ਰੋਪੜ: ਪਿੰਡ ਬੇਗਮਪੁਰਾ ਦੇ ਦਿਹਾੜੀਦਾਰ ਪਰਿਵਾਰ ਦੀ ਉਸ ਵੇਲੇ ਸੁੱਤੀ ਹੋਈ ਕਿਸਮਤ ਜਾਗ ਪਈ ਜਦੋਂ ਇੰਨਾਂ ਦੀ 1 ਕਰੋੜ 20 ਲੱਖ ਦੀ ਲਾਟਰੀ ਨਿਕਲ ਗਈ। ਪਿੰਡ ਬੇਗਮਪੁਰਾ ਵਿੱਚ ਰਾਜ ਮਿਸਤਰੀ ਵਜੋਂ ਦਿਹਾੜੀਆਂ ਕਰਕੇ ਪਰਿਵਾਰ ਦਾ ਪਾਲਣ ਪੋਸਣ ਕਰਨ ਵਾਲੇ ਲਾਲੀ ਸਿੰਘ ਨੇ ਆਪਣੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਲਾਲੀ ਸਿੰਘ ਲੜਕੀ ਦੇ ਵਿਆਹ ਨੂੰ ਲੈ ਕੇ ਕਾਫ਼ੀ ਚਿੰਤਤ ਸੀ ਉਸਨੇ ਆਪਣੀ ਕਿਸਮਤ ਅਜ਼ਮਾਉਣ ਲਈ ਲੜਕੀ ਦੇ ਨਾਮ ਤੇ ਲਾਟਰੀ ਖਰੀਦ ਲਈ।ਪੰਜਾਬ ਸਰਕਾਰ ਵੱਲੋਂ ਜਾਰੀ ਮਹੀਨਾਵਾਰ ਲਾਟਰੀ ਲਾਲੀ ਸਿੰਘ ਨੇ 25 ਮਾਰਚ ਨੂੰ 200 ਰੁਪਏ ਚ ਖਰੀਦੀ ਜਿਸ ਦਾ ਟਿਕਟ ਨੰਬਰ 550869 ਹੈ ਤੇ ਹੁਣ ਜਦੋਂ ਲਾਲੀ ਸਿੰਘ ਫ਼ੋਨ ਆਇਆ ਕਿ ਉਨ੍ਹਾਂ ਦੀ ਲਾਟਰੀ ਨਿਕਲ ਆਈ ਤਾਂ ਪਰਿਵਾਰ ਵਿੱਚ ਖੁਸ਼ੀ ਖੱਡਾਂ ਟਿਕਾਣਾ ਨਾ ਰਿਹਾ ਤੇ ਪਰਿਵਾਰ ਨੂੰ ਅਜੇ ਤੱਕ ਇਹ ਵਿਸ਼ਵਾਸ ਹੀ ਨਹੀ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਇੰਨਾਂ ਵੱਡਾ ਇਨਾਮ ਨਿਕਲ ਆਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਲਾਟਰੀ ਵਿਜੇਤਾ ਲਾਲੀ ਸਿੰਘ ਨੇ ਕਿਹਾ ਕਿ ਉਹ ਲਾਟਰੀ ਤੋਂ ਮਿਲਣ ਵਾਲੇ ਪੈਸਿਆਂ ਨੂੰ ਸੋਚ ਸਮਝ ਕੇ ਖਰਚ ਕਰੇਗਾ ਤੇ ਆਪਣੀ ਹੈਸੀਅਤ ਮੁਤਾਬਕ ਹੀ ਜ਼ਿੰਦਗੀ ਬਸ਼ਰ ਕਰੇਗਾ ਨਾਂ ਕਿ ਪੈਸੇ ਦੇ ਹੰਕਾਰ ਚ ਆਪਣੀ ਹੈਸੀਅਤ ਨੂੰ ਭੁੱਲੇਗਾ। ਲਾਲੀ ਸਿੰਘ ਨੇ ਕਿਹਾ ਕਿ ਉਹ ਇਸ ਰਾਸ਼ੀ ਦੇ ਨਾਲ ਆਪਣੇ ਲੜਕਿਆਂ ਲਈ ਰੋਜ਼ਗਾਰ ਦਾ ਸਾਧਨ ਬਣਾਏਗਾ ਤੇ ਪੈਸੇ ਨਾਲ ਹੀ ਪੈਸਾ ਕਮਾਉਣ ਦਾ ਯਤਨ ਕਰੇਗਾ ਜਦ ਕਿ ਰਾਜ ਮਿਸਤਰੀ ਵਜੋਂ ਕਰ ਰਹੇ ਆਪਣੇ ਕਿੱਤੇ ਨੂੰ ਬੰਦ ਨਹੀਂ ਕਰੇਗਾ ਤੇ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਤੋ ਪਿੱਛੇ ਨਹੀਂ ਹਟਣ ਦੇਵੇਗਾ।ਉਧਰ ਲਾਲੀ ਸਿੰਘ ਦੇ ਪੜੋਸੀ ਵੀ ਇਸ ਇਨਾਮ ਦੇ ਨਿਕਲਣ ਤੋ ਬਾਅਦ ਖੁਸ਼ ਹਨ ਕਿ ਲਾਲੀ ਸਿੰਘ ਦੇ ਪਰਿਵਾਰ ਦੀ ਗਰੀਬੀ ਚੁੱਕੀ ਗਈ। ਗੋਰਤਲਬ ਹੈ ਕਿ ਲਾਲੀ ਸਿੰਘ ਦੀ ਗਰੀਬੀ ਇਸ ਕਦਰ ਹੈ ਕਿ ਉਹ ਆਪਣੀ ਮੇਹਨਤ ਨਾਲ ਆਪਣਾ ਘਰ ਬਣਾਉਣ ਤੋ ਵੀ ਅਸਮਰੱਥ ਸੀ ਜਿਸਦੇ ਚਲਦਿਆਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਸਹਾਰਾ ਲਿਆ ਤੇ ਗੁਜ਼ਾਰਾ ਕਰਨ ਲਈ ਦੋ ਕਮਰੇ ਬਣਾਏ। ਇਹ ਵੀ ਪੜ੍ਹੋ:ਨੌਜਵਾਨ ਦੀ ਲਾਸ਼ ਜੰਗਲ 'ਚ ਹੋਈ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ -PTC News