ਮੁੰਬਈ- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ (Kiara Advani) ਹਾਲ ਹੀ 'ਚ ਅੰਮ੍ਰਿਤਸਰ ਦੇ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਪਹੁੰਚੀ। ਇਸ ਦੌਰਾਨ ਕਿਆਰਾ ਨੇ ਇੰਸਟਾ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ੇਅਰ ਕੀਤੀ ਤਸਵੀਰ 'ਚ ਕਿਆਰਾ ਗੁਰਦੁਆਰੇ ਦੇ ਕੋਲ ਖੜ੍ਹੀ ਨਜ਼ਰ ਆ ਰਹੀ ਹੈ। ਅਭਿਨੇਤਰੀ ਨੇ ਗੁਰਦੁਆਰਾ ਸਾਹਿਬ ਦੀਆਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਚਿੱਟੇ ਕੁੜਤੇ ਦੇ ਨਾਲ ਸਿਰ 'ਤੇ ਪੀਲੇ ਰੰਗ ਦਾ ਦੁਪੱਟਾ ਪਹਿਨੀ ਇਸ ਸੂਟ 'ਚ ਕਿਆਰਾ ਦਾ ਲੁੱਕ ਸਾਹਮਣੇ ਆ ਰਿਹਾ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਆਰਾ ਹੱਥ ਜੋੜ ਕੇ ਕਿੰਨੀ ਖੂਬਸੂਰਤ ਲੱਗ ਰਹੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਆਖਰੀ ਵਾਰ ਸਿਧਾਰਥ ਮਲਹੋਤਰਾ ਦੇ ਨਾਲ 'ਸ਼ੇਰਸ਼ਾਹ' (Shershaah) 'ਚ ਨਜ਼ਰ ਆਈ ਸੀ। ਇਹ ਵੀ ਪੜ੍ਹੋ: ਦੱਖਣੀ ਅਫਰੀਕਾ 'ਚ ਗੰਭੀਰ ਹੜ੍ਹ: ਰਾਸ਼ਟਰਪਤੀ ਰਾਮਾਫੋਸਾ ਨੇ ਰਾਸ਼ਟਰੀ ਆਫ਼ਤ ਦਾ ਕੀਤਾ ਐਲਾਨ ਹੁਣ ਇਹ ਅਦਾਕਾਰਾ ਕਾਰਤਿਕ ਆਰੀਅਨ ਨਾਲ 'ਭੂਲ ਭੁਲਈਆ' ਦੇ ਸੀਕਵਲ 'ਭੂਲ ਭੁਲਈਆ 2' 'ਚ ਨਜ਼ਰ ਆਉਣ ਵਾਲੀ ਹੈ। ਕਿਆਰਾ ਦੀ 'ਭੂਲ ਭੁਲਾਇਆ 2' ਹੁਣ ਤੋਂ ਠੀਕ ਇਕ ਮਹੀਨੇ ਬਾਅਦ 20 ਤਰੀਕ ਭਾਵ 20 ਮਈ 2022 ਨੂੰ ਰਿਲੀਜ਼ ਹੋਵੇਗੀ। ਕਿਆਰਾ ਇਸ ਹਫਤੇ ਦੇ ਸ਼ੁਰੂ ਵਿੱਚ ਆਪਣੇ ਆਉਣ ਵਾਲੇ ਸਿਆਸੀ ਡਰਾਮੇ 'ਆਰਸੀ 15' ਦੀ ਸ਼ੂਟਿੰਗ ਲਈ ਅੰਮ੍ਰਿਤਸਰ ਗਈ ਸੀ, ਜਿਸ ਵਿੱਚ ਸੁਪਰਸਟਾਰ ਰਾਮ ਚਰਨ ਵੀ ਮੁੱਖ ਭੂਮਿਕਾ ਵਿੱਚ ਹਨ। 'ਆਰਸੀ 15' ਤਿੰਨ ਭਾਸ਼ਾਵਾਂ ਤੇਲਗੂ, ਤਾਮਿਲ ਅਤੇ ਹਿੰਦੀ 'ਚ ਰਿਲੀਜ਼ ਹੋਵੇਗੀ। -PTC News