ਕੇਜਰੀਵਾਲ ਦਾ ਵੱਡਾ ਐਲਾਨ, 1 ਅਕਤੂਬਰ ਤੋਂ ਸਵੈ-ਇੱਛਾ ਨਾਲ ਛੱਡ ਸਕਦੇ ਹੋ ਮੁਫ਼ਤ ਬਿਜਲੀ

By  Pardeep Singh May 5th 2022 06:19 PM

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਉਨ੍ਹਾਂ ਲੋਕਾਂ ਨੂੰ ਬਿਜਲੀ ਫਰੀ  ਦੇਵੇਗੀ ਜੋ ਇਹੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ 1 ਅਕਤੂਬਰ ਤੋਂ ਲੋਕਾਂ ਨੂੰ ਇਕ ਬਦਲ ਦੇ ਰਹੀ ਹੈ ਜਿਸ ਮੁਤਾਬਿਕ ਜਿਸ ਨੂੰ ਮੁਫਤ ਬਿਜਲੀ ਨਹੀਂ ਚਾਹੀਦੀ ਉਹ ਸਬਸਿਡੀ ਛੱਡ ਸਕਦਾ ਹੈ।Delhiites to get electricity subsidy if opted ਉਨ੍ਹਾਂ ਨੇ ਕਿਹਾ ਹੈ ਕਿ  ਲੋਕਾਂ ਦੀ ਰਾਇ ਜਾਣਨ ਲਈ ਇਸ ਬਾਰੇ ਇਕ ਮੁਹਿੰਮ ਚਲਾਈ ਜਾਵੇਗੀ ਜਿਸ ਮੁਤਾਬਕ ਲੋਕ ਦੱਸਣਗੇ ਕਿ ਮੁਫਤ ਬਿਜਲੀ ਚਾਹੀਦੀ ਹੈ ਜਾ ਨਹੀਂ। ਅੱਜ ਦਿੱਲੀ ਕੈਬਨਿਟ ਨੇ ਬਿਜਲੀ ਸਬਸਿਡੀ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜੋ ਲੋਕ ਸਮਰਪਣ ਕਰਨਾ ਚਾਹੁੰਦੇ ਹਨ, ਉਹ 1 ਅਕਤੂਬਰ ਤੋਂ ਪੂਰਾ ਬਿੱਲ ਅਦਾ ਕਰ ਸਕਦੇ ਹਨ। ਦਿੱਲੀ ਸਰਕਾਰ ਦੁਆਰਾ ਮੁਹੱਈਆ ਕਰਵਾਈ ਗਈ ਸਬਸਿਡੀ ਕਾਰਨ ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮੁਫਤ ਬਿਜਲੀ ਮਿਲਦੀ ਹੈ। ਕਈਆਂ ਨੇ ਸਾਨੂੰ ਸੁਝਾਅ ਦਿੱਤਾ ਕਿ ਅਸੀਂ ਭੁਗਤਾਨ ਕਰਨ ਦੇ ਸਮਰੱਥ ਹਾਂ, ਅਸੀਂ ਨਹੀਂ ਚਾਹੁੰਦੇ। Delhiites to get electricity subsidy if opted ਦਿੱਲੀ ਸਰਕਾਰ ਨੇ ਹੁਣ ਸਾਰੇ ਖਪਤਕਾਰਾਂ ਨੂੰ ਇੱਕ ਵਿਕਲਪ ਦੇਣ ਦਾ ਫੈਸਲਾ ਕੀਤਾ ਹੈ। ਜੇਕਰ ਉਹ ਸਬਸਿਡੀ ਦੀ ਚੋਣ ਕਰਦੇ ਹਨ, ਤਾਂ ਉਨ੍ਹਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ, ਨਹੀਂ ਤਾਂ, ਉਨ੍ਹਾਂ ਨੂੰ ਸਬਸਿਡੀ ਪ੍ਰਦਾਨ ਨਹੀਂ ਕੀਤੀ ਜਾਵੇਗੀ। ਅਸੀਂ ਜਲਦੀ ਹੀ ਖਪਤਕਾਰਾਂ ਨੂੰ ਪੁੱਛਣ ਲਈ ਇਕ ਮੁਹਿੰਮ  ਸ਼ੁਰੂ ਕਰਾਂਗੇ। ਇਹ ਵੀ ਪੜ੍ਹੋ:ਸੁਰਿੰਦਰ ਸਿੰਘ ਨੇ ਸੰਭਾਲਿਆ ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਦਾ ਅਹੁਦਾ -PTC News

Related Post