ਡੈਨਮਾਰਕ ਦੇ ਸ਼ਾਪਿੰਗ ਮਾਲ 'ਚ ਹੋਈ ਅੰਨ੍ਹੇਵਾਹ ਫਾਈਰਿੰਗ, ਕਈ ਲੋਕਾਂ ਦੀ ਹੋਈ ਮੌਤ

By  Riya Bawa July 4th 2022 01:51 PM -- Updated: July 4th 2022 01:56 PM

Denmark firing: ਡੈਨਮਾਰਕ ਦੇ ਕੋਪਨਹੇਗਨ ਦੇ ਇੱਕ ਮਾਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਉਸ ਗੋਲੀਬਾਰੀ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਸ ਨੇ ਮੌਕੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕ ਜ਼ਖਮੀ ਹੋਏ ਹਨ ਪਰ ਕੋਪਨਹੇਗਨ ਦੇ ਮੇਅਰ ਹਮਲੇ ਨੂੰ ਬਹੁਤ ਗੰਭੀਰ ਮੰਨ ਰਹੇ ਹਨ। ਘਟਨਾ ਸਥਾਨ ਤੋਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਲੋਕ ਡਰ ਦੇ ਮਾਰੇ ਇਧਰ-ਉਧਰ ਭੱਜਦੇ ਨਜ਼ਰ ਆ ਰਹੇ ਹਨ। ਡੈਨਮਾਰਕ ਦੇ ਸ਼ਾਪਿੰਗ ਮਾਲ 'ਚ ਹੋਈ ਅੰਨ੍ਹੇਵਾਹ ਫਾਈਰਿੰਗ, ਕਈ ਲੋਕਾਂ ਦੇ ਮੌਤ ਹੋਣ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਮਾਲ 'ਚ ਗੋਲੀਬਾਰੀ ਸ਼ੁਰੂ ਹੋਈ ਤਾਂ ਲੋਕ ਬਾਹਰ ਭੱਜ ਗਏ। ਜਿੱਥੇ ਵੀ ਉਸ ਨੂੰ ਥਾਂ ਮਿਲੀ, ਉੱਥੇ ਜਾ ਕੇ ਲੁਕ ਗਿਆ। ਕਿਸੇ ਨੇ ਦੁਕਾਨ ਦਾ ਆਸਰਾ ਲਿਆ ਤਾਂ ਕੋਈ ਖੁੱਲ੍ਹੇਆਮ ਸੜਕਾਂ 'ਤੇ ਦੌੜਦਾ ਨਜ਼ਰ ਆਇਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੋਲੀਆਂ ਦੀ ਬਹੁਤ ਜ਼ੋਰਦਾਰ ਆਵਾਜ਼ ਆਈ। ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਨੇ ਤੋੜੇ ਰਿਕਾਰਡ, 16,135 ਨਵੇਂ ਮਾਮਲੇਆਏ ਸਾਹਮਣੇ, 24 ਲੋਕਾਂ ਦੀ ਮੌਤ ਉਸ ਅਨੁਸਾਰ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਤੋਂ ਬਾਅਦ ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਹੈ। ਲੋਕਾਂ ਨੂੰ ਇਸ ਇਲਾਕੇ ਵਿੱਚ ਨਾ ਘੁੰਮਣ ਦੀ ਅਪੀਲ ਕੀਤੀ ਗਈ ਹੈ। ਪੁਲਿਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਹਮਲੇ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਹਿਲਾਂ ਗੋਲੀਬਾਰੀ ਨੂੰ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਸੀ। ਡੈਨਮਾਰਕ ਦੇ ਸ਼ਾਪਿੰਗ ਮਾਲ 'ਚ ਹੋਈ ਅੰਨ੍ਹੇਵਾਹ ਫਾਈਰਿੰਗ, ਕਈ ਲੋਕਾਂ ਦੇ ਮੌਤ ਹੋਣ ਦਾ ਖ਼ਦਸ਼ਾ ਮੁੱਢਲੀ ਜਾਂਚ ਤੋਂ ਬਾਅਦ ਕੋਪੇਨਹੇਗਨ ਪੁਲਿਸ ਆਪਰੇਸ਼ਨ ਯੂਨਿਟ ਦੇ ਮੁਖੀ ਸੋਰੇਨ ਥਾਮਸਨ ਨੇ ਕਿਹਾ- ਇਹ ਕੋਈ ਅੱਤਵਾਦੀ ਘਟਨਾ ਨਹੀਂ ਸੀ। ਇਸ ਹਮਲੇ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ 47 ਸਾਲਾ ਰੂਸੀ ਨਾਗਰਿਕ ਸੀ। ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਫੀਲਡਜ਼ ਸ਼ਾਪਿੰਗ ਮਾਲ ਵਿਖੇ ਉਸ ਸਮੇਂ ਵਾਪਰੀ ਜਦੋਂ ਛੁੱਟੀ ਹੋਣ ਕਾਰਨ ਕਈ ਲੋਕ ਇੱਥੇ ਮੌਜੂਦ ਸਨ। ਇਸ ਦੌਰਾਨ ਅਚਾਨਕ ਗੋਲੀਬਾਰੀ ਅਤੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਭਗਦੜ ਮਚ ਗਈ ਅਤੇ ਲੋਕ ਬਾਹਰ ਭੱਜ ਗਏ। -PTC News

Related Post