ਲੋਕ ਸਭਾ ਚੋਣਾਂ 2019 : ਪੰਜਾਬ 'ਚ ਚੋਣਾਂ ਦੌਰਾਨ ਕਿਉਂ ਬਣਾਏ ਗਏ ਗੁਲਾਬੀ ਪੋਲਿੰਗ ਬੂਥ ,ਪੜ੍ਹੋ ਪੂਰੀ ਖ਼ਬਰ
ਲੋਕ ਸਭਾ ਚੋਣਾਂ 2019 : ਪੰਜਾਬ 'ਚ ਚੋਣਾਂ ਦੌਰਾਨ ਕਿਉਂ ਬਣਾਏ ਗਏ ਗੁਲਾਬੀ ਪੋਲਿੰਗ ਬੂਥ ,ਪੜ੍ਹੋ ਪੂਰੀ ਖ਼ਬਰ:ਚੰਡੀਗੜ੍ਹ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ।ਜਿਸ ਵਿੱਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ 'ਤੇ ਵੋਟਾਂ ਪੈ ਰਹੀਆਂ ਹਨ।
[caption id="attachment_297173" align="aligncenter"] ਲੋਕ ਸਭਾ ਚੋਣਾਂ 2019 : ਪੰਜਾਬ 'ਚ ਚੋਣਾਂ ਦੌਰਾਨ ਕਿਉਂ ਬਣਾਏ ਗਏ ਗੁਲਾਬੀ ਪੋਲਿੰਗ ਬੂਥ ,ਪੜ੍ਹੋ ਪੂਰੀ ਖ਼ਬਰ[/caption]
ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਇੱਕ ਖਾਸ਼ ਗੱਲ ਦੇਖਣ ਨੂੰ ਮਿਲੀ ਹੈ ਕਿ ਪੰਜਾਬ 'ਚ ਕਈ ਥਾਵਾਂ 'ਤੇ ਗੁਲਾਬੀ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਪੋਲਿੰਗ ਸਟੇਸ਼ਨਾਂ ਦੀ ਜ਼ਿੰਮੇਵਾਰੀ ਔਰਤਾਂ ਦੇ ਹੱਥਾਂ 'ਚ ਦਿੱਤੀ ਗਈ ਹੈ।ਇਨ੍ਹਾਂ ਪੋਲਿੰਗ ਕੇਂਦਰਾਂ ਨੂੰ ਗੁਲਾਬੀ ਰੰਗ ਨਾਲ ਸਜਾਇਆ ਗਿਆ ਹੈ।ਇਸ ਸਬੰਧੀ ਚੋਣ ਕਮਿਸ਼ਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਵੋਟ ਕੇਂਦਰਾਂ ਤੱਕ ਵੋਟ ਪਾਉਣ ਵਾਸਤੇ ਉਤਸ਼ਾਹਤ ਕਰਨ ਲਈ ਪਿੰਕ ਬੂਥ ਬਣਾਏ ਹਨ, ਜਿਨ੍ਹਾਂ ਨੂੰ ਪਿੰਕ ਪੋਲਿੰਗ ਸਟੇਸ਼ਨ ਦਾ ਨਾਮ ਦਿੱਤਾ ਗਿਆ ਹੈ।
[caption id="attachment_297169" align="aligncenter"] ਲੋਕ ਸਭਾ ਚੋਣਾਂ 2019 : ਪੰਜਾਬ 'ਚ ਚੋਣਾਂ ਦੌਰਾਨ ਕਿਉਂ ਬਣਾਏ ਗਏ ਗੁਲਾਬੀ ਪੋਲਿੰਗ ਬੂਥ ,ਪੜ੍ਹੋ ਪੂਰੀ ਖ਼ਬਰ[/caption]
ਉਨ੍ਹਾਂ ਨੇ ਦੱਸਿਆ ਕਿ ਔਰਤਾਂ ਨੂੰ ਸਮਾਜ 'ਚ ਬਰਾਬਰੀ ਦਾ ਹੱਕ ਦਿਵਾਉਣ ਲਈ ਸਰਕਾਰ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।ਇਨ੍ਹਾਂ ਪੋਲਿੰਗ ਬੂਥਾਂ 'ਤੇ ਸਾਰਾ ਕੰਮਕਾਜ ਔਰਤਾਂ ਹੀ ਸੰਭਾਲ ਰਹੀਆਂ ਹਨ।ਇਨ੍ਹਾਂ ਪੋਲਿੰਗ ਕੇਂਦਰਾਂ ਦੇ ਬਾਹਰ ਮਹਿਲਾ ਮੁਲਾਜ਼ਮਾਂ ਨੂੰ ਹੀ ਤਾਇਨਾਤ ਕੀਤਾ ਗਿਆ ਹੈ।
[caption id="attachment_297171" align="aligncenter"] ਲੋਕ ਸਭਾ ਚੋਣਾਂ 2019 : ਪੰਜਾਬ 'ਚ ਚੋਣਾਂ ਦੌਰਾਨ ਕਿਉਂ ਬਣਾਏ ਗਏ ਗੁਲਾਬੀ ਪੋਲਿੰਗ ਬੂਥ ,ਪੜ੍ਹੋ ਪੂਰੀ ਖ਼ਬਰ[/caption]
ਇਹ ਬੂਥ ਬਣਾਏ ਤਾਂ ਔਰਤਾਂ ਵਾਸਤੇ ਗਏ ਹਨ ਪਰ ਪੁਰਸ਼ ਵੀ ਇਥੇ ਆ ਕੇ ਵੋਟਾਂ ਪਾ ਸਕਦੇ ਹਨ।ਇਨ੍ਹਾਂ ਬੂਥਾਂ ਨੂੰ ਬਣਾਉਣ ਲਈ ਵਰਤਿਆ ਗਿਆ ਕੱਪੜਾ , ਟੇਬਲ ਕਲਾਥ, ਗੁਬਾਰੇ ਤੋਂ ਲੈ ਕੇ ਹਰ ਕੁੱਝ ਗੁਲਾਬੀ ਰੰਗ ਦਾ ਹੁੰਦਾ ਹੈ।ਇਸ ਦੇ ਨਾਲ ਹੀ ਬੱਚਿਆਂ ਦੇ ਖੇਡਣ ਲਈ ਜਗ੍ਹਾ ਵੀ ਬਣਾਈ ਹੈ, ਜੋਕਿ ਗੁਲਾਬੀ ਰੰਗ ਦੀ ਹੀ ਹੈ।ਇਸ ਨਾਲ ਮਹਿਲਾ ਸ਼ਸ਼ਕਤੀਕਰਨ ਨੂੰ ਹੁੰਗਾਰਾ ਮਿਲੇਗਾ ਅਤੇ ਔਰਤਾਂ ਦੀ ਵੋਟ ਫ਼ੀਸਦ ਵਧੇਗੀ।
[caption id="attachment_297170" align="aligncenter"] ਲੋਕ ਸਭਾ ਚੋਣਾਂ 2019 : ਪੰਜਾਬ 'ਚ ਚੋਣਾਂ ਦੌਰਾਨ ਕਿਉਂ ਬਣਾਏ ਗਏ ਗੁਲਾਬੀ ਪੋਲਿੰਗ ਬੂਥ ,ਪੜ੍ਹੋ ਪੂਰੀ ਖ਼ਬਰ[/caption]
ਹੋਰ ਖਬਰਾਂ:ਲੋਕ ਸਭਾ ਚੋਣਾਂ 2019 : ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਵਿਖੇ ਪਾਈ ਵੋਟ
ਦੱਸ ਦੇਈਏ ਕਿ ਭਾਰਤ 'ਚ ਪਹਿਲੀ ਵਾਰ 2015 'ਚ ਗੁਲਾਬੀ ਬੂਥ ਦੀ ਸ਼ੁਰੂਆਤ ਸਾਬਕਾ ਚੋਣ ਕਮਿਸ਼ਨ ਮੁਖੀ ਨਸੀਮ ਜੈਦੀ ਨੇ ਕੀਤੀ ਸੀ।ਸਾਲ 2015 'ਚ ਬਿਹਾਰ ਵਿਧਾਨ ਸਭਾ ਚੋਣਾਂ 'ਚ ਪਹਿਲੀ ਵਾਰ ਇਸ ਦੀ ਵਰਤੋਂ ਹੋਈ ਸੀ।
-PTCNews
ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ