ਨਾਸਾ ਦੇ ਜੇਮਸ ਵੈਬ ਸਪੇਸ ਟੈਲੀਸਕੋਪ ਨੇ ਖਿੱਚੀਆਂ ਮੰਗਲ ਗ੍ਰਹਿ ਦੀਆਂ ਦਿਲਚਸਪ ਤਸਵੀਰਾਂ

By  Jasmeet Singh September 21st 2022 11:33 AM -- Updated: September 21st 2022 11:40 AM

James Webb Space Telescope: ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਦਾ ਜੇਮਜ਼ ਵੈਬ ਸਪੇਸ ਟੈਲੀਸਕੋਪ (James Webb Space Telescope) ਜੁਲਾਈ ਤੋਂ ਵਿਗਿਆਨ ਦੇ ਖੇਤਰ ਵਿੱਚ ਲਗਾਤਾਰ ਨਵੀਆਂ ਪ੍ਰਾਪਤੀਆਂ ਕਰ ਰਿਹਾ ਹੈ। ਜੇਮਸ ਵੈਬ ਸਪੇਸ ਟੈਲੀਸਕੋਪ ਨੇ ਦੂਰ ਦੀਆਂ ਗਲੈਕਸੀਆਂ ਦੇ ਪ੍ਰਕਾਸ਼ ਦਾ ਪਤਾ ਲਗਾਇਆ ਹੈ। ਪਰ ਹੁਣ ਇਹ ਸੂਰਜੀ ਮੰਡਲ (Solar System) ਦੇ ਹੋਰ ਗ੍ਰਹਿਆਂ ਦੀਆਂ ਤਸਵੀਰਾਂ ਲੈ ਰਿਹਾ ਹੈ। ਜੁਲਾਈ ਵਿੱਚ ਹੀ ਇਸ ਦੂਰਬੀਨ ਨੇ ਜੁਪੀਟਰ (Jupiter) ਦੀ ਤਸਵੀਰ ਲਈ ਸੀ। ਇਸ ਦੇ ਨਾਲ ਹੀ ਹੁਣ ਇਸ ਟੈਲੀਸਕੋਪ ਨੇ ਧਰਤੀ ਦੇ ਅਸਮਾਨ ਵਿੱਚ ਦਿਖਾਈ ਦੇਣ ਵਾਲੀ ਸਭ ਤੋਂ ਚਮਕਦਾਰ ਚੀਜ਼ ਦੀ ਫੋਟੋ ਭੇਜੀ ਹੈ, ਇਹ ਮੰਗਲ ਗ੍ਰਹਿ (Planet Mars) ਹੈ। 5 ਸਤੰਬਰ ਨੂੰ ਟੈਲੀਸਕੋਪ ਨੇ ਲਾਲ ਗ੍ਰਹਿ (Red Planet) ਦੀ ਸ਼ਾਨਦਾਰ ਤਸਵੀਰਾਂ ਖਿੱਚੀਆਂ ਹਨ। ਮੰਗਲ ਦੇ ਉੱਪਰ ਕਈ ਪੁਲਾੜ (Satellite) ਪਹਿਲਾਂ ਹੀ ਇਸ ਦੇ ਦੁਆਲੇ ਘੁੰਮ ਰਹੇ ਹਨ ਅਤੇ ਲਗਾਤਾਰ ਜਾਣਕਾਰੀ ਧਰਤੀ ਨੂੰ ਭੇਜ ਰਹੇ ਹਨ। ਪਰ ਹੁਣ ਜੇਮਜ਼ ਵੈਬ ਟੈਲੀਸਕੋਪ (James Webb Space Telescope) ਨੇ ਇਨਫਰਾਰੈੱਡ (Infrared) ਦੀ ਸਮਰੱਥਾ ਦਿਖਾਈ ਹੈ। ਇਹ ਮੰਗਲ ਦੀ ਸਤ੍ਹਾ ਅਤੇ ਵਾਯੂਮੰਡਲ ਬਾਰੇ ਵੇਰਵੇ ਦਿੰਦਾ ਹੈ। ਜੇਮਸ ਵੈਬ ਟੈਲੀਸਕੋਪ ਧਰਤੀ ਤੋਂ 1.6 ਮਿਲੀਅਨ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਟੈਲੀਸਕੋਪ ਇੰਨੀ ਸੰਵੇਦਨਸ਼ੀਲ ਹੈ ਕਿ ਖਗੋਲ ਵਿਗਿਆਨੀਆਂ (Astronomers) ਦੇ ਮੁਤਾਬਕ ਮੰਗਲ ਗ੍ਰਹਿ ਦੀਆਂ ਫੋਟੋਆਂ ਲੈਣ ਲਈ ਉਨ੍ਹਾਂ ਨੂੰ ਇਸ ਦੇ ਅਪਰਚਰ ਨੂੰ ਘੱਟ ਕਰਨਾ ਪਿਆ ਕਿਉਂਕਿ ਮੰਗਲ (Mars) ਸਾਡੇ ਸੂਰਜੀ ਸਿਸਟਮ ਵਿੱਚ ਹੈ, ਇਸ ਲਈ ਇਹ ਗ੍ਰਹਿ ਬਹੁਤ ਚਮਕਦਾਰ ਦਿਖਾਈ ਦਿੰਦਾ ਸੀ। ਚਿੱਤਰ ਵਿੱਚ ਮੰਗਲ ਦਾ ਹਿਊਜੇਨਸ ਕ੍ਰੇਟਰ, ਗੂੜ੍ਹਾ ਜਵਾਲਾਮੁਖੀ ਚੱਟਾਨ ਅਤੇ ਇੱਕ 2,000 ਕਿਲੋਮੀਟਰ ਵੱਡਾ ਟੋਆ ਦਿਖਾਉਂਦੀ ਹੈ।

ਇਹ ਵੀ ਪੜ੍ਹੋ: ਹਾਸਰਸ ਕਲਾਕਾਰ ਰਾਜੂ ਸ਼੍ਰੀਵਾਸਤਵ ਦਾ 58 ਸਾਲ ਦੀ ਉਮਰ 'ਚ ਦੇਹਾਂਤ

ਵਿਗਿਆਨੀ ਜੇਮਸ ਵੈਬ ਟੈਲੀਸਕੋਪ (James Webb Space Telescope) ਰਾਹੀਂ ਮੰਗਲ (Mars) 'ਤੇ ਹੋਣ ਵਾਲੀਆਂ ਛੋਟੀਆਂ ਘਟਨਾਵਾਂ ਜਿਵੇਂ ਕਿ ਧੂੜ ਦੇ ਤੂਫਾਨ ਅਤੇ ਮੌਸਮ ਦਾ ਅਧਿਐਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਜੇਮਸ ਵੈਬ ਸਪੇਸ ਟੈਲੀਸਕੋਪ ਨੇ ਆਪਣੇ ਇਨਫਰਾਰੈੱਡ ਕੈਮਰੇ ਨਾਲ ਜੁਪੀਟਰ ਗ੍ਰਹਿ ਦੀ ਤਸਵੀਰ ਖਿੱਚੀ ਸੀ। ਨਾਸਾ ਦੀ ਜੇਮਸ ਵੈਬ ਟੈਲੀਸਕੋਪ ਦੁਨੀਆ ਦੀ ਸਭ ਤੋਂ ਮਹਿੰਗੀ ਅਤੇ ਸ਼ਕਤੀਸ਼ਾਲੀ ਦੂਰਬੀਨ ਹੈ।


-PTC News

Related Post