IT ਸੈਕਟਰ 'ਚ ਨਿਕਲੀਆਂ ਨੌਕਰੀਆਂ , ਇਨਫੋਸਿਸ 'ਚ 26000 ਅਤੇ TCS 'ਚ 40,000 ਨੂੰ ਮਿਲਣਗੀਆਂ ਨੌਕਰੀਆਂ
ਨਵੀਂ ਦਿੱਲੀ :ਕੋਰੋਨਾ ਮਹਾਂਮਾਰੀ ਦੇ ਵਿਚਕਾਰ ਆਈ.ਟੀ ਸੈਕਟਰ ਵਿੱਚ ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਦਰਅਸਲ 'ਚ ਸਾਫਟਵੇਅਰ ਕੰਪਨੀ ਇਨਫੋਸਿਸ ਇਸ ਸਾਲ 26,000 ਫਰੈਸ਼ਰ ਰੱਖੇਗੀ। ਇਹ ਨਿਯੁਕਤੀਆਂ ਕੰਪਨੀ ਦੀਆਂ ਯੋਜਨਾਵਾਂ ਅਨੁਸਾਰ ਭਾਰਤ ਅਤੇ ਵਿਦੇਸ਼ਾਂ ਦੇ ਕਾਲਜਾਂ ਤੋਂ ਕੀਤੀਆਂ ਜਾਣਗੀਆਂ। [caption id="attachment_489585" align="aligncenter"] IT ਸੈਕਟਰ 'ਚ ਨਿਕਲੀਆਂ ਨੌਕਰੀਆਂ , ਇਨਫੋਸਿਸ 'ਚ 26000 ਅਤੇ TCS 'ਚ 40,000 ਨੂੰ ਮਿਲਣਗੀਆਂ ਨੌਕਰੀਆਂ[/caption] ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ 'ਚ ਅੱਜ ਤੋਂ 15 ਦਿਨਾਂ ਲਈ ਲੱਗਿਆ ਲਾਕਡਾਊਨ ਵਰਗਾ ਕਰਫ਼ਿਊ ਇਨਫੋਸਿਸ ਇਸ ਸਾਲ 26000 ਨਵੇਂ ਤੇ ਨੌਜਵਾਨਾਂ ਨੂੰ ਕਾਲੇਜ ਤੋਂ ਭਰਤੀ ਕਰੇਗਾ। ਇਹ ਭਰਤੀਆਂ ਦੇਸ਼ ਤੇ ਵਿਦੇਸ਼ ਦੋਵਾਂ ਥਾਵਾਂ ਤੋਂ ਹੋਣਗੀਆਂ। ਹਾਲਾਂਕਿ ਪਿਛਲੇ ਸਾਲ ਕੰਪਨੀ ਵਿਚ ਛਾਂਟੀ ਦਰ 15 ਫੀਸਦੀ ਰਹੀ। ਇਸ ਦੇ ਨਾਲ ਹੀ ਕੰਪਨੀ ਨੇ 1.2 ਬਿਲੀਅਨ ਦੇ ਸ਼ੇਅਰ ਬਾਇਬੈਕ ਕਰਨ ਦਾ ਵੀ ਐਲਾਨ ਕੀਤਾ ਹੈ। CEO ਪ੍ਰਵੀਣ ਕੁਮਾਰ ਨੇ ਕਿਹਾ ਕਿ ਅਗਲੀਆਂ ਕੁਝ ਤਿਮਾਹੀਆਂ ਤੱਕ ਇਸੇ ਤਰ੍ਹਾਂ ਛਾਂਟੀ ਜਾਰੀ ਰਹੇਗੀ ਪਰ ਨਵੇਂ ਟੈਲੈਂਟ ਵੀ ਭਰਤੀ ਕੀਤੇ ਜਾਣਗੇ। [caption id="attachment_489584" align="aligncenter"] IT ਸੈਕਟਰ 'ਚ ਨਿਕਲੀਆਂ ਨੌਕਰੀਆਂ , ਇਨਫੋਸਿਸ 'ਚ 26000 ਅਤੇ TCS 'ਚ 40,000 ਨੂੰ ਮਿਲਣਗੀਆਂ ਨੌਕਰੀਆਂ[/caption] ਇਸ ਦੇ ਨਾਲ ਹੀ ਕੰਪਨੀ ਨੇ ਰੈਵੇਨਿਊ ਵਿਚ ਡਬਲ ਡਿਜਿਟ ਇਜ਼ਾਫੇ ਦਾ ਐਲਾਨ ਕੀਤਾ ਹੈ। ਵਿੱਤ ਸਾਲ 2022 ਵਿਚ ਕੰਪਨੀ ਦੀ ਕਮਾਈ ਵਿਚ 12-14 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਪਿੱਛੇ ਵੱਡੇ ਪੱਧਰ ਉੱਤੇ ਹੋਰ ਜ਼ਿਆਦਾ ਡਿਮਾਂਡ ਹੈ। ਪਿਛਲੇ ਸਾਲ ਕੰਪਨੀ ਨੇ 10 ਹਜ਼ਾਰ ਕਰੋੜ ਰੁਪਏ ਦੀ ਕਮਾਈ ਨੂੰ ਛੋਹ ਲਿਆ ਜੋ ਕਿ ਵੱਡਾ ਮੁਕਾਮ ਹੈ। ਇਹ ਸਾਲ ਦਰ ਸਾਲ ਦੇ ਹਿਸਾਬ ਨਾਲ 5 ਫੀਸਦੀ ਵਾਧਾ ਹੈ। ਕੰਪਨੀ ਨੇ ਸ਼ੇਅਰ ਧਾਰਕਾਂ ਦੇ ਲਈ 15 ਰੁਪਏ ਡਿਵਿਡੈਂਡ ਦਾ ਐਲਾਨ ਕੀਤਾ ਹੈ। [caption id="attachment_489583" align="aligncenter"] IT ਸੈਕਟਰ 'ਚ ਨਿਕਲੀਆਂ ਨੌਕਰੀਆਂ , ਇਨਫੋਸਿਸ 'ਚ 26000 ਅਤੇ TCS 'ਚ 40,000 ਨੂੰ ਮਿਲਣਗੀਆਂ ਨੌਕਰੀਆਂ[/caption] ਟਾਟਾ ਕੰਸਲਟੈਂਸੀ ਸਰਵਿਸੇਜ (TCS) ਨੇ ਪਿਛਲੇ ਸਾਲ ਲਗਭਗ 40,000 ਲੋਕਾਂ ਨੂੰ ਕੰਮ ਉੱਤੇ ਰੱਖਿਆ ਸੀ, ਵਿਤੀ ਸਾਲ 2022 ਵਿਚ ਵੀ ਇੰਨੀ ਹੀ ਗਿਣਤੀ ਵਿਚ ਜਾਂ ਇਸ ਤੋਂ ਜ਼ਿਆਦਾ ਲੋਕਾਂ ਨੂੰ ਹਾਇਰ ਕਰਨ ਦੇ ਮੂਡ ਵਿਚ ਹੈ। ਭਾਰਤ ਦੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਐਕਸਪੋਰਟਰ ਨੇ ਮਜ਼ਬੂਤ ਚੌਥੀ ਤੀਮਾਹੀ ਦੀ ਗਿਣਤੀ ਦਾ ਐਲਾਨ ਕਰਨ ਦੇ ਇਕ ਦਿਨ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਉਣ ਵਾਲੀ ਮੰਗ ਨੂੰ ਪੂਰਾ ਕਰਨ ਲਈ ਟੈਲੇਂਟ ਸਪੇਸ ਉੱਤੇ ਕੋਈ ਸਪਲਾਈ-ਸਾਇਡ ਚੈਲੇਂਜ ਨਹੀਂ ਵੇਖਦਾ ਹੈ। [caption id="attachment_489582" align="aligncenter"] IT ਸੈਕਟਰ 'ਚ ਨਿਕਲੀਆਂ ਨੌਕਰੀਆਂ , ਇਨਫੋਸਿਸ 'ਚ 26000 ਅਤੇ TCS 'ਚ 40,000 ਨੂੰ ਮਿਲਣਗੀਆਂ ਨੌਕਰੀਆਂ[/caption] ਟੀ.ਸੀ.ਐੱਸ. ਦੇ ਐਚ.ਆਰ. ਚੀ ਅਧਿਕਾਰੀ, ਮਿਲਿੰਦ ਲੱਕੜ ਨੇ ਕਿਹਾ ਕਿ ਸਾਡਾ ਆਪਰੇਟਿੰਗ ਮਾਡਲ ਬਹੁਤ ਹੀ ਚੰਗਾ ਹੈ। ਇਹ ਕੈਂਪਸ ਤੋਂ ਆਉਣ ਵਾਲੇ ਲੋਕਾਂ ਉੱਤੇ ਆਧਾਰਿਤ ਹੈ। ਸਾਡੀ ਸਖਤ ਅੰਦਰੂਨੀ ਪੇਸ਼ੇਵਰਤਾ ਦਾ ਵਿਕਾਸ ਸਾਲ ਭਰ ਚੱਲਦਾ ਹੈ ਅਤੇ ਕੁਝ ਲੋਕ ਮਾਰਕੀਟ ਵਿਚੋਂ ਆਉਂਦੇ ਹਨ। ਇਸ ਦੇ ਇਲਾਵਾ, ਹੁਣ ਜਦੋਂ ਕਿ ਨੈਸ਼ਨਲ ਕੁਆਲੀਫਾਅਰ ਟੈਸਟ ਸਾਲ ਵਿਚ ਚਾਰ ਵਾਰ ਹੋ ਰਿਹਾ ਹੈ ਤਾਂ ਇਹ ਸਾਨੂੰ ਪੈਣ ਦੀ ਜ਼ਰੂਰਤ ਹੈ ਤੇ ਜ਼ਿਆਦਾ ਲੋਕਾਂ ਨੂੰ ਹਾਇਰ ਦੀ ਜ਼ਰੂਰਤ ਹੈ। -PTCNews