ਸੰਯੁਕਤ ਸਮਾਜ ਮੋਰਚੇ ਵੱਲੋਂ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ, ਕਈ ਅਹਿਮ ਮੁੱਦਿਆ ਵੱਲ ਦਿਵਾਇਆ ਧਿਆਨ
ਚੰਡੀਗੜ੍ਹ: ਸੰਯੁਕਤ ਸਮਾਜ ਮੋਰਚੇ ਵੱਲੋਂ ਸਤਬੀਰ ਸਿੰਘ ਵਾਲੀਆ ਲੀਗਲ ਐਡਵਾਈਜ਼ਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਚਿੱਠੀ ਲਿਖ ਕੇ ਕਈ ਅਹਿਮ ਮੁੱਦਿਆ ਵੱਲ ਧਿਆਨ ਦਿਵਾਇਆ ਹੈ। ਸੰਯੁਕਤ ਸਮਾਜ ਮੋਰਚੇ ਵੱਲੋਂ ਕਈ ਅਹਿਮ ਨੁਕਤਿਆਂ ਵੱਲ ਧਿਆਨ ਦਿਵਾਇਆ ਹੈ- 1. ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਲਈ ਜਲਦ ਤੋਂ ਜਲਦ ਪੰਜਾਬ ਰੋਡਵੇਜ਼ ਦੀ ਬੱਸਾਂ ਨੂੰ ਅੰਤਰ ਰਾਸ਼ਟਰੀ ਹਵਾਈ ਅੱਡੇ ਤਕ ਜਾਣ ਦੀ ਪਰਮੀਸ਼ਨ ਦਿੱਤੀ ਜਾਵੇ 2. ਪੰਜਾਬ ਰੋਡਵੇਜ਼ ਦੀ ਬੱਸਾਂ ਦਾ ਪਰਮਾਨੈਂਟ ਟਾਈਮਟੇਬਲ ਬਣਾਇਆ ਜਾਵੇ ਜੋ ਕਿ ਪ੍ਰਾਈਵੇਟ ਬੱਸਾਂ ਤੋਂ ਚੱਲਣ ਦਾ ਸਮਾਂ ਪਹਿਲਾਂ ਰੱਖਿਆ ਜਾਵੇ ਜਿਸ ਨਾਲ ਪੰਜਾਬ ਦੇ ਖ਼ਜ਼ਾਨੇ ਵਿੱਚ ਵਾਧਾ ਹੋਵੇਗਾ l ਪੰਜਾਬ ਟਰਾਂਸਪੋਰਟ ਡਿਪਾਰਟਮੈਂਟ ਨੂੰ ਬਾਰ ਬਾਰ ਮਾਣਯੋਗ ਹਾਈ ਕੋਰਟ ਵੱਲੋਂ ਵੀ ਇਹ ਦਿਸ਼ਾ ਨਿਰਦੇਸ਼ ਦਿੱਤੇ ਜਾ ਚੁੱਕੇ ਹਨ l ਇਸ ਦੇ ਨਾਲ ਹੀ ਸੰਯੁਕਤ ਸਮਾਜ ਮੋਰਚਾ 28 ਅਤੇ 29 ਨੂੰ ਮੁਲਾਜ਼ਮਾਂ ਵੱਲੋਂ ਦੇਸ਼ ਪੱਧਰੀ ਕੀਤੀ ਜਾ ਰਹੀ ਹਡ਼ਤਾਲ ਦਾ ਸਮਰਥਨ ਕਰਦਾ ਹੈ l ਇਹ ਵੀ ਪੜ੍ਹੋ:ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ ਵਿਧਾਇਕ ਅਮੋਲਕ ਸਿੰਘ -PTC News