ਭਾਜਪਾ ਦੂਜੀਆਂ ਪਾਰਟੀਆਂ ਦੇ ਕਬਾੜ ਦੇ ਸਹਾਰੇ 2022 ਜਿੱਤਣ ਦੇ ਸੁਪਨੇ ਲੈ ਰਹੀ-ਜਸਵੀਰ ਸਿੰਘ ਗੜ੍ਹੀ
ਜਲੰਧਰ: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਨੋਟ ਜਾਰੀ ਕਰਦਿਆ ਕਿਹਾ ਕਿ ਭਾਜਪਾ ਦੂਜੀਆਂ ਪਾਰਟੀ ਦੇ ਕਬਾੜ ਦੇ ਜਰੀਏ 117 ਸੀਟਾਂ ਪੰਜਾਬ ਵਿਚ ਲੜਨ ਲਈ ਤਰਲੋਮੱਛੀ ਹੋ ਰਹੀ ਹੈ। ਪੜੋ ਹੋਰ ਖਬਰਾਂ: ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ, ਕਿਹਾ- ਰੇਲਵੇ ‘ਚ ਨਵੀਆਂ ਤਬਦੀਲੀਆਂ ਦੀ ਲੋੜ ਉਨ੍ਹਾਂ ਕਿਹਾ ਕਿ ਵੱਖਰੇ ਪੰਜਾਬ ਦੀ ਹੋਂਦ 1962 ਜਨਸੰਘ ਦੇ ਜ਼ਮਾਨੇ ਤੋਂ ਭਾਜਪਾ ਕਦੀ ਪੰਜਾਬ ਵਿੱਚ 117 ਵਿਧਾਨ ਸਭਾ ਅਤੇ 13 ਮੈਂਬਰ ਪਾਰਲੀਮੈਂਟ ਸੀਟਾਂ ਨਹੀਂ ਲੜ ਸਕੀ ਹੈ। ਅੱਜ ਭਾਜਪਾ ਕੋਲ ਸੰਸਾਰ ਦੀ ਸਭ ਤੋਂ ਵੱਧ ਝੂਠ ਨਾਲ ਸਿਰਜੀ ਮੈਂਬਰਸ਼ਿਪ ਹੈ, ਜਦੋਂ ਕਿ ਭਾਜਪਾ ਬੇਨਕਾਬ ਹੋ ਜਾਂਦੀ ਹੈ ਜਦੋਂ ਅੱਜ 117 ਬੰਦੇ ਵੀ ਪੰਜਾਬ ਲਈ ਚੋਣ ਲੜਨ ਲਈ ਤਿਆਰ ਨਹੀਂ ਹਨ। ਭਾਜਪਾ ਕਿਰਕਿਰੀ ਤੋਂ ਬਚਣ ਲਈ ਦੂਜੀਆਂ ਪਾਰਟੀਆਂ ਦੇ ਕਬਾੜ ਮਾਲ ਨੂੰ ਆਪਣੇ ਵਿੱਚ ਸ਼ਾਮਿਲ ਕਰਵਾਕੇ ਧਨਬਲ਼ ਨਾਲ ਦੁਸ਼ਪਾਰਚਾਰ ਕਰਕੇ ਆਪਣੀ ਹੋਂਦ ਦਰਸ਼ਾਉਣ ਦਾ ਝੂਠਾ ਸਵਾਂਗ ਕਰ ਰਹੀ ਹੈ। ਪੜੋ ਹੋਰ ਖਬਰਾਂ: ਤਾਲਿਬਾਨ ਨੇ ਮੰਗੀ 15 ਸਾਲ ਤੋਂ ਵਧੇਰੇ ਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਔਰਤਾਂ ਦੀ ਸੂਚੀ, ਕਾਰਨ ਹੈ ਅਜੀਬ ਉਨ੍ਹਾਂ ਕਿਹਾ ਕਿ ਇਸ ਦੀ ਤਾਜ਼ਾ ਉਦਾਹਰਨ 2002 ਤੋਂ ਬਸਪਾ ਦਾ ਵੀਹ ਸਾਲ ਪੁਰਾਣਾ ਕਬਾੜ ਮਾਲ ਆਪਣੇ ਵਿਚ ਸ਼ਾਮਿਲ ਕਰਵਾਕੇ ਮੁੰਗੇਰੀ ਲਾਲ ਦੇ ਹਸੀਨ ਸਪਨੇ ਸਿਰਜ ਰਹੀ ਹੈ, ਜਦੋਂ ਕਿ ਬਸਪਾ ਦੇ ਨਾਮ ਹੇਠ ਆਪਣੇ ਵਿਚ ਸ਼ਾਮਲ ਕਰਵਾਇਆ ਕਬਾੜ ਮਾਲ ਪਿਛਲੇ 20 ਸਾਲਾਂ ਤੋਂ ਬਿਨਾ ਅਹੁਦੇਦਾਰੀ ਤੋਂ ਸੀ ਅਤੇ ਵੱਖ ਵੱਖ ਪਾਰਟੀਆਂ ਖਾਸ ਕਰਕੇ ਕਾਂਗਰਸ ਵਿੱਚ ਆਪਣੀਆਂ ਦੁਕਾਨਾਂ ਸਜਾਕੇ ਭਾਜਪਾ ਦੀ ਬੰਦ ਦੁਕਾਨ ਦਾ ਹਿੱਸਾ ਬਣੇ ਹਨ, ਜਿਹੜੇ ਕਦੀ ਵੀ ਕਿਸੀ ਪਾਰਟੀ ਦੇ ਵਫਾਦਾਰ ਨਹੀਂ ਰਹੇ ਅਤੇ ਭਾਜਪਾ ਝੂਠ ਬੋਲਕੇ ਓਹਨਾ ਨੂੰ ਬਸਪਾ ਦਾ ਦੱਸ ਰਹੀ ਹੈ। ਭਾਜਪਾ ਨੂੰ ਜਲਦੀ ਹੀ ਬਸਪਾ ਪੰਜਾਬ ਵਿੱਚ ਸਬਕ ਸਿਖਾਉਣ ਦਾ ਕੰਮ ਕਰੇਗੀ। ਪੜੋ ਹੋਰ ਖਬਰਾਂ: ਕੀ ਦੇਸ਼ ‘ਚ ਸ਼ੁਰੂ ਹੋ ਗਈ ਹੈ ਕੋਰੋਨਾ ਦੀ ਤੀਜੀ ਲਹਿਰ! ਪੁੱਡੂਚੇਰੀ ’ਚ 20 ਬੱਚੇ ਕੋਰੋਨਾ ਪਾਜ਼ੇਟਿਵ -PTC News