US ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੀ ਮਲੇਰੀਆ ਸੰਬੰਧੀ ਪਹਿਲ ਦੀ ਅਗਵਾਈ ਲਈ ਭਾਰਤੀ ਮੂਲ ਦੇ ਰਾਜ ਪੰਜਾਬੀ ਨੂੰ ਚੁਣਿਆ ਹੈ। ਰਾਸ਼ਟਰਪਤੀ ਦੀ ਇਹ ਪਹਿਲ ਮੁੱਖ ਰੂਪ ਨਾਲ ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਲਈ ਹੈ। ਅਹੁਦੇ ਦੀ ਸਹੁੰ ਲੈਣ ਮਗਰੋਂ ਪੰਜਾਬੀ ਨੇ ਟਵਿੱਟਰ 'ਤੇ ਲਿਖਿਆ,''ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਮਲੇਰੀਆ ਪਹਿਲ ਦੀ ਅਗਵਾਈ ਕਰਨ ਲਈ ਜੋਅ ਬਾਈਡੇਨ ਨੇ ਮੈਨੂੰ ਰਾਸ਼ਟਰਪਤੀ ਦਾ 'ਮਲੇਰੀਆ ਕੋਆਰਡੀਨੇਟਰ' ਨਿਯੁਕਤ ਕੀਤਾ ਹੈ।
ਉਹਨਾਂ ਨੇ ਟਵੀਟ ਵਿਚ ਲਿਖਿਆ,''ਸੇਵਾ ਦਾ ਮੌਕਾ ਮਿਲਿਆ ਅਤੇ ਇਸ ਲਈ ਮੈਂ ਧੰਨਵਾਦੀ ਹਾਂ।'' ਲਾਇਬੇਰੀਆ ਵਿਚ ਪੈਦਾ ਹੋਏ ਪੰਜਾਬੀ ਅਤੇ ਉਹਨਾਂ ਦੇ ਪਰਿਵਾਰ ਨੇ 1990 ਦੇ ਦਹਾਕੇ ਵਿਚ ਗ੍ਰਹਿਯੁੱਧ ਦੌਰਾਨ ਦੇਸ਼ ਛੱਡ ਕੇ ਅਮਰੀਕਾ ਵਿਚ ਸ਼ਰਨ ਲਈ ਸੀ। ਉਹਨਾਂ ਨੇ ਕਿਹਾ ਕਿ ਇਹ ਮੁਹਿੰਮ ਉਹਨਾਂ ਲਈ ਨਿੱਜੀ ਤੌਰ 'ਤੇ ਮਹੱਤਵ ਰੱਖਦੀ ਹੈ।
ਪੜ੍ਹੋ ਹੋਰ ਖ਼ਬਰਾਂ :
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਬਣੇ ਪਿਤਾ, ਘਰ ਹੋਇਆ ਪੁੱਤਰ ਦਾ ਜਨਮ
ਪੜ੍ਹੋ ਹੋਰ ਖ਼ਬਰਾਂ :
Budget 2021-22 : 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਟੈਕਸ ਭਰਨ ਦੀ ਲੋੜ ਨਹੀਂ : ਨਿਰਮਲਾ ਸੀਤਾਰਮਨ
ਪੰਜਾਬੀ ਨੇ ਕਿਹਾ ਕਿ ਮੇਰੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਭਾਰਤ ਵਿਚ ਰਹਿਣ ਦੌਰਾਨ ਮਲੇਰੀਆ ਨਾਲ ਪੀੜਤ ਹੋ ਗਏ ਸਨ। ਲਾਇਬੇਰੀਆ ਵਿਚ ਰਹਿਣ ਦੌਰਾਨ ਮੈਂ ਵੀ ਮਲੇਰੀਆ ਕਾਰਨ ਬੀਮਾਰ ਹੋਇਆ ਸੀ। ਇਕ ਡਾਕਟਰ ਹੋਣ ਦੇ ਨਾਤੇ ਅਫਰੀਕਾ ਵਿਚ ਕੰਮ ਕਰਨ ਦੌਰਾਨ ਮੈਂ ਇਸ ਰੋਗ ਨਾਲ ਇੱਥੇ ਕਈ ਜ਼ਿੰਦਗੀਆਂ ਨੂੰ ਖਤਮ ਹੁੰਦੇ ਦੇਖਿਆ ਹੈ।
ਇੱਕ ਡਾਕਟਰ ਅਤੇ ਜਨਤਕ ਸਿਹਤ ਪੇਸ਼ੇਵਰ ਹੋਣ ਦੇ ਨਾਤੇ ਜਿਸਨੇ ਰਾਸ਼ਟਰਪਤੀ ਦੀ ਮਲੇਰੀਆ ਪਹਿਲਕਦਮੀ ਅਤੇ ਇਸਦੇ ਸਹਿਭਾਗੀਆਂ ਯੂਐਸਆਈਡੀ ਅਤੇ ਬਿਮਾਰੀ ਨਿਯੰਤਰਣ ਕੇਂਦਰ ਦੇ ਸਟਾਫ ਦੇ ਨਾਲ-ਨਾਲ ਮਰੀਜ਼ਾਂ ਦੀ ਦੇਖਭਾਲ ਕੀਤੀ ਹੈ, ਉਹਨਾਂ ਕਿਹਾ ਕਿ “ਮੈਂ ਇਸ ਗੱਲ ਤੋਂ ਪ੍ਰੇਰਿਤ ਹੋਇਆ ਕਿ ਉਨ੍ਹਾਂ ਨੇ ਮਲੇਰੀਆ ਨਾਲ ਲੜਨ ਲਈ ਕਿਵੇਂ ਪ੍ਰਤੀਕ੍ਰਿਆ ਦਿੱਤੀ, ਇੱਕ ਸਭ ਤੋਂ ਪੁਰਾਣੀ ਅਤੇ ਜਾਨਲੇਵਾ ਮਹਾਂਮਾਰੀ ਦੀ, ਅਤੇ ਦੁਨੀਆ ਭਰ ਦੀਆਂ ਜਾਨਾਂ ਬਚਾਈਆਂ।