IndiGo ਜਹਾਜ਼ 'ਚ ਯਾਤਰੀ ਦੀ ਵਿਗੜੀ ਤਬੀਅਤ , ਕਰਾਚੀ ਸ਼ਹਿਰ 'ਚ ਹੋਈ ਐਮਰਜੈਂਸੀ ਲੈਂਡਿੰਗ

By  Shanker Badra March 2nd 2021 01:20 PM -- Updated: March 2nd 2021 01:24 PM

ਨਵੀਂ ਦਿੱਲੀ : ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਲਖਨਊ ਆ ਰਹੀ ਇੰਡੀਗੋ ਦੀ ਫਲਾਈਟ ਦੀ ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਮੈਡੀਕਲ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ। ਇਕ ਯਾਤਰੀ ਦੀ ਤਬੀਅਤ ਖਰਾਬ ਹੋਣ ਦੇ ਕਾਰਨ ਇਹ ਐਮਰਜੈਂਸੀ ਲੈਂਡਿੰਗ ਹੋਈ ਹੈ। ਬਦਕਿਸਮਤੀ ਨਾਲ ਉਸ ਨੂੰ ਬਚਾਇਆ ਨਹੀਂ ਜਾ ਸਕਿਆ। [caption id="attachment_478790" align="aligncenter"]Lucknow-bound IndiGo plane makes emergency landing in Pakistan's Karachi airport IndiGo ਜਹਾਜ਼ 'ਚ ਯਾਤਰੀ ਦੀ ਵਿਗੜੀ ਤਬੀਅਤ , ਕਰਾਚੀ ਸ਼ਹਿਰ 'ਚ ਹੋਈ ਐਮਰਜੈਂਸੀ ਲੈਂਡਿੰਗ[/caption] ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ 'ਚ ਚੁੱਕਿਆ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇਕ ਯਾਤਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਕਰਾਚੀ 'ਚ ਐਮਰਜੈਂਸੀ ਲੈਡਿੰਗ ਕਰਾ ਕੇ ਯਾਤਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।ਏਅਰਪੋਰਟ ਮੈਡੀਕਲ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। [caption id="attachment_478789" align="aligncenter"]Lucknow-bound IndiGo plane makes emergency landing in Pakistan's Karachi airport IndiGo ਜਹਾਜ਼ 'ਚ ਯਾਤਰੀ ਦੀ ਵਿਗੜੀ ਤਬੀਅਤ , ਕਰਾਚੀ ਸ਼ਹਿਰ 'ਚ ਹੋਈ ਐਮਰਜੈਂਸੀ ਲੈਂਡਿੰਗ[/caption] ਜਾਣਕਾਰੀ ਮੁਤਾਬਕ ਇੰਡੀਗੋ ਦੀ 6ਈ 1412 ਫਲਾਈਟ ਸ਼ਾਰਜਾਹ ਤੋਂ ਲਖਨਊ ਜਾ ਰਹੀ ਸੀ। ਜਿਸ ਤੋਂ ਬਾਅਦ ਯਾਤਰੀ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਜਹਾਜ਼ ਨੂੰ ਕਰਾਚੀ ਵੱਲ ਡਾਇਵਰਟ ਕਰ ਦਿੱਤਾ ਗਿਆ। ਇਥੇ ਪਹੁੰਚਣ ਉੱਤੇ ਏਅਰਪੋਰਟ ਦੀ ਮੈਡੀਕਲ ਟੀਮ ਨੇ ਯਾਤਰੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। [caption id="attachment_478788" align="aligncenter"]Lucknow-bound IndiGo plane makes emergency landing in Pakistan's Karachi airport IndiGo ਜਹਾਜ਼ 'ਚ ਯਾਤਰੀ ਦੀ ਵਿਗੜੀ ਤਬੀਅਤ , ਕਰਾਚੀ ਸ਼ਹਿਰ 'ਚ ਹੋਈ ਐਮਰਜੈਂਸੀ ਲੈਂਡਿੰਗ[/caption] ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਭਾਰਤੀ ਏਅਰ ਐਂਬੂਲੈਂਸ ਨੇ ਈਂਧਨ ਭਰਨ ਦੇ ਲਈ ਇਸਲਾਮਾਬਾਦ ਹਵਾਈ ਅੱਡੇ ਉੱਤੇ ਐਮਰਜੈਂਸੀ ਲੈਂਡਿੰਗ ਕੀਤੀ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਰਿਆਦ ਤੋਂ ਦਿੱਲੀ ਆ ਰਹੀ ਗੋ-ਏਅਰ ਫਲਾਈਟ ਨੂੰ ਮੈਡੀਕਲ ਐਮਰਜੈਂਸੀ ਦੇ ਕਾਰਨ ਕਰਾਚੀ ਏਅਰਪੋਰਟ ਉੱਤੇ ਉਤਾਰਨਾ ਪਿਆ ਸੀ। -PTCNews

Related Post