Sandeep Nangal Ambian Wife: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ 'ਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ। ਪੁਲਿਸ ਨੇ ਇਸ ਮਾਮਲੇ 'ਚ ਸੁਰਜਨਜੀਤ ਚੱਠਾ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨੀਂ ਸੰਦੀਪ ਨੰਗਲ ਅੰਬੀਆ ਦੀ ਪਤਨੀ ਸੋਸ਼ਲ ਮੀਡੀਆ 'ਤੇ ਲਾਈਵ ਹੋਏ। ਉਨ੍ਹਾਂ ਕਿਹਾ ਕੀ ਤੁਸੀਂ ਸਾਰੇ ਜਾਣਦੇ ਹੀ ਹੋ ਕੀ ਪਿਛਲੇ ਸਾਲ ਸਾਡੇ ਪਰਿਵਾਰ ਜਾਂ ਕਬੱਡੀ ਜਗਤ ਨਾਲ ਜੋ ਮਾੜੀ ਦੁਰਘਟਨਾ ਹੋਈ ਸੀ। ਉਸ ਬਾਰੇ ਅਜੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸੀ।ਪੰਜਾਬ ਦੇ ਸੀਐਮ ਅਤੇ ਪ੍ਰਸ਼ਾਸ਼ਨ ਦਾ ਕੀਤਾ ਧੰਨਵਾਦਲਾਈਵ ਵੀਡੀਓ 'ਚ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਅਸੀਂ ਸੰਦੀਪ ਨੰਗਲ ਅੰਬੀਆ ਦੀ ਬਰਸੀ ਮਨਾਉਣ ਪੰਜਾਬ ਆਏ ਸੀ ਤਾਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ ਸਾਨੂੰ ਭਰੋਸਾ ਦਵਾਇਆ ਸੀ ਕਿ ਉਨ੍ਹਾਂ ਨੂੰ ਇਹ ਇਨਸਾਫ ਦਿਵਾਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਜਿਨ੍ਹਾਂ ਦੀ ਬਦੋਲਤ ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸਦੇ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਧਰਮਪਤਨੀ ਗੁਰਪ੍ਰੀਤ ਕੌਰ ਅਤੇ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਸਾਨੂੰ ਸੰਦੀਪ ਦੇ ਇਨਸਾਫ ਦੀ ਪਹਿਲੀ ਪੌੜੀ ਤੇ ਪੈਰ ਰੱਖਣ ਦਾ ਮੌਕਾ ਦਿੱਤਾ ਹੈ। ਇਸੇ ਤਰ੍ਹਾਂ ਜੋ ਬਾਕੀ ਦੇ ਮਾਸਟਰਮਾਈਂਡ ਜੋ ਸ਼ਰੇਆਮ ਘੁੰਮ ਰਹੇ ਹਨ, ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇ ਤਾ ਜੋ ਇਹ ਦੁਰਘਟਨਾ ਸਾਡੇ ਪਰਿਵਾਰ ਨਾਲ ਘਟੀ ਹੈ ਦੁਬਾਰਾ ਕਿਸੇ ਪਰਿਵਾਰ ਨਾਲ ਘਟੇ। <iframe src=https://www.facebook.com/plugins/video.php?height=314&href=https://www.facebook.com/ptcnewsonline/videos/1143514277044794/&show_text=false&width=560&t=0 width=560 height=314 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਸੰਦੀਪ ਨੰਗਲ ਅੰਬੀਆਂ ਦਾ ਜਨਮਸੰਦੀਪ ਪਿੰਡ ਨੰਗਲ ਅੰਬੀਆਂ 'ਚ ਪੈਦਾ ਹੋਇਆ ਸੀ ਅਤੇ ਇਸ ਵੇਲੇ ਯੂਕੇ ਦਾ ਨਾਗਰਿਕ ਸੀ। ਸੰਦੀਪ ਆਪਣੇ ਪਿੱਛੇ ਜੌੜੇ ਪੁੱਤਰ ਅਤੇ ਪਤਨੀ ਛੱਡ ਗਏ ਹਨ। ਦੱਸ ਦਈਏ ਕਿ ਸੰਦੀਪ ਦੇ ਪਿੰਡ ਦੇ ਲੋਕਾਂ ਨੂੰ ਅਜੇ ਤੱਕ ਇਸ ਗੱਲ ਦਾ ਭਰੋਸਾ ਹੀ ਨਹੀਂ ਆ ਰਿਹਾ ਕਿ ਉਨ੍ਹਾਂ ਦੇ ਪਿੰਡ ਨੂੰ ਖੇਡ ਜਗਤ ਵਿਚ ਕੌਮਾਂਤਰੀ ਪਛਾਣ ਦੁਆਉਣ ਵਾਲਾ ਕਬੱਡੀ ਸਿਤਾਰਾ ਸਦਾ ਲਈ ਤੁਰ ਗਿਆ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਕੂਲ ਦੌਰਾਨ ਹੀ ਸੰਦੀਪ ਨੂੰ ਕੱਬਡੀ ਖੇਡਣ ਦਾ ਸ਼ੌਕ ਪੈਦਾ ਹੋਇਆ ਤੇ 2002 'ਚ ਉਸਦੀ ਖੇਡ ਨਿਖਰਨੀ ਸ਼ੁਰੂ ਹੋਈ। 2004 'ਚ ਸੰਦੀਪ ਇੰਗਲੈਂਡ ਚਲਾ ਗਿਆ ਤੇ ਕੰਮ ਦੇ ਨਾਲ ਨਾਲ ਉਸ ਨੇ ਕੱਬਡੀ ਖੇਡਣੀ ਵੀ ਨਹੀਂ ਛੱਡੀ।ਕੌਣ ਸੀ ਸੰਦੀਪ ਤੇ ਉਸ ਦਾ ਕੀ ਸੀ ਪਿਛੋਕੜ?ਸੰਦੀਪ ਦਾ ਸਬੰਧ ਇੱਕ ਜਿੰਮੀਦਾਰ ਪਰਿਵਾਰ ਤੋਂ ਸੀ ਅਤੇ ਉਸ ਦੀ ਜ਼ਿੰਦਗੀ ਦਾ ਬਹੁਤ ਸਮਾਂ ਗਰੀਬੀ ਦੇ ਦੌਰ ਵਿੱਚੋਂ ਲੰਘਿਆ। ਇੱਕ ਉਹ ਵੀ ਸਮਾਂ ਸੀ ਕਿ ਸੰਦੀਪ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਕਬੱਡੀ ਕੀ ਹੁੰਦੀ ਹੈ। ਸੰਦੀਪ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਸੀ, ਆਪਣੇ ਖੇਤਾਂ ਦੀਆਂ ਸਬਜ਼ੀਆਂ ਨੂੰ ਮੰਡੀ ਵਿੱਚ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਸੰਦੀਪ ਮੁਤਾਬਕ ਉਨ੍ਹਾਂ ਦਾ ਦੋਸਤ ਇੱਕ ਵਾਰ ਉਨ੍ਹਾਂ ਨੂੰ ਕਬੱਡੀ ਖਿਡਾਉਣ ਲਈ ਲੈ ਗਿਆ ਅਤੇ ਜੇਤੂ ਖਿਡਾਰੀ ਹੋਣ ਉੱਤੇ ਉਨ੍ਹਾਂ ਨੂੰ ਪਹਿਲੀ ਵਾਰ 5-10 ਰੁਪਏ ਇਨਾਮੀ ਰਾਸ਼ੀ ਅਤੇ ਕੁਝ ਭਾਂਡੇ ਤੋਹਫ਼ੇ ਵਜੋਂ ਮਿਲੇ ਸਨ।ਸਾਰਾ ਦਿਨ ਮੰਡੀ 'ਚ ਸਬਜ਼ੀ ਵੇਚਣ ਲਈ ਹੋਕਾ ਲਾਉਣ ਮਗਰੋਂ ਕਮਾਈ ਕਰਨ ਵਾਲੇ ਸੰਦੀਪ ਨੂੰ ਕੁਝ ਕੁ ਮਿੰਟਾਂ ਵਿੱਚ ਹੀ ਕਬੱਡੀ ਨੇ ਪੈਸੇ ਅਤੇ ਭਾਂਡਿਆਂ ਦੇ ਨਾਲ-ਨਾਲ ਸ਼ੌਹਰਤ ਦਿੱਤੀ। ਬਸ, ਇਸੇ ਪਲ ਨੇ ਸੰਦੀਪ ਦੀ ਦਿਲਚਸਪੀ ਕਬੱਡੀ 'ਚ ਵਧਾਈ। ਸੰਦੀਪ ਕਬੱਡੀ ਖੇਡ ਵਿੱਚ ਇੱਕ ਜਾਫ਼ੀ ਵਜੋਂ ਮਸ਼ਹੂਰ ਸੀ। ਕਿਸੇ ਵੇਲੇ ਕਬੱਡੀ ਖੇਡਣ ਲਈ ਸਾਈਕਲ ਉੱਤੇ ਜਾਣ ਵਾਲੇ ਸੰਦੀਪ ਦੀ ਮਿਹਨਤ ਅਤੇ ਸ਼ਿੱਦਤ ਨੇ ਉਸ ਨੂੰ ਕਈ ਮੁਲਕਾਂ ਵਿੱਚ ਜਹਾਜ਼ ਉੱਤੇ ਸਫ਼ਰ ਕਰਵਾਇਆ।ਪਿੰਡ ਨੰਗਲ ਅੰਬੀਆਂ ਵਿੱਚ ਉਸ ਦੇ ਘਰ ਵਿੱਚ ਬਣੇ ਇੱਕ ਕਮਰੇ ਵਿੱਚ ਵੱਖ-ਵੁੱਖ ਮੁਕਾਬਲਿਆਂ ਵਿੱਚੋਂ ਜਿੱਤੇ ਮੈਡਲ ਅਤੇ ਟ੍ਰਾਫ਼ੀਆਂ ਭਰੀਆਂ ਹੋਈਆਂ ਹਨ। ਕਬੱਡੀ ਖੇਡਣ ਲਈ ਸਾਈਕਲ ਉੱਤੇ ਜਾਣ ਵਾਲੇ ਸੰਦੀਪ ਦੀ ਮਿਹਨਤ ਅਤੇ ਸ਼ਿੱਦਤ ਨੇ ਉਸ ਨੂੰ ਕਈ ਮੁਲਕਾਂ ਵਿੱਚ ਜਹਾਜ਼ ਉੱਤੇ ਸਫ਼ਰ ਕਰਵਾਇਆ। ਮਜ਼ਬੂਤ ਤੇ ਤਕੜੇ ਸਰੀਰ ਵਾਲਾ ਹੋਣ ਕਰਕੇ ਸੰਦੀਪ ਨੂੰ ਗਲੇਡੀਏਟਰ ਕਿਹਾ ਜਾਂਦਾ ਸੀ। ਸੰਦੀਪ ਪਿਛਲੇ ਕੁਝ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਕਬੱਡੀ ਨੂੰ ਨਸ਼ਾ ਖਾ ਰਿਹਾ ਹੈ।