Khalsa Aid working tirelessly to help Rohingya Muslims & Hindus: ਖਾਲਸਾ ਏਡ ਦੀ ਇਸ ਕੋਸ਼ਿਸ਼ ਦੀ ਹੋਈ ਸਭ ਜਗ੍ਹਾ ਸਰਾਹਣਾ! ਉਜੜ ਚੁੱਕੇ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨ ਦੇਣੀ ਤਾਂ ਦੂਰ ਦੀ ਗੱਲ ਹੈ, ਕਈ ਵੱਡੇ ਦੇਸ਼ ਇਸ ਮੁੱਦੇ ਨੂੰ ਇੱਥੇ ਹੀ ਦਬਾਉਣ 'ਤੇ ਤੁਲੇ ਹੋਏ ਹਨ। ਕਈ ਮੁਲਕਾਂ ਨੇ ਜਿੱਥੇ ਇਸ ਭਾਈਚਾਰੇ ਦਾ ਸਾਥ ਛੱਡ ਦਿੱਤਾ ਹੈ, ਉਥੇ ਹੀ 'ਖ਼ਾਲਸਾ ਏਡ' ਇਹਨਾਂ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। 'ਖ਼ਾਲਸਾ ਏਡ' ਵੱਲੋਂ ਲੋੜਵੰਦਾਂ ਦੀ ਸਹਾਇਤਾ ਅਤੇ ਮਨਾਵਤਾ ਦੀ ਭਲਾਈ ਲਈ ਕੀਤੀ ਜਾ ਰਹੀ ਸੇਵਾ ਦੀ ਦੁਨੀਆ ਦੇ ਕੋਨੇ-ਕੋਨੇ 'ਚ ਚਰਚਾ ਹੋ ਰਹੀ ਹੈ। ਜਦੋਂ ਸੁਪਰੀਮ ਕੋਰਟ ਵੱਲੋਂ ਵੀ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਕਰਨ ਨੂੰ ਮਨ੍ਹਾਂ ਕਰ ਦਿੱਤਾ ਗਿਆ, ਤਾਂ 'ਖ਼ਾਲਸਾ ਏਡ' ਨੇ ਇਹਨਾਂ ਮੁਸਲਮਾਨਾਂ ਦੀ ਮਦਦ ਕਰਨ ਦਾ ਬੀੜਾ ਚੁੱਕ ਲਿਆ ਹੈ। ਸਿੱਖ ਧਰਮ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਉਹਨਾਂ ਨੇ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਲਈ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਦੀ ਹਰ ਬਣਦੀ ਕੋਸ਼ਿਸ਼ ਕੀਤੀ ਹੈ। ਇਸ ਸਮਾਨ 'ਚ ਲੰਗਰ, ਪੀਣ ਵਾਲੇ ਪਾਣੀ, ਦਵਾਈਆਂ, ਤਰਪਾਲਾਂ ਤੇ ਕੱਪੜਿਆਂ ਤੋ ਇਲਾਵਾ ਜ਼ਰੂਰਤ ਦੀਆਂ ਚੀਜਾਂ ਸ਼ਾਮਿਲ ਹਨ। ਪੰਜਾਬ ਤੋਂ ਖਾਲਸਾ ਏਡ ਵੱਲੋਂ ਮਿਆਂਮਾਰ-ਬੰਗਲਾਦੇਸ਼ ਸਰਹੱਦ ਦੇ ਸ਼ਰਨਾਰਥੀ ਕੈਂਪਾਂ 'ਚ ਹਜ਼ਾਰਾਂ ਦੇ ਕਰੀਬ ਲੋਕਾਂ ਦੀ ਸੰਭਾਲ ਕੀਤੀ ਜਾ ਰਹੀ ਹੈ। —PTC News