ਕੇਜਰੀਵਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਰੋਧੀ: ਅਵਤਾਰ ਸਿੰਘ ਕਾਲਕਾ

By  Pardeep Singh February 10th 2022 02:02 PM -- Updated: February 10th 2022 02:08 PM

ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਵਿਚ 2015-2020 ਕਾਲਕਾ ਹਲਕੇ ਤੋਂ ਐਮ ਐੱਲ ਏ ਰਹਿ ਚੁੱਕੇ ਅਵਤਾਰ ਸਿੰਘ ਕਾਲਕਾ ਨੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਰੋਧੀ ਕਰਾਰ ਦਿੱਤਾ ਹੈ। ਜਲੰਧਰ ਵਿਚ ਹੋਈ ਪ੍ਰੈਸ ਕਾਨਫ਼ਰੰਸ ਦੌਰਾਨ ਅਵਤਾਰ ਸਿੰਘ ਕਾਲਕਾ ਨੇ ਕਿਹਾ ਕਿ ਕੇਜਰੀਵਾਲ ਨੇ ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ਬਾਰੇ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ਵਾਸਤੇ ਜਿਹੜੀ ਸਮੀਖਿਆ ਬੋਰਡ ਬਣਾਇਆ ਗਿਆ ਸੀ ਉਸ ਵਿੱਚ 7 ਮੈਂਬਰਾਂ ਵਿਚੋਂ 5 ਦਿੱਲੀ ਸਰਕਾਰ ਦੇ ਮੈਂਬਰ ਸਨ। ਉਨ੍ਹਾਂ ਨੇ ਕੇਜਰੀਵਾਲ 'ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਸਬੰਧੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ 'ਚ ਝੂਠੇ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦਿੱਲੀ ਮਾਡਲ 'ਚ ਪੰਜਾਬ 'ਚ ਲਾਗੂ ਕਰਨ ਦਾ ਢਿੰਡੋਰਾ ਪਿੱਟਣ ਵਾਲੇ ਕੇਜਰੀਵਾਲ ਦੱਸਣ ਕਿ ਉਨ੍ਹਾਂ ਦਿੱਲੀ 'ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੀ ਕੀਤਾ ਹੈ ? ਕੇਜਰੀਵਾਲ ਦੱਸੇ ਕਿ ਉਸ ਕੋਲੋ ਦਿੱਲੀ 'ਚ ਨਸ਼ਾ ਅਤੇ ਸ਼ਰਾਬ ਦੇ ਠੇਕੇ ਬੰਦ ਕਿਉਂ ਨਹੀਂ ਬੰਦ ਹੋ ਸਕੇ ਹਨ ? ਉਨ੍ਹਾਂ ਨੇ ਦੱਸਿਆ ਹੈ ਕਿ ਦਿੱਲੀ ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਦੇ ਲਗਭਗ 1400 ਅਧਿਆਪਕ ਸਨ ਜਿਹੜੇ ਕਿ ਹੁਣ 450 ਦੇ ਲਗਭਗ ਰਹਿ ਗਏ ਹਨ ਅਤੇ ਉਹ ਵੀ ਕੱਚੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ 800 ਦੇ ਲਗਭਗ ਪੰਜਾਬੀ ਦੇ ਅਧਿਆਪਕ ਭਰਤੀ ਕੀਤੇ ਜਾਣਗੇ ਪਰ 40 ਹੀ ਭਰਤੀ ਕੀਤੇ ਹਨ। ਕੇਜਰੀਵਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਰੋਧੀ: ਅਵਤਾਰ ਸਿੰਘ ਕਾਲਕਾ ਦਿੱਲੀ ਸਰਕਾਰ ਨੇ ਵਾਅਦ ਕੀਤਾ ਸੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੰਜਾਬੀ ਚੇਅਰ ਸਥਾਪਿਤ ਕਰਨ ਦਾ ਉਸ ਲਈ ਕੋਈ ਪੈਸਾ ਵੀ ਨਹੀਂ ਦਿੱਤਾ।ਉਨ੍ਹਾਂ ਦੱਸਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਉੱਤੇ ਮਲਟੀ ਮੀਡੀਆ ਮਿਊਜ਼ੀਅਮ ਦਾ ਨੀਂਹ ਪੱਥਰ ਤਾਂ ਰੱਖ ਦਿੱਤਾ ਸੀ ਪਰ ਅਜੇ ਤੱਕ ਪੈਸਾ ਇਕ ਵੀ ਨਹੀਂ ਦਿੱਤਾ ਹੈ।ਅਵਤਾਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਸੰਯੁਕਤ ਸਮਾਜ ਮੋਰਚਾ ਪੰਜਾਬੀ ਸੋਚ ਤੇ ਭਾਵਨਾ ਦਾ ਸਹੀ ਦਰਪਣ ਹੈ ਅਤੇ ਇਹ ਪੰਜਾਬ ਵਿੱਚ ਨਵੀਂ ਕ੍ਰਾਂਤੀ ਲੈ ਕੇ ਆਵੇਗਾ। ਉਨ੍ਹਾਂ ਨੇ ਲੋਕਾਂ ਨੂੰ ਮੋਰਚਾ ਦਾ ਸਾਥ ਦੇਣ ਲਈ ਬੇਨਤੀ ਕੀਤੀ।  ਕੇਜਰੀਵਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਰੋਧੀ: ਅਵਤਾਰ ਸਿੰਘ ਕਾਲਕਾ ਇਹ ਵੀ ਪੜ੍ਹੋ:NRI ਗਰੁੱਪ ਨੇ ਕੇਜਰੀਵਾਲ ਦੇ ਦਿੱਲੀ ਮਾਡਲ ਦਾ ਕੀਤਾ ਪਰਦਾਫਾਸ਼ -PTC News

Related Post