ਪਾਕਿ ਨੇ ਕੀਤੀ ਸੀਜ਼ ਫਾਇਰ ਦੀ ਉਲੰਘਣਾ,ਭਾਰਤੀ ਫੌਜ ਦੇ 4 ਜਵਾਨ ਸ਼ਹੀਦ 8 ਅੱਤਵਾਦੀ ਕੀਤੇ ਢੇਰ
ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਸ਼ੁੱਕਰਵਾਰ ਸਵੇਰੇ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਉੜੀ ਸੈਕਟਰ 'ਚ ਜੰਗਬੰਦੀ ਦੀ ਆੜ 'ਚ ਅੱਤਵਾਦੀਆਂ ਨੇ ਵੀ ਘੁਸਪੈਠ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ 'ਚ ਬੀ.ਐੱਸ.ਐੱਫ. ਅਤੇ ਫ਼ੌਜ ਦੇ 4 ਜਵਾਨ ਸ਼ਹੀਦ ਹੋ ਗਏ। ਉੱਥੇ ਹੀ 4 ਨਾਗਰਿਕਾਂ ਦੀ ਵੀ ਮੌਤ ਹੋਈ ਹੈ। ਫੌਜ ਨੇ ਜਵਾਬੀ ਕਾਰਵਾਈ 'ਚ ਪਾਕਿਸਤਾਨੀ ਫੌਜ ਦੇ 3 ਕਮਾਂਡੋ ਅਤੇ 5 ਜਵਾਨ ਢੇਰ ਕਰ ਦਿੱਤੇ ਹਨ।
ਪਾਕਿਸਤਾਨੀ ਦੀ ਗੋਲੀਬਾਰੀ 'ਚ ਬਾਰਾਮੂਲਾ ਸੈਕਟਰ 'ਚ ਬੀ.ਐੱਸ.ਐੱਫ. ਦੇ ਸਬ-ਇੰਸਪੈਕਟਰ ਰਾਕੇਸ਼ ਡੋਭਾਲ ਸ਼ਹੀਦ ਹੋਏ ਹਨ। ਉੱਥੇ ਹੀ ਉੜੀ ਸੈਕਟਰ 'ਚ 2 ਫ਼ੌਜ ਦੇ ਜਵਾਨ ਅਤੇ ਗੁਰੇਜ ਸੈਕਟਰ 'ਚ ਇਕ ਜਵਾਨ ਸ਼ਹੀਦ ਹੋਇਆ। ਜਵਾਬੀ ਕਾਰਵਾਈ 'ਚ ਭਾਰਤੀ ਫ਼ੌਜ ਨੇ ਕਈ ਪਾਕਿਸਤਾਨੀ ਬੰਕਰਾਂ ਨੂੰ ਵੀ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫਿਊਲ ਡੰਪ ਅਤੇ ਲਾਂਚ ਪੈਡ ਵੀ ਤਬਾਹ ਕੀਤੇ ਗਏ ਹਨ। ਕਰੀਬ 12 ਪਾਕਿਸਤਾਨੀ ਫ਼ੌਜੀ ਜਵਾਬੀ ਕਾਰਵਾਈ 'ਚ ਜ਼ਖਮੀ ਹੋਏ ਹਨ।