ਸ੍ਰੀਨਗਰ 'ਚ ਮੁੱਠਭੇੜ ,ਸੁਰੱਖਿਆ ਬਲਾਂ ਨੇ ਢੇਰ ਕੀਤੇ ਲਸ਼ਕਰ ਦੇ 2 ਅੱਤਵਾਦੀ , ਸਰਚ ਆਪ੍ਰੇਸ਼ਨ ਜਾਰੀ

By  Shanker Badra July 16th 2021 01:39 PM

ਸ੍ਰੀਨਗਰ : ਜੰਮੂ ਕਸ਼ਮੀਰ 'ਚ ਅੱਤਵਾਦੀਆਂ ਖਿਲਾਫ਼ ਸੁਰੱਖਿਆ ਬਲਾਂ ਦੀ ਕਾਰਵਾਈ ਚੱਲ ਰਹੀ ਹੈ। ਇਸ ਕੜੀ ਵਿਚ ਸ੍ਰੀਨਗਰ ਦੇ ਡਨਮਾਰ ਖੇਤਰ ਵਿਚ ਇਕ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ 2 ਹੋਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਹ ਜਾਣਕਾਰੀ ਜੰਮੂ ਕਸ਼ਮੀਰ ਪੁਲਿਸ ਨੇ ਦਿੱਤੀ ਹੈ। ਇਸ ਖੇਤਰ ਵਿਚ ਅਜੇ ਸਰਚ ਆਪ੍ਰੇਸ਼ਨ ਜਾਰੀ ਹੈ। [caption id="attachment_515410" align="aligncenter"] ਸ੍ਰੀਨਗਰ 'ਚ ਮੁੱਠਭੇੜ ,ਸੁਰੱਖਿਆ ਬਲਾਂ ਨੇ ਢੇਰ ਕੀਤੇ ਲਸ਼ਕਰ ਦੇ 2 ਅੱਤਵਾਦੀ , ਸਰਚ ਆਪ੍ਰੇਸ਼ਨ ਜਾਰੀ[/caption] ਇਸ ਦੌਰਾਨ ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਮਾਰੇ ਗਏ ਦੋਵੇਂ ਅੱਤਵਾਦੀ ਸਥਾਨਕ ਸਨ ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬ ਨਾਲ ਜੁੜੇ ਹੋਏ ਸਨ। ਇਸ ਮਾਮਲੇ ਵਿਚ ਹੋਰ ਜਾਣਕਾਰੀ ਦੀ ਉਡੀਕ ਹੈ। ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਇਆ ਸੀ ਅਤੇ ਅਜੇ ਵੀ ਇਸ ਖੇਤਰ ਵਿੱਚ ਕੁਝ ਅੱਤਵਾਦੀ ਦੇ ਲੁਕੇ ਹੋਣ ਦੀ ਸੰਭਾਵਨਾ ਹੈ। [caption id="attachment_515409" align="aligncenter"] ਸ੍ਰੀਨਗਰ 'ਚ ਮੁੱਠਭੇੜ ,ਸੁਰੱਖਿਆ ਬਲਾਂ ਨੇ ਢੇਰ ਕੀਤੇ ਲਸ਼ਕਰ ਦੇ 2 ਅੱਤਵਾਦੀ , ਸਰਚ ਆਪ੍ਰੇਸ਼ਨ ਜਾਰੀ[/caption] ਇਸ ਤੋਂ ਪਹਿਲਾਂ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ 'ਚ ਅੱਤਵਾਦੀਆਂ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਲਸ਼ਕਰ ਦੇ ਅੱਤਵਾਦੀ ਮੈਡਿਊਲ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਗੈਰਕਾਨੂੰਨੀ ਸਮੱਗਰੀ ਬਰਾਮਦ ਕੀਤੀ ਹੈ। [caption id="attachment_515408" align="aligncenter"] ਸ੍ਰੀਨਗਰ 'ਚ ਮੁੱਠਭੇੜ ,ਸੁਰੱਖਿਆ ਬਲਾਂ ਨੇ ਢੇਰ ਕੀਤੇ ਲਸ਼ਕਰ ਦੇ 2 ਅੱਤਵਾਦੀ , ਸਰਚ ਆਪ੍ਰੇਸ਼ਨ ਜਾਰੀ[/caption] ਗ੍ਰਿਫ਼ਤਾਰ ਗਏ ਅੱਤਵਾਦੀਆਂ ਦੀ ਪਛਾਣ ਸੁਹੇਬ ਅਹਿਮਦ ਮਲਿਕ ਉਰਫ ਆਸਿਫ ਅਤੇ ਏਜਾਜ਼ ਅਹਿਮਦ ਨਜਰ, ਗੁੰਡਪੋਰਾ ਦੇ ਵਸਨੀਕ ਅਤੇ ਤੌਸੀਫ ਅਹਿਮਦ ਸ਼ੇਖ, ਬਾਂਦੀਪੋਰਾ ਵਜੋਂ ਹੋਈ ਹੈ। ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਸਰਗਰਮ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਸਿਮ ਕਾਰਡ ਮੁਹੱਈਆ ਕਰਾਉਣ ਸਮੇਤ ਸਹਾਇਤਾ ਪ੍ਰਦਾਨ ਕਰਨ ਵਿਚ ਸ਼ਾਮਲ ਸਨ। [caption id="attachment_515407" align="aligncenter"] ਸ੍ਰੀਨਗਰ 'ਚ ਮੁੱਠਭੇੜ ,ਸੁਰੱਖਿਆ ਬਲਾਂ ਨੇ ਢੇਰ ਕੀਤੇ ਲਸ਼ਕਰ ਦੇ 2 ਅੱਤਵਾਦੀ , ਸਰਚ ਆਪ੍ਰੇਸ਼ਨ ਜਾਰੀ[/caption] ਦੱਸਣਯੋਗ ਹੈ ਕਿ ਕਿ ਬੁੱਧਵਾਰ ਨੂੰ ਹੀ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ ਇੱਕ ਪਾਕਿਸਤਾਨੀ ਲਸ਼ਕਰ ਕਮਾਂਡਰ ਅਤੇ ਉਸਦੇ ਦੋ ਸਥਾਨਕ ਸਾਥੀ ਮਾਰੇ ਗਏ ਸਨ। ਮਾਰੇ ਗਏ ਪਾਕਿਸਤਾਨੀ ਹਮਲਾਵਰ ਦੀ ਪਛਾਣ ਏਜਾਜ਼ ਉਰਫ ਅਬੂ ਹੁਰੀਆ ਵਜੋਂ ਹੋਈ ਸੀ। -PTCNews

Related Post