LPG Price Hike: ਲੋਕਾਂ ਨੂੰ ਵੱਡਾ ਝਟਕਾ- ਅੱਜ ਤੋਂ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕੀਮਤਾਂ

By  Riya Bawa March 1st 2022 09:07 AM

LPG Price Hike: ਰੂਸ-ਯੂਕਰੇਨ ਯੁੱਧ ਦੇ ਦੌਰਾਨ 1 ਮਾਰਚ ਨੂੰ ਐਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਗਏ ਸਨ। ਸਿਲੰਡਰ ਦਾ ਰੇਟ 105 ਰੁਪਏ ਵਧ ਗਿਆ ਹੈ। ਇਹ ਵਾਧਾ ਕਮਰਸ਼ੀਅਲ ਸਿਲੰਡਰਾਂ 'ਚ ਕੀਤਾ ਗਿਆ ਹੈ ਅਤੇ ਇਹ ਕਾਫੀ ਹੱਦ ਤੱਕ ਸੰਭਵ ਹੈ ਕਿ 7 ਮਾਰਚ ਤੋਂ ਬਾਅਦ ਘਰੇਲੂ ਰਸੋਈ ਗੈਸ ਸਿਲੰਡਰ ਵੀ ਮਹਿੰਗਾ ਹੋ ਜਾਵੇਗਾ। ਕਿਉਂਕਿ ਇਸ ਸਮੇਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਛੇਵੇਂ ਪੜਾਅ ਦੀ ਵੋਟਿੰਗ 3 ਮਾਰਚ ਨੂੰ ਅਤੇ ਸੱਤਵੇਂ ਪੜਾਅ ਦੀ ਵੋਟਿੰਗ 7 ਮਾਰਚ ਨੂੰ ਹੈ। ਅਜਿਹੇ 'ਚ 7 ਮਾਰਚ ਤੋਂ ਬਾਅਦ ਆਫਤ ਆ ਸਕਦੀ ਹੈ।  LPG Price Hike: ਲੋਕਾਂ ਨੂੰ ਵੱਡਾ ਝਟਕਾ - ਅੱਜ ਤੋਂ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕੀਮਤਾਂ 6 ਅਕਤੂਬਰ 2021 ਤੋਂ ਘਰੇਲੂ ਐਲਪੀਜੀ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਹਾਲਾਂਕਿ ਇਸ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ 102 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈਆਂ ਹਨ। ਹਾਲਾਂਕਿ ਇਸ ਦੌਰਾਨ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਕਾਫੀ ਬਦਲਾਅ ਹੋਇਆ ਹੈ। ਦੱਸ ਦੇਈਏ ਕਿ ਅਕਤੂਬਰ 2021 ਤੋਂ 1 ਫਰਵਰੀ 2022 ਦੇ ਵਿਚਕਾਰ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 170 ਰੁਪਏ ਦਾ ਵਾਧਾ ਹੋਇਆ ਹੈ। LPG Price Hike: ਲੋਕਾਂ ਨੂੰ ਵੱਡਾ ਝਟਕਾ- ਅੱਜ ਤੋਂ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕੀਮਤਾਂ ਇਹ ਵੀ ਪੜ੍ਹੋਯੂਕਰੇਨ 'ਚ ਫਸੀ ਵਿਦਿਆਰਥਣ ਨੇ ਰੋਂਦੇ ਹੋਏ ਸਰਕਾਰ ਨੂੰ ਮਦਦ ਲਈ ਲਾਈ ਗੁਹਾਰ, ਵੀਡੀਓ ਵਾਇਰਲ 1 ਅਕਤੂਬਰ ਨੂੰ ਦਿੱਲੀ 'ਚ ਵਪਾਰਕ ਸਿਲੰਡਰ ਦੀ ਕੀਮਤ 1736 ਰੁਪਏ ਸੀ। ਨਵੰਬਰ ਵਿੱਚ 2000 ਅਤੇ ਦਸੰਬਰ ਵਿੱਚ 2101 ਰੁਪਏ ਹੋ ਗਿਆ। ਇਸ ਤੋਂ ਬਾਅਦ ਜਨਵਰੀ 'ਚ ਇਹ ਫਿਰ ਸਸਤਾ ਹੋ ਗਿਆ ਅਤੇ ਫਰਵਰੀ 2022 ਨੂੰ ਇਹ ਸਸਤਾ ਹੋ ਕੇ 1907 ਰੁਪਏ 'ਤੇ ਆ ਗਿਆ। ਕਮਰਸ਼ੀਅਲ ਸਿਲੰਡਰ ਦੀ ਕੀਮਤ ਵਧਣ ਕਾਰਨ ਹੋਟਲ ਅਤੇ ਰੈਸਟੋਰੈਂਟ ਚਲਾਉਣ ਵਾਲੇ ਕਾਰੋਬਾਰੀਆਂ ਦੀਆਂ ਜੇਬਾਂ 'ਤੇ ਜ਼ਿਆਦਾ ਅਸਰ ਪੈਣ ਵਾਲਾ ਹੈ। 19 ਕਿਲੋ ਦਾ LPG ਸਿਲੰਡਰ 1 ਮਾਰਚ ਯਾਨੀ ਅੱਜ ਤੋਂ ਦਿੱਲੀ 'ਚ 1907 ਰੁਪਏ ਦੀ ਬਜਾਏ 2012 ਰੁਪਏ 'ਚ ਮਿਲੇਗਾ। LPG cylinder price hiked ਕੋਲਕਾਤਾ 'ਚ ਹੁਣ ਇਹ 1987 ਰੁਪਏ ਦੀ ਬਜਾਏ 2095 ਰੁਪਏ 'ਚ ਮਿਲੇਗਾ ਜਦਕਿ ਮੁੰਬਈ 'ਚ ਇਸ ਦੀ ਕੀਮਤ ਹੁਣ 1857 ਰੁਪਏ ਤੋਂ ਵਧ ਕੇ 1963 ਰੁਪਏ ਹੋ ਗਈ ਹੈ।  ਇਸ ਵਾਰ ਵੀ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਧਾਈ ਗਈ ਹੈ। 19 ਕਿਲੋ ਦਾ LPG ਸਿਲੰਡਰ 1 ਮਾਰਚ ਯਾਨੀ ਅੱਜ ਤੋਂ ਦਿੱਲੀ 'ਚ 1907 ਰੁਪਏ ਦੀ ਬਜਾਏ 2012 ਰੁਪਏ 'ਚ ਮਿਲੇਗਾ। ਕੋਲਕਾਤਾ 'ਚ ਹੁਣ ਇਹ 1987 ਰੁਪਏ ਦੀ ਬਜਾਏ 2095 ਰੁਪਏ 'ਚ ਮਿਲੇਗਾ ਜਦਕਿ ਮੁੰਬਈ 'ਚ ਇਸ ਦੀ ਕੀਮਤ ਹੁਣ 1857 ਰੁਪਏ ਤੋਂ ਵਧ ਕੇ 1963 ਰੁਪਏ ਹੋ ਗਈ ਹੈ। -PTC News

Related Post