Kanpur Road Accident : ਬੱਸ ਦੀ ਲਪੇਟ 'ਚ ਆਏ 15 ਲੋਕ, 9 ਲੋਕ ਜ਼ਖ਼ਮੀ
Riya Bawa
January 31st 2022 11:03 AM --
Updated:
January 31st 2022 11:37 AM
ਕਾਨਪੁਰ: ਕਾਨਪੁਰ ਦੇ ਘੰਟਾਘਰ ਤੋਂ ਟਾਟਮਿਲ ਚੌਰਾਹੇ 'ਤੇ ਐਤਵਾਰ ਅੱਧੀ ਰਾਤ ਨੂੰ ਇਕ ਦਿਲ ਦਹਿਲਾਉਣ ਵਾਲਾ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਹ ਹਾਦਸਾ ਇਕ ਈ-ਬੱਸ ਦੇ ਕਾਰਨ ਹੋਇਆ। ਬੇਕਾਬੂ ਈ-ਬੱਸ ਨੇ 17 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ ਅੱਧੀ ਦਰਜਨ ਵਾਹਨਾਂ ਨੂੰ ਟੱਕਰ ਮਾਰ ਕੇ 15 ਲੋਕਾਂ ਨੂੰ ਕੁਚਲ ਦਿੱਤਾ। ਅਖ਼ੀਰ ਚੌਰਾਹੇ ਦੇ ਵਿਚਕਾਰ ਸਥਿਤ ਟਰੈਫ਼ਿਕ ਬੂਥ ਨੂੰ ਟੱਕਰ ਮਾਰ ਕੇ ਡੰਪਰ ਅੰਦਰ ਜਾ ਵੜਿਆ। ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਨੌਂ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੇਰ ਰਾਤ ਤੱਕ ਚਾਰ ਮ੍ਰਿਤਕਾਂ ਦੀ ਪਛਾਣ ਹੋ ਸਕੀ। ਜਾਣਕਾਰੀ ਅਨੁਸਾਰ ਈ-ਬੱਸ ਰਾਤ ਦੇ ਕਰੀਬ 11.30 ਵਜੇ ਤੇਜ਼ ਰਫਤਾਰ ਨਾਲ ਘੰਟਾਘਰ ਚੌਰਾਹੇ ਤੋਂ ਟਾਟਮਿਲ ਵੱਲ ਜਾ ਰਹੀ ਸੀ। ਜਿਵੇਂ ਹੀ ਪੁਲ ਤੋਂ ਹੇਠਾਂ ਉਤਰਿਆ ਤਾਂ ਬੱਸ ਡਰਾਈਵਰ ਨੇ ਬੱਸ ਨੂੰ ਉਲਟ ਦਿਸ਼ਾ ਵੱਲ ਮੋੜ ਦਿੱਤਾ ਅਤੇ ਤੇਜ਼ ਰਫਤਾਰ ਨਾਲ ਵਿਚਕਾਰ ਆਉਣ ਵਾਲੇ ਨੂੰ ਲਤਾੜ ਕੇ ਉਥੋਂ ਚਲਾ ਗਿਆ।
ਇਸ ਤੋਂ ਬਾਅਦ ਬੱਸ ਟਾਟਮਿਲ ਚੌਰਾਹੇ 'ਤੇ ਟ੍ਰੈਫਿਕ ਬੂਥ ਨਾਲ ਟਕਰਾ ਗਈ ਅਤੇ ਫਿਰ ਚਕੇਰੀ ਵਾਲੇ ਪਾਸੇ ਤੋਂ ਆ ਰਹੇ ਇਕ ਡੰਪਰ ਨਾਲ ਟਕਰਾ ਗਈ। ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ ਚਾਰ ਦੀ ਪਛਾਣ ਹੋ ਸਕੀ ਹੈ। ਦੂਜੇ ਮ੍ਰਿਤਕਾਂ ਦੀ ਸ਼ਨਾਖਤ ਲਈ ਪੁਲਿਸ ਲਗਾਤਾਰ ਜੱਦੋ ਜਹਿਦ ਕਰ ਰਹੀ ਹੈ। ਇਸ ਹਾਦਸੇ ਨੂੰ ਲੈ ਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਕੇ ਸੋਗ ਪ੍ਰਗਟ ਕੀਤਾ ਹੈ। ਜਿਸ 'ਚ ਉਨ੍ਹਾਂ ਕਿਹਾ ਕਿ "ਕਾਨਪੁਰ ਬੱਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇਸ ਘਟਨਾ ਵਿੱਚ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਮੈਂ ਜ਼ਖਮੀ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।"