ਜਲੰਧਰ-ਪਠਾਨਕੋਟ ਹਾਈਵੇ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੰਨ੍ਹੇ ਲੋਕ ਜ਼ਖਮੀ
Joshi
October 19th 2018 11:21 AM --
Updated:
October 19th 2018 11:28 AM
ਜਲੰਧਰ-ਪਠਾਨਕੋਟ ਹਾਈਵੇ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੰਨ੍ਹੇ ਲੋਕ ਜ਼ਖਮੀ ,ਜਲੰਧਰ: ਪਿਛਲੇ ਕੁਝ ਸਮੇਂ ਤੋਂ ਪੰਜਾਬ 'ਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ,ਜਿਸ ਦੌਰਾਨ ਹੁਣ ਤੱਕ ਅਨੇਕਾਂ ਹੀ ਲੋਕਾਂ ਨੇ ਇਹਨਾਂ ਸੜਕ ਹਾਦਸਿਆਂ ਵਿੱਚ ਆਪਣੀਆਂ ਜਾਨਾ ਗਵਾ ਚੁੱਕੇ ਹਨ. ਅਜਿਹਾ ਹੀ ਇੱਕ ਭਿਆਨਕ ਸੜਕ ਹਾਦਸਾ ਜਲੰਧਰ ਪਠਾਨਕੋਟ ਹਾਈਵੇ ’ਤੇ ਸਥਿਤ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਨੂਰਪੁਰ ਕੋਲ ਵਾਪਰਿਆ ਹੈ, ਜਿੱਥੇ ਕਾਰ ਅਤੇ ਟਰੱਕ ਦੀ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਜਿਸ ਵਿੱਚ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਅਾਂ ਹਨ। ਹੋਰ ਪੜ੍ਹੋ: ਅੱਜ ਮਨਾਇਆ ਜਾਵੇਗਾ ਪੂਰੇ ਦੇਸ਼ ‘ਚ ਦੁਸਹਿਰੇ ਦਾ ਤਿਉਹਾਰ, ਇਸ ਜਗ੍ਹਾ ਸਾੜਿਆ ਜਾਵੇਗਾ ਸਭ ਤੋਂ ਉੱਚਾ ਰਾਵਣ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਪੁਲਿਸ ਵੱਲੋ ਨੇੜੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। —PTC News