ਉੱਤਰਾਖੰਡ ਦੇ 6 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਮਿਲੀ ਧਮਕੀ

By  Jasmeet Singh May 9th 2022 11:01 AM

ਦੇਹਰਾਦੂਨ, 9 ਮਈ (ਏਜੰਸੀ): ਉੱਤਰਾਖੰਡ ਪੁਲਿਸ ਨੇ ਸੋਮਵਾਰ ਸਵੇਰੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਰੁੜਕੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ ਉੱਤਰਾਖੰਡ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦੇਣ ਵਾਲੀ ਇੱਕ ਚਿੱਠੀ ਮਿਲੀ ਹੈ। ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ, ਆਟੇ ਸਮੇਤ ਕਈ ਵਸਤੂਆਂ ਹੋਈਆਂ ਮਹਿੰਗੀਆਂ, ਜਾਣੋ ਕਿਹੜੀਆਂ ਚੀਜ਼ਾਂ ਦੇ ਵਧੇ ਰੇਟ 7 ਮਈ ਦੀ ਸ਼ਾਮ ਨੂੰ ਮਿਲੇ ਇਸ ਪੱਤਰ ਵਿੱਚ ਲਕਸਰ, ਨਜੀਬਾਬਾਦ, ਦੇਹਰਾਦੂਨ, ਰੁੜਕੀ, ਰਿਸ਼ੀਕੇਸ਼ ਅਤੇ ਹਰਿਦੁਆਰ ਨਾਮਕ 6 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਭੇਜਣ ਵਾਲੇ ਨੇ ਖੁਦ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (Jaish-e-Mohammed) ਦਾ ਏਰੀਆ ਕਮਾਂਡਰ ਦੱਸਿਆ ਹੈ। ਉੱਤਰਾਖੰਡ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਅਸ਼ੋਕ ਕੁਮਾਰ ਕਿਹਾ "ਰੁੜਕੀ ਰੇਲਵੇ ਸਟੇਸ਼ਨ ਸੁਪਰਡੈਂਟ ਨੂੰ 7 ਮਈ ਦੀ ਸ਼ਾਮ ਨੂੰ 6 ਰੇਲਵੇ ਸਟੇਸ਼ਨਾਂ ਜਿਵੇਂ ਕਿ ਲਕਸਰ, ਨਜੀਬਾਬਾਦ, ਦੇਹਰਾਦੂਨ, ਰੁੜਕੀ, ਰਿਸ਼ੀਕੇਸ਼ ਅਤੇ ਹਰਿਦੁਆਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਹ ਧਮਕੀ ਜੈਸ਼ ਏਰੀਆ ਕਮਾਂਡਰ ਸਲੀਮ ਅੰਸਾਰੀ ਦੇ ਨਾਂਅ ਵਜੋਂ ਪੇਸ਼ ਕਰਨ ਦੀ ਧਮਕੀ ਦਿੱਤੀ ਗਈ ਹੈ।" ਇਹ ਵੀ ਪੜ੍ਹੋ: ਭਾਰਤੀ ਮਰਦ ਤੇ ਔਰਤਾਂ ਸੋਚਦੀਆਂ ਘਰੇਲੂ ਹਿੰਸਾ 'ਠੀਕ', ਜੇਕਰ ਪਤਨੀ ਆਪਣਾ 'ਫ਼ਰਜ਼' ਨਹੀਂ ਨਿਭਾਉਂਦੀ ਤਾਂ... ਹਾਲਾਂਕਿ ਪੁਲਿਸ ਨੇ ਕਿਹਾ ਕਿ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇੱਕ ਵਿਅਕਤੀ ਪਿਛਲੇ 20 ਸਾਲਾਂ ਤੋਂ ਅਜਿਹੇ ਧਮਕੀ ਪੱਤਰ ਭੇਜ ਰਿਹਾ ਹੈ ਫਿਰ ਵੀ ਪੁਲਿਸ ਵਲੋਂ ਲੋੜੀਂਦੀ ਸਾਵਧਾਨੀ ਵਰਤੀ ਜਾ ਰਹੀ ਹੈ। -PTC News

Related Post