ਬਠਿੰਡਾ: ਬਠਿੰਡਾ ਦੀ ਸਬ ਡਵੀਜਨ ਮੋੜ ਦੇ ਪਿੰਡ ਬੰਗੇਰ ਦੇ ਕਿਸਾਨ ਚੜ੍ਹਤ ਸਿੰਘ ਦੀ ਧੀ ਨੇ ਸਰਕਾਰੀ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਦ੍ਰਿੜ ਇਰਾਦੇ ਨਾਲ ਹਰਿਆਣਾ ਵਿਚ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਦੀ ਕੁਰਸੀ ਗ੍ਰਹਿਣ ਕੀਤੀ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਧੀ ਸੁਖਬੀਰ ਕੌਰ ਦਾ ਸਨਮਾਨ ਕੀਤਾ ਹੈ। ਸੁਖਬੀਰ ਕੌਰ ਦੇ ਜੱਜ ਬਣਨ ਦਾ ਪਤਾ ਲੱਗਣ ਤੇ ਪਿੰਡ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਪਿੰਡ ਵਾਸੀਆਂ ਨੇ ਸੁਖਬੀਰ ਕੌਰ ਦੇ ਪਿੰਡ ਪੁੱਜਣ ਤੇ ਭਰਵਾਂ ਸਵਾਗਤ ਕੀਤਾ। ਸੁਖਬੀਰ ਕੌਰ ਦਾ ਕਹਿਣਾ ਹੈ ਕਿ ਉਹ ਆਮ ਪਰਿਵਾਰ ਦੇ ਘਰ ਦੀ ਲੜਕੀ ਹੈ ਅਤੇ ਉਸ ਨੇ ਆਪਣੀ ਸਿੱਖਿਆ ਕੌਨਵੈਂਟ ਸਕੂਲਾਂ ਤੋਂ ਨਹੀਂ ਬਲਕਿ ਆਮ ਸਕੂਲਾਂ ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦ੍ਰਿੜ੍ਹ ਇਰਾਦੇ ਨਾਲ ਆਪਣੇ ਜੱਜ ਬਣਨ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਪਿਤਾ ਹਰਦੇਵ ਸਿੰਘ ਨੰਬਰਦਾਰ ਦੀ ਮਿਹਨਤ ਦੀ ਬਦੌਲਤ ਹੀ ਅੱਜ ਹਰਿਆਣਾ ਵਿਚ ਜੱਜ ਦੀ ਕੁਰਸੀ ਉਤੇ ਬਿਰਾਜਮਾਨ ਹੋ ਰਹੀ ਹੈ। ਵਿਦੇਸ਼ ਭੱਜ ਰਹੇ ਨੌਜਵਾਨਾਂ ਅਤੇ ਲੜਕੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਇੱਕ ਵਾਰ ਜ਼ਰੂਰ ਭਾਰਤ ਵਿਚ ਟਰਾਈ ਕਰਨ ਕਿਉਂਕਿ ਮਿਹਨਤ ਨਾਲ ਕੁਝ ਵੀ ਅਸੰਭਵ ਨਹੀਂ। ਇਹ ਵੀ ਪੜ੍ਹੋ:CM ਮਾਨ ਵੱਲੋਂ ਲੋਕਾਂ ਨੂੰ ਭਗਵਾਨ ਵਿਸ਼ਵਕਰਮਾ ਦੁਆਰਾ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ -PTC News