ਕੇਜਰੀਵਾਲ ਦੀ ਵੱਡੀ ਟਿੱਪਣੀ, ਸਿੱਧੂ ਨੂੰ ਵੀ ਦੱਸਿਆ 'ਆਪ' ਤੋਂ CM ਦੀ ਪਸੰਦ
ਮੋਹਾਲੀ:ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਮੋਬਾਈਲ ਕਾਲਿੰਗ ਦੁਆਰਾ ਸੀਐਮ ਚਿਹਰੇ ਬਾਰੇ ਪੰਜਾਬ ਦੀ ਜਨਤਾ ਦੀ ਪੰਸਦ ਨੂੰ ਜਾਣਿਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਤੋਂ ਸੀਐਮ ਚਿਹਰਾ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਐਲਾਨਿਆ ਗਿਆ ਹੈ। ਤਿੰਨ ਦਿਨਾਂ ਵਿੱਚ 21.59 ਲੱਖ ਲੋਕਾਂ ਨੇ ਆਪਣੀ ਰਾਏ ਦਿੱਤੀ ਸੀ ਜਿਸ ਵਿੱਚੋਂ 15 ਲੱਖ ਲੋਕਾਂ ਨੇ ਭਗਵੰਤ ਮਾਨ ਨੂੰ ਪਸੰਦ ਕੀਤਾ ਹੈ। ਇਸ ਰਿਜ਼ਲਟ ਵਿੱਚ ਭਗਵੰਤ ਮਾਨ ਨੂੰ 93.3 ਫੀਸਦੀ ਅਤੇ ਸਿੱਧੂ ਨੂੰ 3.6 ਫੀਸਦੀ ਵੋਟ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਸੀਐਮ ਚਿਹਰਾ ਐਲਾਨ ਕਰਦੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਨੇ ਭਗਵੰਤ ਮਾਨ ਨੂੰ 93.3 ਫੀਸਦੀ ਨਾਲ ਆਪਣੀ ਪਹਿਲੀ ਪਸੰਦ ਬਣਾਇਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦੁਆਰਾ ਸਿੱਧੂ ਨੂੰ ਵੀ 3.6 ਫੀਸਦੀ ਪਸੰਦ ਕੀਤਾ ਗਿਆ ਹੈ। ਕੇਜਰੀਵਾਲ ਨੇ ਇਹ ਕਿਹਾ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਖੁਦ ਵੀ ਸੀਐਮ ਦੇ ਚਿਹਰੇ ਵਜੋਂ ਵੇਖਿਆ ਗਿਆ ਹੈ। ਸੀਐਮ ਚਿਹਰਾ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਮੈਂ ਕਾਮੇਡੀਅਨ ਸੀ ਤਾਂ ਲੋਕ ਮੇਰੇ 'ਤੇ ਹੱਸਦੇ ਸਨ। ਜਦੋਂ ਮੈਂ ਰਾਜਨੀਤੀ ਵਿੱਚ ਆਇਆ ਤਾਂ ਲੋਕ ਰੌਲਾ ਪਾਉਣ ਲੱਗੇ ਕਿ ਸਾਨੂੰ ਬਚਾਓ। ਮਾਨ ਨੇ ਕਿਹਾ ਕਿ ਪੰਜਾਬ ਨੂੰ ਲੋਕ ਹੀ ਬਚਾ ਸਕਦੇ ਹਨ। ਉਹ ਸਿਰਫ ਇਸਦਾ ਸਾਧਨ ਹੋ ਸਕਦਾ ਹੈ। ਉਹ ਪੰਜਾਬ ਦੇ ਨੌਜਵਾਨਾਂ ਦੇ ਹੱਥੋਂ ਟੀਕੇ ਖੋਹ ਕੇ ਟਿਫਨ ਫੜਾਉਣਗੇ। ਮਾਨ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ । ਇਹ ਵੀ ਪੜ੍ਹੋ:ਈਡੀ ਦੀ ਰੇਡ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ -PTC News