ਖੱਟਰ ਸਰਕਾਰ ਵੱਲੋਂ ਚੰਡੀਗੜ੍ਹ 'ਤੇ ਦਾਅਵਾ ਪੇਸ਼ ਕਰਨ ਵਾਲਾ ਮਤਾ ਪਾਸ
ਚੰਡੀਗੜ੍ਹ, 5 ਅਪ੍ਰੈਲ 2022: ਚੰਡੀਗੜ੍ਹ 'ਤੇ ਆਪਣਾ ਦਾਅਵਾ ਜਤਾਉਣ ਦੇ ਪੰਜਾਬ ਦੇ ਕਦਮ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹੁਣ ਹਰਿਆਣਾ ਵਿਧਾਨ ਸਭਾ ਵਿੱਚ ਚੰਡੀਗੜ੍ਹ ਲਈ ਦਾਅਵਾ ਪੇਸ਼ ਕਰਦਿਆਂ ਮਤਾ ਪਾਰਿਤ ਕੀਤਾ ਹੈ। ਇਹ ਵੀ ਪੜ੍ਹੋ: ਅਮਰੀਕਾ ਤੋਂ ਕਪੂਰਥਲਾ ਪਹੁੰਚੀ ਗੌਰੀ, ਪੰਜਾਬੀ ਨੌਜਵਾਨ ਨਾਲ ਲਈਆਂ ਲਾਵਾਂ ਪੰਜਾਬ ਵਿਧਾਨ ਸਭਾ ਨੇ 1 ਅਪ੍ਰੈਲ ਨੂੰ ਚੰਡੀਗੜ੍ਹ, ਜੋ ਕਿ ਹਰਿਆਣਾ ਦੀ ਰਾਜਧਾਨੀ ਵੀ ਹੈ, 'ਤੇ ਰਾਜ ਦੇ ਦਾਅਵੇ ਨੂੰ ਦਰਸਾਉਂਦਿਆਂ ਇਕ ਮਤਾ ਪਾਸ ਕੀਤਾ ਸੀ, ਜਿਸ ਨਾਲ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਸਨ। ਹਰਿਆਣਾ ਨੇ ਅੱਜ ਇਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਅਤੇ ਚੰਡੀਗੜ੍ਹ 'ਤੇ ਦਾਅਵਾ ਪੇਸ਼ ਕਰਨ ਵਾਲਾ ਮਤਾ ਪਾਰਿਤ ਕੀਤਾ ਹੈ। ਹਰਿਆਣਾ ਸਰਕਾਰ ਵੱਲੋਂ ਚੰਡੀਗੜ੍ਹ ਬਾਰੇ ਨਾ ਸਿਰਫ ਮਤਾ ਲਿਆਇਆ ਗਿਆ ਸਗੋਂ ਅਣਸੁਲਝੇ ਐਸਵਾਈਐਲ ਮੁੱਦੇ ਨੂੰ ਵੀ ਚਰਚਾ ਹੋਈ। ਅੱਜ ਦੇ ਸੈਸ਼ਨ ਦੀ ਸ਼ੁਰੂਆਤ ਸ਼ਰਧਾਂਜਲੀ ਸਮਾਗਮ ਨਾਲ ਹੋਈ। ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਪੰਜਾਬ ਪੁਨਰਗਠਨ ਐਕਟ 1966 ਦੇ ਅਨੁਸਾਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਪਾਣੀ ਉੱਤੇ ਹਰਿਆਣਾ ਦਾ ਹੱਕ ਕਈ ਵਾਰ ਦੁਹਰਾਇਆ ਜਾ ਚੁੱਕਿਆ ਉਥੇ ਹੀ ਹਿੰਦੀ ਭਾਸ਼ੀ ਇਲਾਕਿਆਂ ਨੂੰ ਸੌਂਪਣ ਦਾ ਕੰਮ ਅਜੇ ਵੀ ਅਧੂਰਾ ਹੈ। ਇਹ ਵੀ ਪੜ੍ਹੋ: ਆਲੀਆ ਭੱਟ-ਰਣਬੀਰ ਕਪੂਰ ਦੇ ਵਿਆਹ ਦੀ ਡੇਟ ਫਾਈਨਲ! ਇਸ ਤਰੀਕ ਨੂੰ ਲੈਣਗੇ ਸੱਤ ਫੇਰੇ ਸਪੀਕਰ ਨੇ ਕੇਂਦਰ ਨੂੰ ਤਾਕੀਦ ਕੀਤੀ ਹੈ ਕਿ ਸੰਤੁਲਨ ਅਤੇ ਸਦਭਾਵਨਾ ਨੂੰ ਵਿਗਾੜਨ ਵਾਲੇ ਕੋਈ ਵੀ ਕਦਮ ਨਾ ਚੁੱਕੇ ਜਾਣ। ਉਨ੍ਹਾਂ ਕੇਂਦਰ ਨੂੰ ਐਸਵਾਈਐਲ ਦੇ ਸੰਵਿਧਾਨ 'ਤੇ ਕਦਮ ਚੁੱਕਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਪੰਜਾਬ 'ਤੇ ਮਤਾ ਵਾਪਸ ਲੈਣ ਲਈ ਵੀ ਦਬਾਅ ਪਾਇਆ। -PTC News