ਭਾਰੀ ਮੀਂਹ ਕਾਰਨ ਸਿੱਕਮ 'ਚ ਜ਼ਮੀਨ ਖਿਸਕਣ ਕਾਰਨ ਇੱਕ ਦੀ ਮੌਤ, ਅੱਠ ਰੈਸਕਿਊ

By  Riya Bawa June 16th 2022 07:53 AM

Landslide in Sikkim: ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਜਿੱਥੇ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਇਸ ਦੇ ਨਾਲ ਹੀ ਉੱਤਰ ਪੂਰਬੀ ਸੂਬਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਆਮ ਜਨਜੀਵਨ ਨੂੰ ਕਾਫੀ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ। ਸਿੱਕਮ 'ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਰਾਸ਼ਟਰੀ ਰਾਜਮਾਰਗ 'ਤੇ ਜ਼ਮੀਨ ਖਿਸਕਣ 'ਚ 8 ਲੋਕਾਂ ਦੇ ਫਸੇ ਹੋਣ ਦੀ ਖਬਰ ਹੈ। Haryana: Two injured, several feared trapped after landslide buries mining vehicles ਜਾਣਕਾਰੀ ਮੁਤਾਬਕ ਭਾਰਤੀ ਫੌਜ ਨੇ ਜ਼ਮੀਨ ਖਿਸਕਣ ਕਾਰਨ ਦੱਬੇ ਲੋਕਾਂ ਨੂੰ ਕੱਢਣ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਿਸ ਵਿੱਚ ਫੌਜ ਨੇ ਦੱਬੇ 8 ਲੋਕਾਂ ਨੂੰ ਬਚਾਇਆ ਅਤੇ ਇਲਾਜ ਲਈ ਫੌਜੀ ਹਸਪਤਾਲ ਭੇਜ ਦਿੱਤਾ। ਜਿਸ ਵਿੱਚ ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। NH ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੀ ਇਹ ਘਟਨਾ ਗੰਗਟੋਕ-ਨਾਥੁਲਾ ਹਾਈਵੇਅ 'ਤੇ 17ਵੇਂ ਮੀਲ ਦੇ ਆਸ-ਪਾਸ ਏਜੀ ਕੰਸਟ੍ਰਕਸ਼ਨ ਕੰਪਨੀ ਦੇ ਮੈਸ ਰੂਮ 'ਚ ਵਾਪਰੀ, ਜਿਸ 'ਚ ਕੁਝ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸੂਚਨਾ ਮਿਲਦੇ ਹੀ ਫੌਜ ਨੇ ਮੋਰਚਾ ਸੰਭਾਲ ਲਿਆ ਅਤੇ ਬਲੈਕ ਕੈਟ ਡਵੀਜ਼ਨ ਦੀ ਟੀਮ ਨੂੰ ਆਪਣੇ ਬਚਾਅ ਕਾਰਜ ਵਿੱਚ ਜੁਟਾਇਆ। ਇਹ ਵੀ ਪੜ੍ਹੋ:  ਸੰਗਰੂਰ ਜ਼ਿਮਨੀ ਚੋਣਾਂ: CM ਮਾਨ ਦਾ ਅੱਜ ਭਦੌੜ 'ਚ ਰੋਡ ਸ਼ੋਅ ਜ਼ਮੀਨ ਖਿਸਕਣ ਤੋਂ ਬਾਅਦ ਫੌਜ ਦੀ ਟੀਮ ਨੇ ਮਲਬੇ ਹੇਠੋਂ ਕੁਲ ਅੱਠ ਲੋਕਾਂ ਨੂੰ ਬਚਾਇਆ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਫੌਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਰਨ ਵਾਲੇ ਵਿਅਕਤੀ ਦੀ ਪਛਾਣ 35 ਸਾਲਾ ਕਾਲੂ ਤਮਾਂਗ ਵਜੋਂ ਹੋਈ ਹੈ, ਜੋ ਅਰੁਣਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। Landslide -PTC News

Related Post