ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੇ 2 ਕਰੋੜ ਲੋਕਾਂ ਦੇ ਨਾਲ ਐਨਸੀਆਰ ਦੇ ਸ਼ਹਿਰਾਂ ਦੇ ਲੋਕਾਂ ਲਈ ਬਹੁਤ ਵੱਡੀ ਖ਼ਬਰ ਹੈ। ਕੋਰੋਨਾ ਵਾਇਰਸ ਦੇ ਵਧ ਰਹੇ ਸੰਕਟ ਦੇ ਵਿਚਕਾਰ ਦਿੱਲੀ ਵਿੱਚ ਇੱਕ ਵਾਰ ਫਿਰ ਲੌਕਡਾਊਨ ਲਗਾਇਆ ਗਿਆ ਹੈ।ਦਿੱਲੀ ਵਿਚ ਇਕ ਹਫ਼ਤੇ ਦਾ ਲੌਕਡਾਊਨ ਲਗਾਇਆ ਗਿਆ ਹੈ।
ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ
[caption id="attachment_490460" align="aligncenter"] ਦਿੱਲੀ 'ਚ ਅੱਜ ਰਾਤ ਤੋਂ ਲੱਗੇਗਾ ਲੌਕਡਾਊਨ ,ਇੱਕ ਹਫ਼ਤੇ ਦੇ ਲਈ ਸਖ਼ਤ ਪਾਬੰਦੀਆਂ[/caption]
ਦਿੱਲੀ 'ਚ ਸੋਮਵਾਰ ਯਾਨੀ ਅੱਜ ਰਾਤ 10 ਵਜੇ ਤੋਂ ਲੈ ਕੇ ਆਗਾਮੀ 26 ਅਪ੍ਰੈਲ ਤਕ ਮੁਕੰਮਲ ਲਾਕਡਾਊਨ ਲਗਾ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਅਨਿਲ ਬੈਜਲ ਨਾਲ ਅਹਿਮ ਮੁਲਾਕਾਤ ਕੀਤੀ ਸੀ।
[caption id="attachment_490459" align="aligncenter"] ਦਿੱਲੀ 'ਚ ਅੱਜ ਰਾਤ ਤੋਂ ਲੱਗੇਗਾ ਲੌਕਡਾਊਨ ,ਇੱਕ ਹਫ਼ਤੇ ਦੇ ਲਈ ਸਖ਼ਤ ਪਾਬੰਦੀਆਂ[/caption]
ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ ਗੰਭੀਰ ਹੋ ਗਈ ਹੈ। ਦਿੱਲੀ ਵਿਚ ਵੀਕੈਂਡ ਲਾਕਡਾਊਨ ਪਹਿਲਾਂ ਹੀ ਲਗਾ ਦਿੱਤਾ ਗਿਆ ਸੀ ਪਰ ਉਸ ਦਾ ਫਾਇਦਾ ਹੁੰਦਾ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਮੁਕੰਮਲ ਲਾਕਡਾਊਨ ਦਾ ਫ਼ੈਸਲਾ ਲਿਆ ਗਿਆ। ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸਰਕਾਰ ਦਾ ਸਾਥ ਦੇਣ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਘਰ ਨਾ ਜਾਣ ਦੀ ਅਪੀਲ ਕੀਤੀ ਹੈ।
[caption id="attachment_490458" align="aligncenter"] ਦਿੱਲੀ 'ਚ ਅੱਜ ਰਾਤ ਤੋਂ ਲੱਗੇਗਾ ਲੌਕਡਾਊਨ ,ਇੱਕ ਹਫ਼ਤੇ ਦੇ ਲਈ ਸਖ਼ਤ ਪਾਬੰਦੀਆਂ[/caption]
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ 'ਚ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਭਾਰੀ ਕਮੀ ਹੈ ਤੇ ਸ਼ਹਿਰ ਦੇ ਕੋਟੇ ਦੀ ਆਕਸੀਜਨ ਹੋਰਨਾਂ ਰਾਜਾਂ ਨੂੰ ਦਿੱਤੀ ਜਾ ਰਹੀ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਿੱਲੀ 'ਚ ਹਸਪਤਾਲਾਂ ਅੰਦਰ ਬਿਸਤਰਿਆਂ ਦੀ ਗਿਣਤੀ ਵਧਾਉਣ ਤੇ ਮਰੀਜ਼ਾਂ ਲਈ ਤੁਰੰਤ ਆਕਸੀਜਨ ਦੀ ਸਪਲਾਈ ਮਜ਼ਬੂਤ ਕਰਨ ਵਿੱਚ ਮਦਦ ਦੀ ਬੇਨਤੀ ਕੀਤੀ ਸੀ।
[caption id="attachment_490456" align="aligncenter"] ਦਿੱਲੀ 'ਚ ਅੱਜ ਰਾਤ ਤੋਂ ਲੱਗੇਗਾ ਲੌਕਡਾਊਨ ,ਇੱਕ ਹਫ਼ਤੇ ਦੇ ਲਈ ਸਖ਼ਤ ਪਾਬੰਦੀਆਂ[/caption]
ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ
ਦਿੱਲੀ ਦੀ ਹੱਦ ਦੇ ਅੰਦਰ ਜਾਂ ਬਾਹਰ ਲੋਕਾਂ ਤੇ ਸਾਮਾਨ ਨੂੰ ਲੈ ਜਾਣ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ਜਿਨ੍ਹਾਂ ਲੋਕਾਂ ਨੂੰ ਕਰਫ਼ਿਊ ਦੌਰਾਨ ਆਉਣ-ਜਾਣ ਦੀ ਛੂਟ ਦਿੱਤੀ ਗਈ ਹੈ, ਉਨ੍ਹਾਂ ਨੂੰ ਆਣ-ਜਾਣ ਲਈ ਮੈਟਰੋ, ਬਸ ਤੇ ਟੈਕਸੀ ਸੇਵਾ ਜਾਰੀ ਰਹੇਗੀ। ਇਸ ਦੇ ਲਈ ਕੋਈ ਵਿਸ਼ੇਸ਼ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਵੱਲੋਂ ਕੋਰੋਨਾ ਸਬੰਧੀ ਜਿਹੜੀ ਵੀ ਗਾਈਡਲਾਈਨ ਜਾਰੀ ਕੀਤੀ ਹੈ, ਉਹ ਵੀ ਰਾਜਧਾਨੀ ਦਿੱਲੀ 'ਚ ਲਾਗੂ ਰਹੇਗੀ।
-PTCNews