ਭਾਰਤੀ ਰੇਲਵੇ ਨੇ ਜਾਣਬੁੱਝ ਕੇ ਕਰਵਾਈ 2 ਟਰੇਨਾਂ ਦੀ ਟੱਕਰ, ਜਾਣੋ ਪੂਰੀ ਵਜਾ
ਸਿਕੰਦਰਾਬਾਦ: ਭਾਰਤੀ ਰੇਲਵੇ ਦੀਆਂ ਸੇਵਾਵਾਂ ਅਤੇ ਤਕਨੀਕ ਵਿੱਚ ਵਿਕਾਸ ਜਾਰੀ ਹੈ ਜਿਸਨੂੰ ਮੁਖ ਰੱਖਦਿਆਂ ਅੱਜ ਦਾ ਦਿਨ ਰੇਲਵੇ ਲਈ ਇਤਿਹਾਸਕ ਰਿਹਾ। ਅੱਜ ਭਾਰਤੀ ਰੇਲਵੇ ਨੇ ਜਾਣਬੁੱਝ ਕੇ ਆਪਣੀ ਦੋ ਟਰੇਨਾਂ ਦੀ ਪੂਰੀ ਰਫ਼ਤਾਰ ਨਾਲ ਟੱਕਰ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰੇਲਵੇ ਦੀ ਆਰਮਰ ਤਕਨੀਕ ਨੇ ਇਸ ਟੱਕਰ ਤੋਂ ਪਹਿਲਾਂ ਹੀ ਦੋਵੇਂ ਟਰੇਨਾਂ ਨੂੰ ਰੋਕ ਦਿੱਤਾ। ਇਸ ਦੌਰਾਨ ਭਾਰਤ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਇੱਕ ਟਰੇਨ 'ਚ ਖੁਦ ਮੌਜੂਦ ਰਹਿ ਅਤੇ ਦੂਜੀ 'ਚ ਰੇਲਵੇ ਬੋਰਡ ਦੇ ਚੇਅਰਮੈਨ।
ਇਹ ਵੀ ਪੜ੍ਹੋ: LIVE ਸ਼ੋਅ ਦੇ ਦੌਰਾਨ ਗਾਇਕ ਏਪੀ ਢਿੱਲੋਂ ‘ਤੇ ਹਮਲਾ !
ਦਰਅਸਲ ਰੇਲਵੇ ਨੇ ਅੱਜ ਸਵਦੇਸ਼ੀ ਟਰੇਨ ਟੱਕਰ ਸੁਰੱਖਿਆ ਤਕਨੀਕ 'ਕਵਚ' ਦਾ ਪ੍ਰੀਖਣ ਕੀਤਾ ਹੈ। ਇਹ ਟੈਸਟ ਸਿਕੰਦਰਾਬਾਦ ਵਿੱਚ ਕੀਤਾ ਗਿਆ ਸੀ। ਇਸ ਦੌਰਾਨ ਦੋ ਟਰੇਨਾਂ ਪੂਰੀ ਰਫਤਾਰ ਨਾਲ ਉਲਟ ਦਿਸ਼ਾ ਤੋਂ ਇਕ ਦੂਜੇ ਵੱਲ ਵਧੀਆਂ। ਪਰ ‘ਕਵਚ’ ਕਾਰਨ ਇਹ ਦੋਵੇਂ ਰੇਲਗੱਡੀਆਂ ਆਪਸ ਵਿੱਚ ਟਕਰਾ ਨਹੀਂ ਸਕੀਆਂ, ਇਸਦੀ ਜਾਣਕਾਰੀ ਰੇਲਵੇ ਅਧਿਕਾਰੀਆਂ ਨੇ ਦਿੱਤੀ ਹੈ। ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨਵ ਸਨਥਨਗਰ-ਸ਼ੰਕਰਪੱਲੀ ਰੂਟ 'ਤੇ ਸਿਸਟਮ ਦੇ ਟਰਾਇਲ ਰਨ ਦਾ ਹਿੱਸਾ ਬਣਨ ਲਈ ਸਿਕੰਦਰਾਬਾਦ ਪਹੁੰਚੇ ਸਨ।
ਰੇਲ ਮੰਤਰਾਲੇ ਨੇ ਕਈ ਸਾਲਾਂ ਦੀ ਖੋਜ ਤੋਂ ਬਾਅਦ ਇਸ ਤਕਨੀਕ ਨੂੰ ਵਿਕਸਿਤ ਕੀਤਾ ਹੈ। ਭਾਰਤੀ ਰੇਲਵੇ ਦੁਆਰਾ ਵਿਕਸਿਤ ਕੀਤੀ ਗਈ ਇਸ ਕਵਚ ਤਕਨੀਕ ਨੂੰ ਦੁਨੀਆ ਦਾ ਸਭ ਤੋਂ ਸਸਤਾ ਆਟੋਮੈਟਿਕ ਟਰੇਨ ਟੱਕਰ ਸੁਰੱਖਿਆ ਪ੍ਰਣਾਲੀ ਮੰਨਿਆ ਜਾਂਦਾ ਹੈ। ਇਹ ਤਕਨੀਕ ਰੇਲਵੇ ਨੂੰ 'ਜ਼ੀਰੋ ਐਕਸੀਡੈਂਟ' ਦੇ ਟੀਚੇ ਨੂੰ ਹਾਸਲ ਕਰਨ 'ਚ ਮਦਦ ਕਰੇਗੀ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਰੈੱਡ ਸਿਗਨਲ ਪਾਰ ਕੀਤਾ ਜਾਵੇਗਾ, ਟਰੇਨ ਆਪਣੇ ਆਪ ਬ੍ਰੇਕ ਲਗਾ ਦੇਵੇਗੀ। ਨਾਲ ਹੀ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਸਾਰੀਆਂ ਟਰੇਨਾਂ ਰੁਕ ਜਾਣਗੀਆਂ। ਇਸ ਤੋਂ ਇਲਾਵਾ ਇਹ ਕਵਚ ਪਿੱਛੇ ਤੋਂ ਆ ਰਹੀ ਟਰੇਨ ਦੀ ਸੁਰੱਖਿਆ ਵੀ ਕਰੇਗਾ।
ਇਹ ਵੀ ਪੜ੍ਹੋ: ਜਹਾਜ਼ 'ਚ ਸਫਰ ਹੋਇਆ ਮਹਿੰਗਾ, 40-50 ਫੀਸਦੀ ਵਧਾਏ ਰੇਟ