ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਸੁੱਟੀ ਸਿਆਹੀ, ਪ੍ਰੈਸ ਕਾਨਫਰੰਸ ਦੌਰਾਨ ਹੰਗਾਮਾ

By  Jasmeet Singh May 30th 2022 05:16 PM -- Updated: May 30th 2022 05:24 PM

ਬੈਂਗਲੁਰੂ, 30 ਮਈ: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਕਿਸਾਨ ਨੇਤਾ ਰਾਕੇਸ਼ ਟਿਕੈਤ 'ਤੇ ਸਿਆਹੀ ਸੁੱਟੀ ਗਈ ਹੈ। ਇਹ ਘਟਨਾ ਪ੍ਰੈਸ ਕਾਨਫਰੰਸ ਦੌਰਾਨ ਹੱਥੋਪਾਈ ਤੋਂ ਬਾਅਦ ਵਾਪਰੀ। ਇਸ ਤੋਂ ਬਾਅਦ ਰਾਕੇਸ਼ ਟਿਕੈਤ ਦੇ ਸਮਰਥਕਾਂ ਨੇ ਦੋਸ਼ੀ ਨੂੰ ਫੜ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਇਹ ਵੀ ਪੜ੍ਹੋ: ਸ਼ੱਕੀ ਹਾਲਾਤ 'ਚ ਗੋਲ਼ੀ ਲੱਗਣ ਨਾਲ ਏਐਸਆਈ ਦੀ ਮੌਤ ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਪ੍ਰੋਗਰਾਮ 'ਚ ਇਕ ਦੂਜੇ 'ਤੇ ਕੁਰਸੀਆਂ ਵੀ ਸੁੱਟੀਆਂ ਗਈਆਂ। ਤਾਜ਼ਾ ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਿਆਹੀ ਸਥਾਨਕ ਕਿਸਾਨ ਆਗੂ ਕੇ ਚੰਦਰਸ਼ੇਖਰ ਦੇ ਸਮਰਥਕਾਂ ਵੱਲੋਂ ਸੁੱਟੀ ਗਈ ਸੀ। ਮੌਜੂਦ ਲੋਕਾਂ ਦਾ ਕਹਿਣਾ ਕਿ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਨੇ ਟਿਕੈਤ ਤੋਂ ਪੁੱਛਿਆ ਕਿ ਕਿਸਾਨ ਨੇਤਾ ਚੰਦਰਸ਼ੇਖਰ ਬਾਰੇ ਤੁਹਾਡਾ ਕੀ ਕਹਿਣਾ ਹੈ। ਇਸ ਦਾ ਜਵਾਬ ਦਿੰਦਿਆਂ ਟਿਕੈਤ ਨੇ ਕਿਹਾ ਕਿ ਸਾਡਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸੁਣਦੇ ਹੀ ਚੰਦਰਸ਼ੇਖਰ ਦੇ ਸਮਰਥਕ ਭੜਕ ਗਏ ਅਤੇ ਟਿਕੈਤ 'ਤੇ ਸਿਆਹੀ ਸੁੱਟ ਦਿੱਤੀ। ਰਾਕੇਸ਼ ਟਿਕੈਤ ਦਾ ਕਹਿਣਾ ਕਿ ਸਥਾਨਕ ਪੁਲਿਸ ਵੱਲੋਂ ਇੱਥੇ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਸੀ। ਅਜਿਹਾ ਸਰਕਾਰ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਇਹ ਵੀ ਪੜ੍ਹੋ: ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਸੁੱਟੀ ਸਿਆਹੀ, ਪ੍ਰੈਸ ਕਾਨਫਰੰਸ ਦੌਰਾਨ ਹੰਗਾਮਾ ਸਥਾਨਕ ਮੀਡੀਆ ਦੀ ਰਿਪੋਰਟਾਂ ਮੁਤਾਬਕ ਉਕਤ ਵਿਅਕਤੀ ਨੂੰ ਟਿਕੈਤ ਦੇ ਸਮਰਥਕਾਂ ਨੇ ਸਿਆਹੀ ਸੁੱਟਣ ਤੋਂ ਬਾਅਦ ਫੜ ਲਿਆ ਸੀ। ਇਸ ਤੋਂ ਬਾਅਦ ਦਰਾਸ਼ੇਖਰ ਦੇ ਸਮਰਥਕਾਂ ਅਤੇ ਰਾਕੇਸ਼ ਟਿਕੈਤ ਦੇ ਸਮਰਥਕ ਵਿਚਕਾਰ ਤਿੱਖੀ ਬਹਿਸ ਹੋਈ। ਦੋਵਾਂ ਪਾਸਿਆਂ ਤੋਂ ਹੱਥੋਪਾਈ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ। -PTC News

Related Post