ਬੀਅਰ ਪੀਣ ਵਾਲੇ ਹੋ ਜਾਓ ਸਾਵਧਾਨ; ਪੜ੍ਹੋ ਇਹ ਹੈਰਾਨੀਜਨਕ ਗਲਾਂ

By  Pardeep Singh May 8th 2022 02:49 PM -- Updated: May 9th 2022 04:51 PM

ਚੰਡੀਗੜ੍ਹ: ਸ਼ਰਾਬ ਪੀਣ ਸ਼ੌਕੀਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸ਼ਰਾਬ ਦੀਆਂ ਬਹੁਤ ਕਿਸਮਾਂ ਹਨ ਜਿਵੇਂ ਵਿਸਕੀ, ਰਮ, ਵੋਡਕਾ, ਬੀਅਰ ਅਤੇ ਸਕੋਚ ਆਦਿ। ਅਜੋਕੇ ਦੌਰ ਵਿੱਚ ਨੌਜਵਾਨ ਵਰਗ ਬੀਅਰ ਨੂੰ ਬਹੁਤ ਪਸੰਦ ਕਰਦਾ ਹੈ। ਗਰਮੀਆਂ ਦੇ ਮੌਸਮ ਵਿੱਚ ਬੀਅਰ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ। ਬੀਅਰ ਪੀਣ ਦੇ ਬਹੁਤ ਸਾਰੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ ਆਓ ਤੁਹਾਨੂੰ ਬੀਅਰ ਬਾਰੇ ਦੱਸਦੇ ਹਾਂ।



ਬੀਅਰ ਪੀਣ ਦੇ  ਵੱਡੇ ਫਾਇਦੇ:-



1. ਖੋਜਕਰਤਾ ਅਨੁਸਾਰ ਹਫਤੇ ਵਿੱਚ ਤਿੰਨ ਵਾਰ ਬੀਅਰ ਪੀਣ ਨਾਲ ਤੁਹਾਨੂੰ ਗਠੀਆ ਨਾਲ ਨਜਿੱਠਣ ਵਿੱਚ ਮਦਦ ਮਿਲ ਸਕਦੀ ਹੈ।     

2. ਹਰ ਰੋਜ਼ ਇਕ ਗਲਾਸ ਬੀਅਰ ਪੀਣ ਪੀਣ ਨਾਲ ਦਿਲ ਨੂੰ ਤੰਦਰੁਸਤ ਰੱਖ ਸਕਦੇ ਹਾਂ।                                           

3. ਬੀਅਰ ਪੀਣ ਦੇ ਇਕ ਘੰਟੇ ਦੇ ਅੰਦਰ-ਅੰਦਰ ਧਮਨੀਆਂ ਵਧੀਆਂ ਹੁੰਦੀਆਂ ਹਨ ਜਿਸ ਨਾਲ ਖੂਨ ਦੇ ਵਹਾਅ ਵਿੱਚ ਸੁਧਾਰ ਹੁੰਦਾ ਹੈ।

4.ਬੀਅਰ ਤੁਹਾਡੇ ਦਿਮਾਗ ਦੀ ਡੋਪਾਮਾਈਨ ਨੂੰ ਸਰਗਰਮ ਕਰਦੀ ਹੈ। ਜਿਸ ਨਾਲ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ।                     

5. ਗਰਮੀਆਂ ਵਿੱਚ ਬੀਅਰ ਪੀਣ ਨਾਲ ਠੰਡਕ ਮਹਿਸੂਸ ਹੁੰਦੀ ਹੈ।                                                                   

6. ਬੀਅਰ ਪੀਣ ਨਾਲ ਮਹਿਲਾ ਦੇ ਕਈ ਹਰਮੋਨ ਸੰਤੁਲਨ ਵਿੱਚ ਰਹਿੰਦੇ ਹਨ।                                                         

7. 2011 'ਚ ਹਾਵਰਡ ਵਿੱਚ 38,000 ਲੋਕਾਂ 'ਤੇ ਹੋਈ ਰਿਸਰਚ 'ਚ ਇਹ ਨਤੀਜਾ ਸਾਹਮਣੇ ਆਇਆ ਕਿ ਅਧੇੜ ਉਮਰ ਦੇ ਜਿਹੜੇ ਲੋਕ ਰੋਜ਼ਾਨਾ ਇਕ ਤੋਂ ਦੋ ਗਿਲਾਸ ਬੀਅਰ ਪੀਂਦੇ ਹਨ, ਉਨ੍ਹਾਂ 'ਚ ਟਾਈਪ-2 ਸ਼ੂਗਰ ਦੇ ਖਤਰੇ ਦੀ ਸੰਭਾਵਨਾ 25% ਘੱਟ ਹੋ ਜਾਂਦੀ ਹੈ।



ਬੀਅਰ ਪੀਣ ਦੇ ਵੱਡੇ ਨੁਕਸਾਨ:-



1.ਬੀਅਰ ਪੀਣ ਨਾਲ ਮੋਟਾਪਾ ਵੱਧਦਾ ਹੈ।                                                                                           

2.ਬੀਅਰ ਪੀਣ ਨਾਲ ਲੀਵਰ ਫੈਟੀ ਹੁੰਦਾ ਹੈ ।                                                                                       

3.ਬੀਅਰ ਪੀਣ ਨਾਲ  ਕੋਲੇਸਟ੍ਰੋਲ ਖਰਾਬ ਹੁੰਦਾ ਹੈ।                                                                                 

4. ਬੀਅਰ ਹਰ ਰੋਜ ਪੀਣ ਦੀ ਆਦਤ ਨਾ ਪਾਓ


ਤੁਹਾਨੂੰ ਦੱਸ ਚਾਹੁੰਦੇ ਹਾਂ ਕਿ ਜੇਕਰ ਕੋਈ ਵੀ ਸਮੱਸਿਆਂ ਆਉਂਦੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ। ਬੀਅਰ ਪੀਣ ਦੇ ਕਈ ਫਾਇਦੇ ਵੀ ਹਨ ਅਤੇ ਕਈ ਵੱਡੇ ਨੁਕਸਾਨ ਵੀ ਹਨ।


Disclaimer:- ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਦਾ ਉਦੇਸ਼ ਬੀਅਰ ਨੂੰ ਉਤਸ਼ਾਹਿਤ ਕਰਨ ਨਹੀਂ ਹੈ। ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ।

ਇਹ ਵੀ ਪੜ੍ਹੋ: ਸ਼ਰਾਬ ਪੀਣ ਵਾਲਿਆ ਲਈ ਖੁਸ਼ਖ਼ਬਰੀ, ਤੜਕੇ 3 ਵਜੇ ਤੱਕ ਮਿਲੇਗੀ ਸ਼ਰਾਬ



-PTC News

Related Post