ਮਹਿੰਗਾਈ ਦੀ ਵੱਡੀ ਮਾਰ, CNG ਦੀ ਕੀਮਤ 'ਚ 2 ਰੁਪਏ ਪ੍ਰਤੀ ਕਿਲੋ ਦਾ ਹੋਇਆ ਵਾਧਾ

By  Pardeep Singh May 15th 2022 08:11 AM

ਨਵੀਂ ਦਿੱਲੀ: ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ CNG ਦੀ ਕੀਮਤ ਵਧਾਈ ਗਈ ਹੈ। ਸੀਐਨਜੀ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਕੀਮਤਾਂ ਐਤਵਾਰ ਸਵੇਰ ਤੋਂ ਹੀ ਲਾਗੂ ਹੋ ਗਈਆਂ ਹਨ। CNG price up by Rs 2.20 in this city; check revised rates ਕੀਮਤ 'ਚ ਵਾਧੇ ਤੋਂ ਬਾਅਦ ਹੁਣ ਦਿੱਲੀ 'ਚ CNG 73.61 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਮਿਲੇਗੀ। ਦੂਜੇ ਪਾਸੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਇੱਕ ਕਿਲੋ ਸੀਐਨਜੀ ਲਈ ਤੁਹਾਨੂੰ 76.17 ਰੁਪਏ ਦੇਣੇ ਹੋਣਗੇ। ਸੀਐਨਜੀ ਗੁਰੂਗ੍ਰਾਮ ਵਿੱਚ 81.94 ਰੁਪਏ, ਰੇਵਾੜੀ ਵਿੱਚ 84.07 ਰੁਪਏ, ਮੁਜ਼ੱਫਰ ਨਗਰ, ਮੇਰਠ ਅਤੇ ਸ਼ਾਮਲੀ ਵਿੱਚ 80.84 ਰੁਪਏ, ਕਰਨਾਲ ਅਤੇ ਕੈਥਲ ਵਿੱਚ 82.27 ਰੁਪਏ ਵਿੱਚ ਉਪਲਬਧ ਹੋਵੇਗੀ। CNG price hiked by Rs 2 per kg in Delhi-NCR ਇਸ ਦੌਰਾਨ IGL ਨੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਰੇਵਾੜੀ ਵਿੱਚ ਸੀਐਨਜੀ 84.07 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਅਤੇ ਫਤਿਹਪੁਰ 'ਚ 85.40 ਰੁਪਏ ਅਤੇ ਅਜਮੇਰ, ਪਾਲੀ ਅਤੇ ਰਾਜਸਮੰਦ 'ਚ 83.88 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।ਸ਼ਹਿਰ ਦੇ ਗੈਸ ਡਿਸਟ੍ਰੀਬਿਊਟਰ ਪਿਛਲੇ ਸਾਲ ਅਕਤੂਬਰ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਗੈਸ ਦੀਆਂ ਕੀਮਤਾਂ ਵਧਣ ਤੋਂ ਬਾਅਦ ਸਮੇਂ-ਸਮੇਂ 'ਤੇ ਕੀਮਤਾਂ ਵਧਾ ਰਹੇ ਹਨ। CNG price up by Rs 2.5 in Delhi for 2nd day in row; check new rates ਇਹ ਵੀ ਪੜ੍ਹੋ:ਖ਼ੁਦ ਨੂੰ IAS ਅਧਿਕਾਰੀ ਦੱਸ ਗੰਨਮੈਨ ਦੀ ਕੀਤੀ ਮੰਗ, ਪੁਲਿਸ ਨੇ ਜਾਂਚ ਤੋਂ ਬਾਅਦ ਲਿਆ ਹਿਰਾਸਤ 'ਚ -PTC News

Related Post