ਰੋਹਿਤ ਸ਼ਰਮਾ ਦੇ ਛੱਕੇ ਨਾਲ ਜ਼ਖਮੀ ਹੋਈ ਛੋਟੀ ਬੱਚੀ, ਫਿਜ਼ੀਓ ਨੇ ਮੈਦਾਨ 'ਚ ਹੀ ਕੀਤਾ ਇਲਾਜ
IND vs ENG 1st ODI: ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲੇ ਵਨਡੇ ਦੌਰਾਨ ਉਸ ਸਮੇਂ ਸਾਰਿਆਂ ਦੇ ਸਾਹ ਰੁਕ ਗਏ, ਜਦੋਂ ਰੋਹਿਤ ਸ਼ਰਮਾ ਵੱਲੋਂ ਖੇਡੀ ਗਈ ਗੇਂਦ ਸਟੇਡੀਅਮ 'ਚ ਮੈਚ ਦੇਖ ਰਹੀ ਇਕ ਛੋਟੀ ਬੱਚੀ ਨੂੰ ਲੱਗ ਗਈ। ਹਾਲਾਂਕਿ, ਇਸ ਘਟਨਾ ਦੇ ਤੁਰੰਤ ਬਾਅਦ ਫਿਜ਼ੀਓ ਲੜਕੀ ਦੇ ਇਲਾਜ ਲਈ ਦੌੜਦਾ ਦੇਖਿਆ ਗਿਆ। ਬਾਅਦ ਵਿਚ ਖ਼ਬਰ ਆਈ ਕਿ ਬੱਚੀ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ। ਲੜਕੀ ਦਾ ਨਾਂ ਮਾਰੀ ਸਾਲਵੀ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 6 ਸਾਲ ਹੈ।
ਮੈਚ ਦੀ ਗੱਲ ਕਰੀਏ ਤਾਂ ਭਾਰਤੀ ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਇਕਤਰਫਾ ਜਿੱਤ ਹਾਸਲ ਕੀਤੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਨੂੰ ਸਿਰਫ਼ 110 ਦੌੜਾਂ 'ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ 18.4 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ ਕਪਤਾਨ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਜੋੜੀ ਨੇ ਮੈਚ ਜਿੱਤ ਲਿਆ ਅਤੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਫੋਰੈਂਸਿਕ ਜਾਂਚ 'ਚ ਕਰੀਬ ਪੰਜ ਹਥਿਆਰਾਂ ਦੀ ਹੋਈ ਸ਼ਨਾਖ਼ਤ: ਸੂਤਰ
4 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ ਸਿਰਫ਼ 8 ਦੌੜਾਂ ਸੀ। ਪੰਜਵਾਂ ਓਵਰ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਲੈ ਕੇ ਆਇਆ। ਪਹਿਲੀਆਂ ਦੋ ਗੇਂਦਾਂ 'ਤੇ ਕੋਈ ਰਨ ਨਾ ਬਣਾਉਣ ਤੋਂ ਬਾਅਦ ਰੋਹਿਤ ਨੇ ਤੀਜੀ ਗੇਂਦ 'ਤੇ ਗੁੱਸਾ ਦਿਖਾਇਆ। ਛੇ ਦੌੜਾਂ ਲਈ ਫਰੰਟ ਫੁੱਟ ਤੋਂ ਬੈਕਵਰਡ ਸਕੁਏਅਰ ਲੈੱਗ ਵੱਲ ਛੋਟੀ ਪਿੱਚ ਵਾਲੀ ਗੇਂਦ। ਗੇਂਦ ਸਿੱਧੀ ਜਾ ਕੇ ਸਟੈਂਡ 'ਤੇ ਬੈਠੀ ਬੱਚੀ ਨੂੰ ਜਾ ਲੱਗੀ। ਜਿਵੇਂ ਹੀ ਕੈਮਰਾਮੈਨ ਨੇ ਸਾਰੀ ਘਟਨਾ ਨੂੰ ਵੱਡੇ ਪਰਦੇ 'ਤੇ ਦਿਖਾਇਆ ਤਾਂ ਹਰ ਕੋਈ ਕੁਝ ਦੇਰ ਲਈ ਦੰਗ ਰਹਿ ਗਿਆ। ਮੈਚ ਰੋਕ ਦਿੱਤਾ ਗਿਆ।
ਇਹ 'tweet' ਕਿਸੇ 'Guess Karo' ਨਾਮਕ twitter handle ਤੋਂ ਲਿਆ ਹੈ।