ਵਿਆਹ ਦੇ 5 ਮਹੀਨੇ ਬਾਅਦ ਕੀ ਮਾਂ ਬਣਨ ਵਾਲੀ ਹੈ ਕੈਟਰੀਨਾ? ਯੂਜ਼ਰਸ ਨੇ ਵੀਡੀਓ ਦੇਖ ਕੇ ਪੁੱਛੇ ਸਵਾਲ

By  Riya Bawa April 13th 2022 12:43 PM

Katrina Kaif Pregnancy Buzz: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ (Katrina Kaif) ਦਾ ਫੈਸ਼ਨ ਸੈਂਸ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਉਸ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਹ ਪਿੰਕ ਕਲਰ ਦੇ ਸਲਵਾਰ-ਕਮੀਜ਼ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਕੈਟਰੀਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਉਹ ਏਅਰਪੋਰਟ 'ਤੇ ਨਜ਼ਰ ਆ ਰਹੀ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹਨ। Is Katrina Kaif pregnant? ਫਿਲਮਾਂ ਤੋਂ ਇਲਾਵਾ ਇਹ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਦੋਵੇਂ ਛੁੱਟੀਆਂ ਮਨਾ ਕੇ ਵਾਪਸ ਆਏ ਹਨ। ਇਸ ਦੇ ਨਾਲ ਹੀ ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। Katrina Kaif and Vicky Kaushal's engagement news is fake ਅਸਲ 'ਚ ਸਾਹਮਣੇ ਆਇਆ ਵੀਡੀਓ ਮੁੰਬਈ ਏਅਰਪੋਰਟ ਦਾ ਹੈ, ਜਿਸ 'ਚ ਅਭਿਨੇਤਰੀ ਕੈਟਰੀਨਾ ਕੈਫ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ ਹੈ। ਉਸ ਨੇ ਹਲਕੇ ਗੁਲਾਬੀ ਰੰਗ ਦਾ ਕੁੜਤਾ ਪਲਾਜ਼ੋ ਅਤੇ ਮੈਚਿੰਗ ਦੁਪੱਟਾ ਪਾਇਆ ਹੋਇਆ ਹੈ। ਇਸ ਦੌਰਾਨ ਉਸ ਨੇ ਸਨਗਲਾਸ ਅਤੇ ਮਾਸਕ ਵੀ ਪਾਇਆ ਹੋਇਆ ਹੈ। ਕੈਟਰੀਨਾ ਇੰਡੀਅਨ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਅਦਾਕਾਰਾ ਦੀ ਪ੍ਰੈਗਨੈਂਸੀ ਦੀ ਚਰਚਾ ਸ਼ੁਰੂ ਹੋ ਗਈ ਹੈ। Is Katrina Kaif pregnant? ਕੀ ਕੈਟਰੀਨਾ ਕੈਫ ਗਰਭਵਤੀ ਹੈ? ਹਾਲਾਂਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਮਸ਼ਹੂਰ ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਕੈਟਰੀਨਾ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਤੇ ਲੋਕ ਕਮੈਂਟ ਕਰਕੇ ਪੁੱਛ ਰਹੇ ਹਨ ਕਿ ਕੀ ਉਹ ਗਰਭਵਤੀ ਹੈ? ਇਕ ਯੂਜ਼ਰ ਨੇ ਲਿਖਿਆ, ਕੀ ਕੈਟਰੀਨਾ ਗਰਭਵਤੀ ਹੈ? ਇੱਕ ਹੋਰ ਨੇ ਲਿਖਿਆ, ਗਰਭਵਤੀ? ਇਸ ਤਰ੍ਹਾਂ ਲੋਕ ਕੈਟਰੀਨਾ ਕੈਫ ਦੀ ਪ੍ਰੈਗਨੈਂਸੀ 'ਤੇ ਸਵਾਲ ਉਠਾ ਰਹੇ ਹਨ। ਹਾਲਾਂਕਿ ਕਈ ਲੋਕਾਂ ਨੇ ਕੈਟਰੀਨਾ ਦੇ ਰਵਾਇਤੀ ਲੁੱਕ ਦੀ ਤਾਰੀਫ ਵੀ ਕੀਤੀ ਹੈ। Is Katrina Kaif pregnant? ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ: Uber ਤੋਂ ਬਾਅਦ ਹੁਣ Ola ਨੇ ਵੀ ਵਧਾਇਆ ਕਿਰਾਇਆ ਦੂਜੇ ਪਾਸੇ ਕੈਮਰੇ 'ਚ ਕੈਦ ਹੋਈ ਅਦਾਕਾਰਾ ਦੀ ਇਸ ਝਲਕ ਨੂੰ ਦੇਖ ਕੇ ਕਈ ਲੋਕਾਂ ਨੇ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਅਦਾਕਾਰਾ ਗਰਭਵਤੀ ਹੈ? ਕੈਟਰੀਨਾ ਦੇ ਢਿੱਲੇ ਫਿਟਿੰਗ ਸੂਟ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਕੈਟਰੀਨਾ ਜਲਦ ਹੀ ਵਿੱਕੀ ਕੌਸ਼ਲ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ। Katrina Kaif, Vicky Kaushal to reach Rajasthan soon ਇੱਕ ਯੂਜ਼ਰ ਨੇ ਲਿਖਿਆ, "ਉਹ ਗਰਭਵਤੀ ਲੱਗ ਰਹੀ ਹੈ! ਓਹ ਮਾਈ ਗੌਡ!" ਇੱਕ ਹੋਰ ਨੇ ਕੁਮੈਂਟ ਕੀਤਾ, "ਜਲਦੀ ਮਾਂ ਬਣਨ ਵਾਲੀ ਹੈ! ਕੈਟਰੀਨਾ ਦੇ ਬੱਚੇ ਨੂੰ ਦੇਖਣ ਲਈ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ।" ਹਾਲਾਂਕਿ ਇਸ ਤਰ੍ਹਾਂ ਦੀਆਂ ਚਰਚਾਵਾਂ 'ਤੇ ਫਿਲਹਾਲ ਜੋੜੇ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। Katrina Kaif -PTC News

Related Post