ਇਸ ਸਰਕਾਰ ਨੇ ਕੀਤਾ ਵੱਡਾ ਐਲਾਨ , ਸੂਬੇ 'ਚ ਲੱਗਿਆ 30 ਅਪ੍ਰੈਲ ਤੱਕ ਸਖ਼ਤ ਕਰਫ਼ਿਊ  

By  Shanker Badra April 14th 2021 10:44 AM

ਮੁੰਬਈ : ਆਖਰਕਾਰ ਪੂਰੇ ਮਹਾਰਾਸ਼ਟਰ ਵਿੱਚ ਹੁਣ ਲਾਕਡਾਊਨ ਵਰਗਾ ਕਰਫ਼ਿਊ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਰਾਤ 8 ਵਜੇ ਤੋਂ 30 ਅਪ੍ਰੈਲ ਤੱਕ ਕਰਫ਼ਿਊ ਦਾ ਐਲਾਨ ਕੀਤਾ ਹੈ। ਹਾਲਾਂਕਿ, ਮੁੰਬਈ ਉਪਨਗਰ ਰੇਲ ਅਤੇ ਸਿਟੀ ਬੱਸਾਂ ਚੱਲਦੀਆਂ ਰਹਿਣਗੀਆਂ ਅਤੇ ਜ਼ਰੂਰੀ ਸੇਵਾਵਾਂ ਵਿਚ ਲੱਗੇ ਲੋਕਾਂ ਨੂੰ ਛੋਟ ਦਿੱਤੀ ਜਾਏਗੀ। 14ਅਪ੍ਰੈਲ ਦੀ ਰਾਤ 8 ਵਜੇ ਤੋਂ ਪੂਰੇ ਮਹਾਰਾਸ਼ਟਰ ਵਿੱਚ ਧਾਰਾ 144 ਲਾਗੂ ਲਗਾ ਦਿੱਤੀ ਜਾਵੇਗੀ। ਸਿਰਫ ਜ਼ਰੂਰੀ ਸੇਵਾਵਾਂ ਸਵੇਰੇ 7 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। [caption id="attachment_489103" align="aligncenter"]lockdown : Maharashtra CM Thackeray announces 'lockdown-like' stricter curbs from today , See what's open, what's closed ਇਸ ਸਰਕਾਰ ਨੇ ਕੀਤਾ ਵੱਡਾ ਐਲਾਨ , ਸੂਬੇ 'ਚ ਲੱਗਿਆ 30 ਅਪ੍ਰੈਲ ਤੱਕ ਸਖ਼ਤ ਕਰਫ਼ਿਊ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਲੱਗ ਸਕਦੈ Weekend Lockdown , ਰੀਵਿਊ ਮੀਟਿੰਗ 'ਚ ਹੋਵੇਗਾ ਵਿਚਾਰ ਉਧਵ ਠਾਕਰੇ ਨੇ ਸਪੱਸ਼ਟ ਕੀਤਾ ਕਿ ਲੌਕਡਾਊਨ ਨਹੀਂ ਲਗਾਇਆ ਜਾ ਰਿਹਾ ਪਰ ਲਗਾਈਆਂ ਗਈਆਂ ਪਾਬੰਦੀਆਂ ਬਹੁਤ ਸਖ਼ਤ ਹਨ, ਜਿਸ ਵਿੱਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਨੂੰ ਰਾਜ ਵਿੱਚ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਧਵ ਨੇ ਰਾਜ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੋਇਆ ਤਾਂ ਘਰ ਛੱਡ ਕੇ ਨਾ ਜਾਓ। ਉਨ੍ਹਾਂ ਕਿਹਾ ਕਿ ਇਸ ਸਮੇਂ ਮਹਾਰਾਸ਼ਟਰ ਵਿੱਚ ਪੂਰਾ ਲਾਕਡਾਊਨ ਨਹੀਂ ਲਗਾਇਆ ਜਾਵੇਗਾ। ਨਾਲ ਹੀ ਬੱਸ, ਟ੍ਰਾਂਸਪੋਰਟ ਅਤੇ ਸਥਾਨਕ ਬੰਦ ਨਹੀਂ ਕੀਤੇ ਜਾ ਰਹੇ ਹਨ ਪਰ ਉਹ ਸਾਰੀਆਂ ਚੀਜ਼ਾਂ ਸਿਰਫ ਜ਼ਰੂਰੀ ਸੇਵਾਵਾਂ ਲਈ ਜਾਰੀ ਰਹਿਣਗੀਆਂ। [caption id="attachment_489108" align="aligncenter"]lockdown : Maharashtra CM Thackeray announces 'lockdown-like' stricter curbs from today , See what's open, what's closed ਇਸ ਸਰਕਾਰ ਨੇ ਕੀਤਾ ਵੱਡਾ ਐਲਾਨ , ਸੂਬੇ 'ਚ ਲੱਗਿਆ 30 ਅਪ੍ਰੈਲ ਤੱਕ[/caption]   ਕੀ ਖੁੱਲਾ ਹੋਵੇਗਾ?   -ਲੋਕਲ ਟ੍ਰੇਨ ਅਤੇ ਬੱਸ ਸੇਵਾਵਾਂ ਸਿਰਫ ਜ਼ਰੂਰੀ ਸੇਵਾਵਾਂ ਲਈ ਜਾਰੀ ਰਹਿਣਗੀਆਂ। -ਪੈਟਰੋਲ ਪੰਪ, ਵਿੱਤੀ ਅਦਾਰੇ ਈ-ਕਾਮਰਸ ਸੇਵਾ ,ਅਤੇ SEBI ਨਾਲ ਜੁੜੇ ਨਿਰਮਾਣ ਕੰਮ ਖੁੱਲੇ ਰਹਿਣਗੇ। -ਜ਼ਰੂਰੀ ਸੇਵਾਵਾਂ ਛੋਟ ਦਿੱਤੀ ਗਈ ਹੈ। -ਰੈਸਟੋਰੈਂਟ ਤੋਂ ਸਿਰਫ ਖਾਣਾ ਮੰਗਵਾਇਆ ਜਾ ਸਕਦਾ ਹੈ। -ਬੈਂਕਾਂ ਵਿਚ ਕੰਮ ਜਾਰੀ ਰਹੇਗਾ -ਮੀਡੀਆ ਕਰਮਚਾਰੀਆਂ ਨੂੰ ਇਜਾਜ਼ਤ ਦਿੱਤੀ ਜਾਏਗੀ [caption id="attachment_489107" align="aligncenter"]lockdown : Maharashtra CM Thackeray announces 'lockdown-like' stricter curbs from today , See what's open, what's closed ਇਸ ਸਰਕਾਰ ਨੇ ਕੀਤਾ ਵੱਡਾ ਐਲਾਨ , ਸੂਬੇ 'ਚ ਲੱਗਿਆ 30 ਅਪ੍ਰੈਲ ਤੱਕ ਸਖ਼ਤ ਕਰਫ਼ਿਊ[/caption] ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ 'ਚ ਕੋਰੋਨਾ ਕਰਕੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ     ਕੀ ਬੰਦ ਹੋ ਜਾਵੇਗਾ?   -ਸਾਰੀਆਂ ਸੰਸਥਾਵਾਂ, ਜਨਤਕ ਥਾਵਾਂ, ਗਤੀਵਿਧੀਆਂ ਬੰਦ ਰਹਿਣਗੀਆਂ -ਸਾਰੇ ਪੂਜਾ ਸਥਾਨ, ਸਕੂਲ ਅਤੇ ਕਾਲਜ, ਨਿੱਜੀ ਕੋਚਿੰਗ ਸੈਂਟਰ, ਨਾਈ ਦੀਆਂ ਦੁਕਾਨਾਂ, ਸਪਾਸ, ਸੈਲੂਨ ਅਤੇ ਬਿਊਟੀ ਪਾਰਲਰ1 ਮਈ ਤੱਕ ਬੰਦ ਰਹਿਣਗੇ। -ਸਿਨੇਮਾ ਹਾਲ, ਥੀਏਟਰ, ਆਡੀਟੋਰੀਅਮ, ਮਨੋਰੰਜਨ ਪਾਰਕ, ਜਿੰਮ, ਖੇਡ ਕੰਪਲੈਕਸ ਬੰਦ ਰਹਿਣਗੇ। -ਫਿਲਮਾਂ, ਸੀਰੀਅਲ, ਕਮਰਸ਼ੀਅਲ ਦੀ ਸ਼ੂਟਿੰਗ ਵੀ ਬੰਦ ਰਹੇਗੀ। - ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ, ਮਾਲ, ਸ਼ਾਪਿੰਗ ਸੈਂਟਰ 1 ਮਈ ਤੱਕ ਬੰਦ ਰਹਿਣਗੇ। - ਹੋਟਲ ਆਦਿ ਬੰਦ ਰਹਿਣਗੇ ਸਿਰਫ ਹੋਮ ਡਿਲਿਵਰੀ ਦੀ ਆਗਿਆ ਹੋਵੇਗੀ। ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ [caption id="attachment_489106" align="aligncenter"]lockdown : Maharashtra CM Thackeray announces 'lockdown-like' stricter curbs from today , See what's open, what's closed ਇਸ ਸਰਕਾਰ ਨੇ ਕੀਤਾ ਵੱਡਾ ਐਲਾਨ , ਸੂਬੇ 'ਚ ਲੱਗਿਆ 30 ਅਪ੍ਰੈਲ ਤੱਕ ਸਖ਼ਤ ਕਰਫ਼ਿਊ[/caption] ਮਹਾਰਾਸ਼ਟਰ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਰਾਜ ਵਿੱਚ ਫਿਲਮਾਂ, ਟੀਵੀ ਸੀਰੀਅਲਾਂ ਅਤੇ ਇਸ਼ਤਿਹਾਰਾਂ ਦੀ ਸ਼ੂਟਿੰਗ ਬੁੱਧਵਾਰ ਸ਼ਾਮ ਤੋਂ ਮੁਲਤਵੀ ਕੀਤੀ ਜਾਏਗੀ। ਮੁੱਖ ਮੰਤਰੀ ਊਧਵ ਠਾਕਰੇ ਦੁਆਰਾ ਐਲਾਨੇ 'ਬਰੇਕ ਦਿ ਚੇਨ' ਦੇ ਹੁਕਮ ਤਹਿਤ ਇਹ ਦਿਸ਼ਾ-ਨਿਰਦੇਸ਼ ਬੁੱਧਵਾਰ ਰਾਤ 8 ਵਜੇ ਤੋਂ 9 ਮਈ ਨੂੰ ਸਵੇਰੇ 7 ਵਜੇ ਤੋਂ ਪੂਰੇ ਰਾਜ ਵਿਚ ਲਾਗੂ ਰਹਿਣਗੇ। ਮੌਜੂਦਾ ਆਦੇਸ਼ ਨਾਲ ਉਨ੍ਹਾਂ ਸ਼ੂਟਿੰਗਾਂ 'ਤੇ ਰੋਕ ਲਗਾ ਦਿੱਤੀ ਹੈ , ਜੋ ਬਾਰ ਬਾਰ ਕੋਵਿਡ ਜਾਂਚ ਅਤੇ ਭੀੜ ਭਰੇ ਦ੍ਰਿਸ਼ਾਂ ਤੋਂ ਬਚਨ ਅਜਿਹੇ ਸਾਵਧਾਨੀ ਨਾਲ ਚੱਲ ਰਹੇ ਸਨ। [caption id="attachment_489105" align="aligncenter"]lockdown : Maharashtra CM Thackeray announces 'lockdown-like' stricter curbs from today , See what's open, what's closed ਇਸ ਸਰਕਾਰ ਨੇ ਕੀਤਾ ਵੱਡਾ ਐਲਾਨ , ਸੂਬੇ 'ਚ ਲੱਗਿਆ 30 ਅਪ੍ਰੈਲ ਤੱਕ ਸਖ਼ਤ ਕਰਫ਼ਿਊ[/caption] ਉਨ੍ਹਾਂ ਕਿਹਾ ਕਿ ਉਸਾਰੀ ਵਿਚ ਲੱਗੇ ਮਜ਼ਦੂਰਾਂ ਨੂੰ 1500 ਰੁਪਏ ਦਿੱਤੇ ਜਾਣਗੇ। 12 ਲੱਖ ਮਜ਼ਦੂਰਾਂ ਨੂੰ 1500 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।ਰਿਕਸ਼ਾ ਚਾਲਕਾਂ ਨੂੰ ਪਰਮਿਟ ਸਮੇਤ 1500-1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ। ਇਸ ਦੇ ਨਾਲ ਹੀ ਸਾਰੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਅਗਲੇ ਇੱਕ ਮਹੀਨੇ ਲਈ 3 ਕਿਲੋ ਕਣਕ ਅਤੇ 2 ਕਿਲੋ ਚਾਵਲ ਮੁਹੱਈਆ ਕਰਵਾਇਆ ਜਾਵੇਗਾ। -PTCNews

Related Post