ਜੁਗਨੀ, ਮਿਰਜ਼ਾ ਦੀਆਂ ਤਰਜ਼ਾਂ ਨੇ ਝੂੰਮਣ ਲਾਈਆਂ ਦਿੱਲੀ ਵਿਦਿਆਰਥਣਾਂ
Joshi
September 21st 2017 05:50 PM --
Updated:
September 21st 2017 09:39 PM
ਪੰਜਾਬ ਦੇ ਲੋਕਾਂ ਦਾ ਇਤਿਹਾਸ ਜੀਵਨ ਨਾਲ ਸੰਬੰਧਿਤ ਕਲਾਵਾਂ ਦਾ ਵੱਖਰਾ ਸੰਸਾਰ ਹੈ।ਲੋਕਾਂ ਵਿੱਚ ਖੇਡੇ ਜਾਣ ਵਾਲੇ ਲੋਕ ਪੱਖੀ ਨਾਟਕ ਅਤੇ ਲੋਕ ਧਾਰਾਵਾਂ ਦਾ ਇੱਕ ਵੱਖਰਾ ਭਾਗ ਹੈ।ਜਿਸ ਦਾ ਸਬੰਧ ਲੋਕ ਸਾਹਿਤ ਅਤੇ ਲੋਕ ਕਲਾਂ ਦੋਹਾਂ ਨਾਲ ਹੈ। jugni mirza delhi university students
ਭਾਰਤ ਵਿੱਚ ਜਿਆਦਾਤਰ ਕਲਚਰ ਪ੍ਰੋਗਰਾਮ ਨੂੰ ਪਸ਼ੰਦ ਕੀਤਾ ਜਾਂਦਾ ਹੈ।ਪੰਜਾਬ ਦੇ ਰਿਵਾਇਤੀ ਲੋਕ ਜ਼ਿਆਦਾਤਰ ਲੋਕ ਗੀਤ, ਲੋਕ ਕਲਾਵਾਂ, ਲੋਕ ਸਾਂਝਾਂ , ਲੋਕ ਨਾਚਾਂ ਨਾਲ ਜੁੜੀਆਂ ਕਲਾਵਾਂ ਨੂੰ ਪਸੰਦ ਕਰਦੇ ਹਨ।ਪੰਜਾਬੀਆਂ ਦੀ ਜਿੰਦ ਜਾਨ ਲੋਕ ਨਾਚ ਭੰਗੜਾ ਵੀ ਪੰਜਾਬੀ ਲੋਕਾਂ ਦਾ ਮੁੱਖ ਪੇਸ਼ਾ ਰਿਹਾ ਹੈ।
ਇਸੇ ਹੀ ਰੀਤ ਨੂੰ ਅੱਗੇ ਵਧਾਉਦਿਆਂ ਭਾਰਤ ਸਰਕਾਰ ਦੇ ਅਦਾਰੇ ਮਨਿਸਟਰੀ ਆਫ ਕਲਚਰ ਰਿਸੋਰਸਿਜ ਐਂਡ ਟਰੇਨਿੰਗ (ਸੀਸੀਆਰਟੀ) ਵੱਲੋਂ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ, ਨਜਫਗੜ੍ਹ,ਦਿੱਲੀ ਵਿੱਚ ਕਾਰਜਸਾਲਾ ਲਾਈ ਗਈ।ਜਿਸ ਵਿੱਚ ਹਿੱਸਾ ਲੈਣ ਵਾਲੀਆਂ ਲਗਭਗ 1000 ਵਿਦਿਆਰਥਣਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਭਾਰਤੀ ਕਲਾਵਾਂ ਤੇ ਲੋਕ ਨਾਚਾਂ ਬਾਰੇ ਜਾਣੂ ਕਰਵਾਇਆ ਗਿਆ।ਜਿਸ ਵਿੱਚ ਵਿਦਿਆਰਥਣਾਂ ਨੂੰ ਰੰਗੋਲੀ ਤੇ ਕਾਗਜ ਦੇ ਮਖੌਟੇ ਬਣਾਉਣੇ ਸਿਖਾਏ।
ਮੈਡਮ ਨੇ ਵਿਦਿਆਰਥਣਾਂ ਨੂੰ ਸੰਗੀਤ ਦੀਆਂ ਕਲਾਸਾਂ ਲਗਾ ਕੇ ਪੰਜਾਬੀ,ਹਿੰਦੀ, ਡੋਗਰੀ, ਆਦਿ ਭਾਸ਼ਾਵਾਂ ਦੇ ਲੋਕ ਗੀਤਾਂ ਦੇ ਗੁਰ ਸਿਖਾਏ। ਵਿਦਿਆਰਥਣਾਂ ਨੂੰ ਚੱਕ ਅਤੇ ਮਿੱਟੀ ਦੇ ਭਾਂਡੇ, ਤੋਤੇ,ਮੋਰ, ਚਿੜੀਆਂ ਆਦਿ ਬਣਾਉਣ ਦੀ ਕਲਾਂ ਵੀ ਸਿਖਾਈ। ਇਸ ਤੋਂ ਇਲਾਵਾ ਟਾਂਕ ਵੱਲੋਂ ਅਲਗੋਗਿਆਂ ਤੇ ਢੋਲ ਦੀ ਸੰਗਤ ਨਾਲ ਜਿੰਦੂਆਂ, ਜੁਗਨੀ, ਮਿਰਜ਼ਾ , ਆਦਿ ਦੀਆਂ ਸੁਣਾਈਆਂ ਤਰਜ਼ਾਂ ਨੇ ਵਿਦਿਆਰਥਣਾਂ ਤੇ ਸਕੂਲ ਸਟਾਫ ਨੂੰ ਝੂੰਮਣ ਲਾ ਦਿੱਤਾ।—PTC News