Kangana Ranaut : ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ CISF ਦੇ ਮਹਿਲਾ ਮੁਲਾਜ਼ਮ ਨੇ ਥੱਪੜ ਮਾਰ ਦਿੱਤਾ ਹੈ। ਅਦਾਕਾਰਾ ਨੇ ਦੋਸ਼ ਲਾਏ ਹਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥੱਪੜ ਮਾਰਨ ਵਾਲੇ ਮਹਿਲਾ ਮੁਲਾਜ਼ਮ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ।ਹਾਦਸੇ ’ਤੇ ਕੰਗਨਾ ਰਣੌਤ ਦਾ ਆਇਆ ਬਿਆਨਅਦਾਕਾਰਾ ਕੰਗਨਾ ਰਣੌਤ ਦਾ ਇਸ ਮਾਮਲੇ ’ਤੇ ਬਿਆਨ ਸਾਹਮਣੇ ਆਇਆ ਹੈ। ਕੰਗਨਾ ਰਣੌਤ ਨੇ ਕਿਹਾ ਕਿ ਉਹ ਠੀਕ ਹਨ ਉਨ੍ਹਾਂ ਨੂੰ ਕੁਝ ਵੀ ਨਹੀਂ ਹੋਇਆ ਹੈ। ਬਿਲਕੁੱਲ ਸੁਰੱਖਿਅਤ ਹਨ। ਚੰਡੀਗੜ੍ਹ ਏਅਰਪੋਰਟ ’ਤੇ ਜੋ ਵੀ ਹਾਦਸਾ ਹੋਇਆ ਹੈ। ਉਹ ਇੱਕ ਸੁਰੱਖਿਆ ਚੈੱਕਰ ਨਾਲ ਹੋਇਆ ਹੈ। ਸੀਆਈਐਸਐਫ ਦੀ ਮਹਿਲਾ ਕਰਮਚਾਰੀ ਨੇ ਸਾਈਡ ਤੋਂ ਆਕੇ ਮੇਰੇ ਚਿਹਰੇ ’ਤੇ ਹਿੱਟ ਕੀਤਾ ਹੈ। ਜਦੋਂ ਉਨ੍ਹਾਂ ਨੇ ਪੁੱਛਿਆ ਉਸਨੇ ਅਜਿਹਾ ਕਿਉਂ ਕੀਤਾ ਤਾਂ ਉਸਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਸਪਰੋਟ ਕਰਦੀ ਹੈ। ਉਨ੍ਹਾਂ ਨੂੰ ਬੱਸ ਇਸ ਗੱਲ ਦੀ ਚਿੰਤਾ ਹੈ ਕਿ ਪੰਜਾਬ ’ਚ ਜੋ ਅੱਤਵਾਦ ਵੱਧ ਰਿਹਾ ਹੈ। ਉਹ ਕਿਸ ਤਰ੍ਹਾਂ ਕਟੰਰੋਲ ਕੀਤਾ ਜਾਵੇਗਾ । <blockquote class=twitter-tweet><p lang=en dir=ltr>Shocking rise in terror and violence in Punjab…. <a href=https://t.co/7aefpp4blQ>pic.twitter.com/7aefpp4blQ</a></p>&mdash; Kangana Ranaut (Modi Ka Parivar) (@KanganaTeam) <a href=https://twitter.com/KanganaTeam/status/1798697545201569904?ref_src=twsrc^tfw>June 6, 2024</a></blockquote> <script async src=https://platform.twitter.com/widgets.js charset=utf-8></script>ਕੰਗਨਾ ਨੇ ਰਣੌਤ ਨੂੰ ਕਿਉਂ ਮਾਰਿਆ ਥੱਪੜ?ਕੰਗਨਾ ਰਣੌਤ ਦੇ ਰਾਜਨੀਤਿਕ ਸਲਾਹਕਾਰ ਦੇ ਅਨੁਸਾਰ, ਚੰਡੀਗੜ੍ਹ ਏਅਰਪੋਰਟ ਦੇ ਅੰਦਰ ਇੱਕ CISF ਦੇ ਮਹਿਲਾ ਮੁਲਾਜ਼ਮ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਉਨ੍ਹਾਂ ਮੰਗ ਕੀਤੀ ਹੈ ਕਿ ਸੀਆਈਐਸਐਫ ਦੇ ਮਹਿਲਾ ਮੁਲਾਜ਼ਮ ਨੂੰ ਹਟਾ ਕੇ ਉਨ੍ਹਾਂ ਖ਼ਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੇ ਖਿਲਾਫ ਬੋਲਣ 'ਤੇ ਸੀਆਈਐਸਐਫ ਦੇ ਮਹਿਲਾ ਮੁਲਾਜ਼ਮ ਕੰਗਨਾ ਰਣੌਤ ਤੋਂ ਨਾਰਾਜ਼ ਸੀ।<iframe src=https://www.facebook.com/plugins/video.php?height=314&href=https://www.facebook.com/ptcnewsonline/videos/475554794994677/&show_text=true&width=560&t=0 width=560 height=429 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਕਾਂਸਟੇਬਲ ਕੁਲਵਿੰਦਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈਦਿੱਲੀ ਪਹੁੰਚ ਕੇ ਕੰਗਨਾ ਨੇ ਸੀਆਈਐਸਐਫ ਦੀ ਡਾਇਰੈਕਟਰ ਜਨਰਲ ਨੀਨਾ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਕਾਂਸਟੇਬਲ ਕੁਲਵਿੰਦਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਲਈ CISF ਕਮਾਂਡੈਂਟ ਦਫਤਰ ਲਿਜਾਇਆ ਗਿਆ ਹੈ।ਕੰਗਨਾ ਰਣੌਤ ਚੁੱਪਚਾਪ ਏਅਰਪੋਰਟ ਤੋਂ ਬਾਹਰ ਨਿਕਲ ਗਈਘਟਨਾ ਤੋਂ ਬਾਅਦ ਕੰਗਨਾ ਰਣੌਤ ਨੂੰ ਏਅਰਪੋਰਟ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਇਸ ਦੌਰਾਨ ਪੈਪਰਾਜ਼ੀ ਨੇ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਸ ਨਾਲ ਕੀ ਹੋਇਆ ਸੀ, ਪਰ ਅਭਿਨੇਤਰੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਚੁੱਪਚਾਪ ਏਅਰਪੋਰਟ ਛੱਡ ਦਿੱਤਾ।ਕੰਗਨਾ ਸੰਸਦ ਲਈ ਦਿੱਲੀ ਲਈ ਰਵਾਨਾ ਹੋ ਗਈ ਸੀਦੱਸ ਦੇਈਏ ਕਿ ਮੰਡੀ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਅੱਜ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸੇ ਦੌਰਾਨ ਚੰਡੀਗੜ੍ਹ ਏਅਰਪੋਰਟ ਤੋਂ ਥੱਪੜ ਮਾਰਨ ਦੀ ਖ਼ਬਰ ਆਈ ਹੈ। ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਕੰਗਨਾ ਨੇ ਦੱਸਿਆ ਸੀ ਕਿ ਉਹ ਸੰਸਦ ਜਾ ਰਹੀ ਹੈ। ਕੰਗਨਾ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ।ਭਾਜਪਾ ਤੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੰਗਨਾ ਸੰਸਦ ਮੈਂਬਰ ਬਣੀਕੰਗਨਾ ਰਣੌਤ ਰਾਜਨੀਤੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਪਹਿਲੀ ਵਾਰ ਮੰਡੀ ਤੋਂ ਚੋਣ ਮੈਦਾਨ ਵਿੱਚ ਉਤਰੀ ਹੈ। ਭਾਜਪਾ ਨੇ ਅਭਿਨੇਤਰੀ ਨੂੰ ਉਸ ਦੇ ਗ੍ਰਹਿ ਸ਼ਹਿਰ ਹਿਮਾਚਲ ਦੀ ਮੰਡੀ ਸੀਟ ਤੋਂ ਉਮੀਦਵਾਰ ਬਣਾਇਆ ਸੀ। ਟਿਕਟ ਮਿਲਦੇ ਹੀ ਕੰਗਨਾ ਨੇ ਇੱਥੇ ਜ਼ੋਰਦਾਰ ਪ੍ਰਚਾਰ ਕੀਤਾ ਅਤੇ 74,755 ਵੋਟਾਂ ਨਾਲ ਜਿੱਤ ਕੇ ਆਪਣੀ ਸਿਆਸੀ ਪਾਰੀ ਦੀ ਜ਼ਬਰਦਸਤ ਸ਼ੁਰੂਆਤ ਕੀਤੀ।ਕਾਂਗਰਸੀ ਉਮੀਦਵਾਰ ਨੂੰ ਹਰਾਇਆਮੰਡੀ ਸੀਟ 'ਤੇ ਕੰਗਣਾ ਦਾ ਮੁਕਾਬਲਾ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨਾਲ ਸੀ, ਜੋ ਛੇ ਵਾਰ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਮੰਡੀ ਦੀ ਮੌਜੂਦਾ ਸੰਸਦ ਮੈਂਬਰ ਪ੍ਰਤਿਭਾ ਸਿੰਘ ਸੀ। ਕੰਗਨਾ ਵੀ ਰਾਜਨੀਤੀ ਦੀ ਰਾਣੀ ਸਾਬਤ ਹੋਈ ਅਤੇ ਵਿਕਰਮਾਦਿਤਿਆ ਸਿੰਘ ਨੂੰ ਰਿਕਾਰਡ ਵੋਟਾਂ ਨਾਲ ਹਰਾਇਆ।ਕੰਗਨਾ ਰਣੌਤ ਨਾਲ ਬਹਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਕੰਗਨਾ ਸਕਿਓਰਿਟੀ ਚੈਕਿੰਗ ਦੇ ਕੋਲ ਹੈ। ਫਿਰ ਇੱਕ ਅਵਾਜ਼ ਸੁਣਾਈ ਦਿੰਦੀ ਹੈ ਕਿ ਉਡੀਕ ਕਰੋ ਮੈਡਮ। ਕਾਂਸਟੇਬਲ ਕੁਲਵਿੰਦਰ ਕੌਰ ਕਹਿ ਰਹੀ ਹੈ ਕਿ ਜਦੋਂ ਕੰਗਨਾ ਰਣੌਤ ਨੇ ਕਿਸਾਨਾਂ ਬਾਰੇ ਬਿਆਨ ਦਿੱਤਾ ਤਾਂ ਮੇਰੀ ਮਾਂ ਉੱਥੇ ਹੀ ਧਰਨੇ ਵਿੱਚ ਬੈਠੀ ਸੀ।ਸ਼ੁਰੂਆਤੀ ਜਾਣਕਾਰੀ ਅਨੁਸਾਰ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਫਲਾਈਟ ਨੰਬਰ UK707 ਰਾਹੀਂ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ। ਜਦੋਂ ਉਹ ਸੁਰੱਖਿਆ ਜਾਂਚ ਤੋਂ ਬਾਅਦ ਬੋਰਡਿੰਗ ਲਈ ਜਾ ਰਹੀ ਸੀ ਤਾਂ ਚੰਡੀਗੜ੍ਹ ਹਵਾਈ ਅੱਡੇ ਦੀ ਸੀਆਈਐਸਐਫ ਯੂਨਿਟ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਜਾ ਰਹੇ ਮਯੰਕ ਮਧੁਰ ਨਾਂ ਦੇ ਵਿਅਕਤੀ ਨੇ ਕੁਲਵਿੰਦਰ ਕੌਰ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ।ਕੰਗਨਾ ਨੇ ਕਿਹਾ- ਮੈਨੂੰ ਮਾਰਿਆ ਗਿਆ, ਗਾਲ੍ਹਾਂ ਕੱਢੀਆਂ ਗਈਆਂਕੰਗਨਾ ਰਣੌਤ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ, ''ਚੰਡੀਗੜ੍ਹ ਏਅਰਪੋਰਟ 'ਤੇ ਜੋ ਹਾਦਸਾ ਹੋਇਆ, ਉਹ ਸੁਰੱਖਿਆ ਜਾਂਚ ਦੌਰਾਨ ਹੋਇਆ। ਜਿਵੇਂ ਹੀ ਮੈਂ ਉੱਥੇ ਸੁਰੱਖਿਆ ਜਾਂਚ ਤੋਂ ਲੰਘੀ ਤਾਂ ਦੂਜੇ ਕੈਬਿਨ ਵਿੱਚ ਮਹਿਲਾ ਸੀਆਈਐਸਐਫ ਦੀ ਕਰਮਚਾਰੀ ਸੀ। ਉਸ ਨੇ ਪਾਸਿਓਂ ਆ ਕੇ ਮੇਰੇ ਮੂੰਹ 'ਤੇ ਵਾਰ ਕੀਤਾ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਡੀਐਸਪੀ ਏਅਰਪੋਰਟ ਨੇ ਕਿਹਾ- ਦੁਰਵਿਵਹਾਰ ਦੀ ਸੂਚਨਾ ਮਿਲੀ ਸੀ, ਸੀਆਈਐਸਐਫ ਜਾਂਚ ਕਰ ਰਹੀ ਹੈਇਸ ਬਾਰੇ ਪੰਜਾਬ ਪੁਲੀਸ ਦੇ ਡੀਐਸਪੀ (ਏਅਰਪੋਰਟ) ਕੁਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਥੱਪੜ ਮਾਰਨ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪਰ, ਇੱਕ ਮਹਿਲਾ CISF ਸਿਪਾਹੀ ਨੇ ਕੰਗਨਾ ਰਣੌਤ ਨਾਲ ਦੁਰਵਿਵਹਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਆਈ ਹੈ। ਫਿਲਹਾਲ ਸੀਆਈਐਸਐਫ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਿਲਾ ਮੁਲਾਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਕਿਸਾਨ ਅੰਦੋਲਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਕੋਈ ਸ਼ਿਕਾਇਤ ਆਵੇਗੀ ਤਾਂ ਉਹ ਇਸ 'ਤੇ ਕਾਰਵਾਈ ਕਰਨਗੇ।ਥਾਣਾ ਇੰਚਾਰਜ ਨੇ ਕਿਹਾ- ਲਿਖਤੀ ਸ਼ਿਕਾਇਤ ਆਉਣ 'ਤੇ ਕਾਰਵਾਈ ਕਰਾਂਗੇਏਅਰਪੋਰਟ ਥਾਣੇ ਦੇ ਇੰਚਾਰਜ ਪੈਰੀ ਬਿੰਕਲ ਨੇ ਕਿਹਾ ਕਿ ਉਨ੍ਹਾਂ ਕੋਲ ਲਿਖਤੀ ਤੌਰ ’ਤੇ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ। ਪਰ, ਉਨ੍ਹਾਂ ਨੂੰ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜੇਕਰ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ।ਕੁਲਵਿੰਦਰ ਦੇ ਭਰਾ ਨੇ ਦੱਸਿਆਥੱਪੜ ਮਾਰਨ ਵਾਲੀ ਕਿਸਾਨ ਕੁਲਵਿੰਦਰ ਕੌਰ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਮਹੀਵਾਲ ਦੀ ਰਹਿਣ ਵਾਲੀ ਹੈ। ਉਸ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਫਿਲਹਾਲ ਸਾਨੂੰ ਪੂਰੇ ਮਾਮਲੇ ਦੀ ਜਾਣਕਾਰੀ ਨਹੀਂ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ। ਮੈਂ ਕੁਲਵਿੰਦਰ ਨਾਲ ਗੱਲ ਕਰਨ ਤੋਂ ਬਾਅਦ ਹੀ ਕੁਝ ਕਹਿ ਸਕਦਾ ਹਾਂ। ਉਹ ਕਰੀਬ 2 ਸਾਲ ਤੋਂ ਚੰਡੀਗੜ੍ਹ ਏਅਰਪੋਰਟ 'ਤੇ ਤਾਇਨਾਤ ਹੈ।ਉਨ੍ਹਾਂ ਕਿਹਾ ਕਿ ਮੈਂ ਸਰਵਨ ਪੰਧੇਰ ਅਤੇ ਸਤਨਾਮ ਪੰਨੂੰ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜਿਆ ਹੋਇਆ ਹਾਂ। ਕੁਲਵਿੰਦਰ ਦਾ ਪਤੀ ਵੀ ਸੀਆਈਐਸਐਫ ਵਿੱਚ ਹੈ। ਉਸ ਦੇ 2 ਛੋਟੇ ਬੱਚੇ (ਪੁੱਤਰ ਅਤੇ ਧੀ) ਹਨ।ਜਿਵੇਂ ਹੀ ਉਨ੍ਹਾਂ ਨੂੰ ਕੁਲਵਿੰਦਰ ਕੌਰ ਦੇ ਥੱਪੜ ਮਾਰਨ ਦਾ ਪਤਾ ਲੱਗਾ ਤਾਂ ਕਿਸਾਨ ਜਥੇਬੰਦੀ ਸਨਮਾਨ ਲਈ ਹਵਾਈ ਅੱਡੇ ਲਈ ਰਵਾਨਾ ਹੋ ਗਈ।