ਅੱਜ ਲੱਗ ਸਕਦੇ ਨੇ ਲੰਬੇ ਲੰਬੇ ਕੱਟ; ਸੂਬੇ ਭਰ ਦੇ ਪਲਾਂਟ ਦੇ ਕਈ ਯੂਨਿਟ ਬੰਦ
ਚੰਡੀਗੜ੍ਹ, 14 ਮਈ: ਕੋਲੇ ਦੀ ਕਮੀ ਨਾਲ ਸੂਬੇ 'ਚ ਇੱਕ ਵਾਰ ਫਿਰ ਤੋਂ ਬਿਜਲੀ ਦੇ ਸੰਕਟ ਵਿੱਚ ਹੋਰ ਵਾਧਾ। ਮਿਲੀ ਜਾਣਕਾਰੀ ਮੁਤਾਬਿਕ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟ ਬੰਦ ਹੋ ਚੁੱਕੇ ਨੇ, ਰੂਪਨਗਰ ਦਾ ਵੀ ਇੱਕ ਯੂਨਿਟ ਬੰਦ ਚੱਲ ਰਿਹਾ ਹੈ। ਇਹ ਵੀ ਪੜ੍ਹੋ: ਬੇਅਦਬੀ ਦੇ 2 ਮਾਮਲਿਆਂ 'ਚ ਡੇਰਾਮੁਖੀ ਰਾਮ ਰਹੀਮ ਨੂੰ ਮਿਲੀ ਰਾਹਤ ਇਸੇ ਤਰੀਕੇ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਵੀ ਇੱਕ ਯੂਨਿਟ ਹਾਲੇ ਤੱਕ ਕੋਲੇ ਦੀ ਕਮੀ ਕਾਰਨ ਨਹੀਂ ਚੱਲ ਸਕਿਆ, ਜੇਕਰ ਗੱਲ ਕਰੀਏ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਤਾਂ 660 ਮੈਗਾਵਾਟ ਦਾ ਇੱਕ ਯੂਨਿਟ ਮੇਨਟੇਨੈਂਸ ਕਰਕੇ ਬੰਦ ਹੈ। ਪਰ ਕੋਲੇ ਦੇ ਸਟਾਕ ਵੱਲ ਧਿਆਨ ਦੇਈਏ ਤਾਂ ਸਟਾਕ ਦੀ ਸਥਿਤੀ ਵੀ ਚਿੰਤਾਜਨਕ ਹੀ ਬਣੀ ਹੋਈ ਹੈ। ਕੁਲ ਮਿਲਾ ਕੇ ਪੰਜਾਬ ਦੇ 5 ਥਰਮਲ ਪਲਾਂਟ ਦੇ ਪੰਦਰਾਂ ਯੂਨਿਟਾਂ ਵਿਚੋਂ 6 ਯੂਨਿਟ ਬੰਦ ਚੱਲ ਰਹੇ ਹਨ। ਇਨ੍ਹਾਂ ਬੰਦ ਥਰਮਲ ਪਲਾਂਟ ਕਰਕੇ ਪੰਜਾਬ ਵਿਚ 1810 ਮੈਗਾਵਾਟ ਯੂਨਿਟ ਦੀ ਘਾਟ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪਹਿਲਾਂ ਹੀ ਸਵੇਰ ਦੇ ਵੇਲੇ 10 ਹਜ਼ਾਰ ਮੈਗਾਵਾਟ ਦੇ ਕਰੀਬ ਮੰਗ ਅੱਪੜ ਚੁੱਕੀ ਹੈ। ਪਰ ਸਥਿਤੀ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ ਅੱਜ ਲੰਬੇ ਲੰਬੇ ਕੱਟ ਲੱਗ ਸਕਦੇ ਹਨ ਕਿਉਂਕਿ ਗਰਿੱਡ ਦੀ ਰੱਖ ਰਖਾਓ ਲਈ ਵੀ ਪੰਜਾਬ ਦੀਆਂ 14 ਥਾਂਵਾਂ 'ਤੇ 11 KV ਗਰਿੱਡ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਵਾਲੀ ਹੈ। ਪੰਜਾਬ 'ਚ ਬਿਜਲੀ ਦੀ ਮੰਗ 12 ਮਈ ਜਾਨੀ ਵੀਰਵਾਰ ਨੂੰ 10,495 ਮੈਗਾਵਾਟ ਦੇ ਰਿਕਾਰਡ ਉੱਚੇ ਪੱਧਰ ਨੂੰ ਛੂਹ ਗਈ ਸੀ, ਜਿਸ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਖਪਤਕਾਰਾਂ ਨੂੰ ਏਅਰ ਕੰਡੀਸ਼ਨਰ, ਲਾਈਟਾਂ ਅਤੇ ਹੋਰ ਉਪਕਰਨਾਂ ਦੇ ਨਾਲ-ਨਾਲ ਘਰੇਲੂ ਸੈੱਟ ਅਤੇ ਖੇਤੀਬਾੜੀ ਵਾਟਰ ਪੰਪਾਂ ਦੀ ਜਦੋਂ ਲੋੜ ਨਾ ਹੋਵੇ, ਨੂੰ ਬੰਦ ਕਰਨ ਦੀ ਅਪੀਲ ਕਰਨੀ ਪਈ ਸੀ। ਇਹ ਵੀ ਪੜ੍ਹੋ: ਪਟਿਆਲਾ ਹਿੰਸਾ ; ਗੋਲ਼ੀ ਚਲਾ ਕੇ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਮਾਮਲੇ 'ਚ ਚਾਰ ਜਣੇ ਗ੍ਰਿਫ਼ਤਾਰ ਪੀਐਸਪੀਸੀਐਲ ਦੇ ਅਧਿਕਾਰੀਆਂ ਦੇ ਅਨੁਸਾਰ ਵੀਰਵਾਰ ਦੀ ਸਿਖਰ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਉਸੇ ਦਿਨ 6374 ਮੈਗਾਵਾਟ ਦੇ ਮੁਕਾਬਲੇ 65 ਪ੍ਰਤੀਸ਼ਤ ਵੱਧ ਸੀ। ਤਾਜ਼ੀ ਖ਼ਬਰ ਇਹ ਵੀ ਹੈ ਕਿ ਲਹਿਰਾ ਮੁਹੱਬਤ ਦੇ ਯੂਨਿਟ ਨੰਬਰ 5 'ਚ 250 MW ਵਿੱਚ ਪਟਾਕੇ ਪੈਣ ਤੋਂ ਬਾਅਦ ਬੰਦ ਹੋਏ 3 ਯੂਨਿਟਾਂ ਵਿਚੋਂ ਇੱਕ ਯੂਨਿਟ 'ਚ ਵੱਡੀ ਖਰਾਬੀ ਸਾਹਮਣੇ ਆਈ ਹੈ ਜਿਸਦਾ 2 ਹਫਤਿਆਂ ਤੋਂ ਪਹਿਲਾਂ ਠੀਕ ਹੋਣਾ ਮੁਸ਼ਕਲ ਹੈ। - ਰਿਪੋਰਟਰ ਗਗਨਦੀਪ ਅਹੂਜਾ ਦੇ ਸਹਿਯੋਗ ਨਾਲ -PTC News