ਪੰਜਾਬ 'ਚ ਫ਼ਿਲਹਾਲ ਨਹੀਂ ਲੱਗੇਗਾ ਮੁਕੰਮਲ ਲੌਕਡਾਊਨ , ਇਸ ਮੰਤਰੀ ਨੇ ਕੀਤਾ ਐਲਾਨ
ਚੰਡੀਗੜ੍ਹ : ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਦੇਸ਼ ਭਰ 'ਚ ਸਖ਼ਤੀ ਕੀਤੀ ਜਾ ਰਹੀ ਹੈ। ਫ਼ਿਲਹਾਲ ਪੰਜਾਬ 'ਚ ਮੁਕੰਮਲ ਲੌਕਡਾਊਨਨਹੀਂ ਲੱਗੇਗਾ ਪਰ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਲਗਾਈਆਂ ਸਖ਼ਤ ਪਾਬੰਦੀਆਂ ਜਾਰੀ ਰਹਿਣਗੀਆਂ। ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ [caption id="attachment_494609" align="aligncenter"] ਪੰਜਾਬ 'ਚ ਫ਼ਿਲਹਾਲ ਨਹੀਂ ਲੱਗੇਗਾ ਮੁਕੰਮਲ ਲੌਕਡਾਊਨ ,ਸਿਹਤ ਮੰਤਰੀ ਨੇ ਕੀਤਾ ਐਲਾਨ[/caption] ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਰਿਵਿਊ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿਪੰਜਾਬ 'ਚ ਅਜੇ ਮੁਕੰਮਲ ਲੌਕਡਾਊਨ ਨਹੀਂ ਲੱਗੇਗਾ ਪਰ ਪੰਜਾਬ ਵਿੱਚ ਲਗਾਈਆਂ ਸਖ਼ਤ ਪਾਬੰਦੀਆਂ ਲਾਗੂ ਰਹਿਣਗੀਆਂ। [caption id="attachment_494610" align="aligncenter"] ਪੰਜਾਬ 'ਚ ਫ਼ਿਲਹਾਲ ਨਹੀਂ ਲੱਗੇਗਾ ਮੁਕੰਮਲ ਲੌਕਡਾਊਨ ,ਸਿਹਤ ਮੰਤਰੀ ਨੇ ਕੀਤਾ ਐਲਾਨ[/caption] ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਇੱਕ ਹਫ਼ਤੇ ਲਈ ਇਹ ਸਖ਼ਤ ਪਾਬੰਦੀਆਂ ਨੂੰ ਦੇਖਿਆ ਜਾਵੇਗਾ ਪਰ ਜੇਕਰ ਇਸ ਦੇ ਬਾਵਜੂਦ ਵੀ ਕੋਰੋਨਾ ਉਸੇ ਤਰ੍ਹਾਂ ਫ਼ੈਲਦਾ ਹੈ ਅਤੇ ਲੋਕਾਂ ਦੀ ਮੌਤ ਹੁੰਦੀ ਹੈ ਤਾਂ ਫਿਰ ਵੀਰਵਾਰ ਨੂੰ ਦੁਬਾਰਾ ਮੀਟਿੰਗ ਕਰਕੇ ਅੱਗੇ ਦੀ ਰਣਨੀਤੀ ਉੱਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 18 ਸਾਲ ਤੋਂ ਉਪਰ ਦੇ ਲੋਕਾਂ ਲਈ ਟੀਕਾਕਰਣ ਦੀ ਸ਼ੁਰੂਆਤ ਹੋ ਸਕਦੀ ਹੈ ਪਰ ਅਜੇ ਤੱਕ ਕੇਂਦਰ ਨੇ ਵੈਕਸੀਨ ਦੀਆਂ ਖੁਰਾਕ ਮੁਹੱਈਆ ਨਹੀਂ ਕਰਵਾਈ ਹੈ। ਪੰਜਾਬ 'ਚ ਲੱਗਿਆ ਮਿੰਨੀ ਲੌਕਡਾਊਨ, ਪੜ੍ਹੋ ਕਿਸ-ਕਿਸ ਨੂੰ ਮਿਲੇਗੀ ਛੋਟ , ਕੀ ਰਹੇਗਾ ਬੰਦ [caption id="attachment_494612" align="aligncenter"] ਪੰਜਾਬ 'ਚ ਫ਼ਿਲਹਾਲ ਨਹੀਂ ਲੱਗੇਗਾ ਮੁਕੰਮਲ ਲੌਕਡਾਊਨ ,ਸਿਹਤ ਮੰਤਰੀ ਨੇ ਕੀਤਾ ਐਲਾਨ[/caption] ਪੰਜਾਬ ਸਰਕਾਰ ਵੱਲੋਂ ਲਗਾਈਆਂ ਸਖ਼ਤ ਪਾਬੰਦੀਆਂ ਜਾਰੀ ਰਹਿਣਗੀਆਂ (1) ਹੁਣ ਸਾਰੀਆਂ ਗੈਰ ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਰਹਿਣਗੀਆਂ ਬੰਦ। (2) ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਰਹਿਣਗੀਆਂ ਖੁੱਲੀਆਂ। (3) ਪਬਲਿਕ ਟਰਾਂਸਪੋਰਟ 50 ਫੀਸਦੀ ਸਮਰੱਥਾ ਨਾਲ ਚੱਲ ਸਕੇਗੀ। (4) ਕਾਰਾਂ ਤੇ ਹੋਰ ਵਾਹਨਾਂ 'ਚ ਸਿਰਫ਼ ਦੋ ਲੋਕ ਹੀ ਸਫ਼ਰ ਕਰ ਸਕਣਗੇ ਜਦਕਿ ਦੋ-ਪਹੀਆ ਵਾਹਨਾਂ 'ਤੇ ਸਿਰਫ਼ ਇੱਕ ਵਿਅਕਤੀ ਹੀ ਸਫ਼ਰ ਕਰ ਸਕੇਗਾ। (5) ਸਿਨੇਮਾ ਹਾਲ, ਬਾਰ, ਜਿਮ, ਸਵਿਮਿੰਗ ਪੂਲ, ਕੋਚਿੰਗ ਸੈਂਟਰ ਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ। (6) ਰੈਸਟੋਰੈਂਟ ਵਗੈਰਾ ਤੋਂ ਰਾਤ 9 ਵਜੇ ਤੱਕ ਸਿਰਫ਼ ਹੋਮ ਡਲਿਵਰੀ ਹੋ ਸਕੇਗੀ। (7) ਸਕੂਲਾਂ ਤੇ ਕਾਲਜਾਂ ਸਮੇਤ ਵਿੱਦਿਅਕ ਅਦਾਰੇ ਬੰਦ ਰਹਿਣਗੇ ਜਦਕਿ ਮੈਡੀਕਲ ਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ। (8) ਮੰਦਿਰ , ਗੁਰਦੁਆਰਾ ਅਤੇ ਧਾਰਮਿਕ ਸਥਾਨ ਸ਼ਾਮ 6 ਵਜੇ ਬੰਦ ਹੋਣਗੇ। (9) ਸਾਰੀਆਂ ਭਰਤੀ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। (10) ਸਿਆਸੀ ਇਕੱਠਾਂ ਤੇ ਹਰ ਤਰ੍ਹਾਂ ਦੇ ਸਮਾਗਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। (11) ਸਰਕਾਰੀ ਦਫ਼ਤਰ ਤੇ ਬੈਂਕ ਹੁਣ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਜਦਕਿ ਪ੍ਰਾਈਵੇਟ ਦਫ਼ਤਰ ਬੰਦ ਰਹਿਣਗੇ ਤੇ ਇਨ੍ਹਾਂ ਦੇ ਮੁਲਾਜ਼ਮ 'ਵਰਕ ਫਰਾਮ ਹੋਮ' ਕਰ ਸਕਣਗੇ। (12) ਵਿਆਹ ਤੇ ਹੋਰ ਸਮਾਗਮਾਂ 'ਚ ਹੁਣ ਸਿਰਫ਼ 10 ਲੋਕ ਹੀ ਸ਼ਾਮਲ ਹੋ ਸਕਣਗੇ। (13) ਪੰਜਾਬ 'ਚ ਐਂਟਰੀ 'ਤੇ ਦਿਖਾਉਣੀ ਹੋਏਗੀ ਕੋਰੋਨਾ ਨੈਗੇਟਿਵ ਰਿਪੋਰਟ ਜਾਂ 2 ਹਫਤੇ ਪਹਿਲਾਂ ਦਾ ਵੈਕਸੀਨੇਸ਼ਨ ਸਰਟੀਫਿਕੇਟ (14 ) ਹੁਣ ਪਿੰਡਾਂ ਵਿੱਚ ਠੀਕਰੀ ਪਹਿਰੇ ਲੱਗਣਗੇ, ਜਦਕਿ ਸ਼ਹਿਰਾਂ 'ਚ ਹਫ਼ਤਾਵਾਰੀ ਮੰਡੀਆਂ ਬੰਦ ਰਹਿਣਗੀਆਂ। (15 ) ਸਰਕਾਰੀ ਦਫ਼ਤਰਾਂ ਵਿੱਚ 45 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੈਲਥ ਤੇ ਫਰੰਟ ਲਾਈਨ ਵਰਕਰਾਂ, ਜਿਨ੍ਹਾਂ ਨੇ ਲੰਘੇ 15 ਦਿਨਾਂ ਦੌਰਾਨ ਟੀਕੇ ਦੀ ਇੱਕ ਵੀ ਡੋਜ਼ ਨਹੀਂ ਲਈ, ਨੂੰ ਛੁੱਟੀ 'ਤੇ ਭੇਜਿਆ ਜਾਵੇਗਾ। ਉਹ ਜਦ ਤੱਕ ਵੈਕਸੀਨ ਨਹੀਂ ਲਵਾਉਣਗੇ, ਉਦੋਂ ਤੱਕ ਛੁੱਟੀ 'ਤੇ ਰਹਿਣਗੇ। (16 ) ਮਾਲ ਮਹਿਕਮੇ ਲਈ ਹਦਾਇਤ ਹੈ ਕਿ ਆਮ ਲੋਕਾਂ ਨੂੰ ਸੰਪਤੀ ਦੀ ਵੇਚ ਵੱਟਤ ਦੀ ਰਜਿਸਟਰੀ ਲਈ ਘੱਟ ਤੋਂ ਘੱਟ ਰਜਿਸਟਰੀਆਂ ਲਈ ਅਗਾਊਂ ਸਮਾਂ ਦੇਵੇ। (17) ਸਰਕਾਰੀ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਘਟਾ ਕੇ ਲੋਕ ਸ਼ਿਕਾਇਤਾਂ ਆਨ ਲਾਈਨ ਢੰਗ ਨਾਲ ਦੂਰ ਕੀਤੀਆਂ ਜਾਣ। (18) ਨਾਈਟ ਕਰਫਿਊ ਸ਼ਾਮ 6 ਤੋਂ ਸਵੇਰੇ 5 ਵਜੇ ਤੱਕ ਰਹੇਗਾ ਤੇ ਹਫ਼ਤਾਵਾਰੀ ਲੌਕਡਾਊਨ ਸ਼ੁੱਕਰਵਾਰ ਸ਼ਾਮ 6 ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। -PTCNews