹੋ: ਕੁਮਾਰ ਵਿਸ਼ਵਾਸ ਦੀ ਪਟੀਸ਼ਨ 'ਤੇ ਬਹਿਸ ਮੁਕੰਮਲ: HC ਨੇ ਸੋਮਵਾਰ ਤੱਕ ਫੈਸਲਾ ਰੱਖਿਆ ਸੁਰੱਖਿਅਤ ਦਰਅਸਲ, ਜਦੋਂ ਨਵਜੰਮੇ ਬੱਚੇ ਦਾ ਜਨਮ ਹੁੰਦਾ ਹੈ, ਤਾਂ ਉਸ ਦਾ ਸਰੀਰ ਲੁਬਰੀਕੇਟ ਹੁੰਦਾ ਹੈ। ਪਰ ਨਰਸ ਨੇ ਨੰਗੇ ਹੱਥਾਂ ਨਾਲ ਉਸ ਨੂੰ ਚੁੱਕ ਲਿਆ, ਜਦਕਿ ਉਸ ਨੂੰ ਪਹਿਲਾਂ ਤੌਲੀਏ ਵਿਚ ਲਪੇਟਿਆ ਜਾਣਾ ਚਾਹੀਦਾ ਸੀ ਤਾਂ ਜੋ ਪਕੜ ਬਣੀ ਰਹੇ ਪਰ ਅਜਿਹਾ ਨਾ ਕਰਨ ਕਾਰਨ ਬੱਚਾ ਤਿਲਕ ਕੇ ਫਰਸ਼ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੀ.ਐੱਮ. ਰਿਪੋਰਟ ਦੇ ਆਧਾਰ 'ਤੇ ਅਣਗਹਿਲੀ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਚਿਨਹਾਟ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਧਾਰਾ 304ਏ (ਏ) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕੀ ਹੈ ਮਾਮਲਾ ਚਿਨਹੱਟ ਦੇ ਪਿੰਡ ਜੱਗੌਰ ਦੇ ਰਹਿਣ ਵਾਲੇ ਜੀਵਨ ਰਾਜਪੂਤ ਨੇ 19 ਅਪ੍ਰੈਲ ਨੂੰ ਆਪਣੀ ਗਰਭਵਤੀ ਪਤਨੀ ਪੂਨਮ ਰਾਜਪੂਤ ਨੂੰ ਮਲਹੌਰ ਦੇ ਸੈਂਟਰ ਫਾਰ ਨਿਊ ਹੈਲਥ ਹਸਪਤਾਲ 'ਚ ਭਰਤੀ ਕਰਵਾਇਆ ਸੀ। ਜਿੱਥੇ ਔਰਤ ਨੇ ਪੁੱਤਰ ਨੂੰ ਜਨਮ ਦਿੱਤਾ। ਨਵਜੰਮੇ ਬੱਚੇ ਦੀ ਜਨਮ ਤੋਂ ਬਾਅਦ ਮੌਤ ਹੋ ਗਈ। ਬੱਚੇ ਦੀ ਮੌਤ ਦਾ ਪਤਾ ਉਦੋਂ ਲੱਗਾ ਜਦੋਂ ਮਾਂ ਨੇ ਲੇਬਰ ਰੂਮ 'ਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਦੋਂ ਲੇਬਰ ਰੂਮ ਦੇ ਬਾਹਰ ਖੜ੍ਹੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਮਰੇ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਬਾਹਰ ਖੜ੍ਹੇ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਹਾਲਾਂਕਿ ਕਿਸੇ ਤਰ੍ਹਾਂ ਪਰਿਵਾਰ ਅੰਦਰ ਦਾਖਲ ਹੋਇਆ ਤਾਂ ਪਤਨੀ ਨੇ ਆਪਣੇ ਪਤੀ ਨੂੰ ਦੱਸਿਆ ਕਿ ਬੱਚਾ ਸਿਹਤਮੰਦ ਅਤੇ ਸੁਰੱਖਿਅਤ ਪੈਦਾ ਹੋਇਆ ਹੈ ਪਰ ਉਥੇ ਮੌਜੂਦ ਨਰਸ ਨੇ ਉਸ ਨੂੰ ਇਕ ਹੱਥ ਵਿਚ ਫੜਿਆ ਹੋਇਆ ਸੀ ਅਤੇ ਲਾਪਰਵਾਹੀ ਕਾਰਨ ਬੱਚਾ ਹੱਥ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। . -PTC News