ਕੁੱਤੇ ਕਰਕੇ ਵਿਅਕਤੀ ਦਾ ਹੋਇਆ 1.5 ਲੱਖ ਦਾ ਨੁਕਸਾਨ, ਜਾਣੋ ਕੀ ਹੈ ਪੂਰਾ ਮਾਮਲਾ
ਵਾਇਰਲ: ਤੇਲੰਗਾਨਾ ਦੇ ਵਾਰੰਗਲ ਤੋਂ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਨਚੀਨਾਪੱਲੀ ਦੇ ਵਸਨੀਕ ਕਾਸੂ ਚੇਰਾਲੂ ਨੇ ਦੱਸਿਆ ਕਿ ਉਸ ਦਾ ਕੁੱਤਾ ਅਤੇ ਉਸ ਦਾ ਬੈਗ ਗੁੰਮ ਹੋ ਗਿਆ ਹੈ। ਜਿਸ ਵਿੱਚ ਡੇਢ ਲੱਖ ਰੁਪਏ ਸਨ। ਵਿਅਕਤੀ ਨੇ ਦੱਸਿਆ ਕਿ ਉਹ ਪੈਸਿਆਂ ਨਾਲ ਭਰਿਆ ਬੈਗ ਲੱਕ ਦੁਆਲੇ ਹਮੇਸ਼ਾ ਬੰਨ੍ਹ ਕੇ ਰੱਖਦਾ ਸੀ। ਵਿਅਕਤੀ ਨੇ ਦੱਸਿਆ ਹੈ ਕਿ ਦੋ ਦਿਨ ਪਹਿਲਾਂ ਉਹ ਆਪਣਾ ਬੈਗ ਉਤਾਰ ਕੇ ਨਹਾਉਣ ਗਿਆ ਸੀ। ਜਦੋਂ ਉਹ ਨਹਾ ਕੇ ਵਾਪਿਸ ਆਇਆ ਤਾਂ ਉਸ ਨੂੰ ਕਮਰੇ ਵਿੱਚ ਕੁੱਤਾ ਅਤੇ ਬੈਗ ਦੋਵੇਂ ਗਾਇਬ ਸਨ। ਵਿਅਕਤੀ ਨੇ ਇਲਾਕੇ 'ਚ ਕੁੱਤੇ ਨੂੰ ਲੱਭਿਆ ਅਤੇ ਪਿੰਡ ਦੇ ਲਗਭਗ ਸਾਰੇ ਘਰਾਂ 'ਚ ਪੁੱਛਗਿੱਛ ਕੀਤੀ। ਕੁਝ ਸਮੇਂ ਬਾਅਦ ਕੁੱਤਾ ਘਰ ਪਰਤਿਆ, ਪਰ ਉਸ ਕੋਲ ਕੋਈ ਬੈਗ ਨਹੀਂ ਸੀ। ਵਿਅਕਤੀ ਨੇ ਇਲਜ਼ਾਮ ਲਗਾਇਆ ਹੈ ਕਿ ਕੁੱਤੇ ਨੇ ਉਸ ਬੈਗ ਨੂੰ ਕਿਤੇ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਵਟਸਐਪ ਗਰੁੱਪ 'ਚ ਸਾਰੀ ਘਟਨਾ ਬਿਆਨ ਕੀਤੀ ਅਤੇ ਲੋਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਕਿਸੇ ਨੂੰ ਇਹ ਬੈਗ ਮਿਲਿਆ ਹੈ ਤਾਂ ਉਹ ਇਸ ਨੂੰ ਵਾਪਸ ਕਰ ਦੇਵੇ।ਉਸ ਨੇ ਕਿਹਾ ਹੈ ਕਿ ਉਸ ਨੂੰ ਰੁਪਇਆ ਦੀ ਬਹੁਤ ਜਰੂਰਤ ਹੈ। ਇਹ ਵੀ ਪੜ੍ਹੋ:ਕਸ਼ਮੀਰ 'ਚ ਇਸ ਸਾਲ ਹੁਣ ਤੱਕ 62 ਅੱਤਵਾਦੀਆਂ ਨੂੰ ਮਾਰਿਆ: ਆਈ.ਜੀ -PTC News