ਅੰਮ੍ਰਿਤਸਰ: ਭਾਰਤ ਵੱਲੋਂ ਅੱਜ ਦੋ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ, ਦਰਅਸਲ ਇਹ ਦੋਵੇਂ ਗਲਤੀ ਨਾਲ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋ ਗਏ ਸਨ, ਜਿਸ ਤੋਂ ਬਾਅਦ ਇੱਕ ਨੂੰ 3 ਸਾਲ ਅਤੇ ਦੂਜੇ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਅੱਜ ਉਨ੍ਹਾਂ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ। ਦੋ ਪਾਕਿਸਤਾਨੀ ਕੈਦੀਆਂ ਮੁਹੰਮਦ ਆਸਿਫ਼ ਅਤੇ ਸਰਵਰ ਬੇਅ ਨੂੰ ਅੱਜ ਅੰਮ੍ਰਿਤਸਰ ਅਟਾਰੀ ਬਾਘਾ ਸਰਹੱਦ ਰਾਹੀਂ ਰਿਹਾਅ ਕਰਕੇ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਦੋਵਾਂ ਨੂੰ ਸਜ਼ਾ ਸੁਣਾਈ ਗਈ ਅਤੇ ਅੱਜ ਫ਼ਿਰੋਜ਼ਪੁਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਅਟਾਰੀ ਬਾਘਾ ਸਰਹੱਦ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ: ਹਰਭਜਨ ਸਿੰਘ ਨੇ ਲਿਆ ਵੱਡਾ ਫੈਸਲਾ- ਕਿਸਾਨਾਂ ਦੀਆਂ ਧੀਆਂ ਦੀ ਸਿੱਖਿਆ ਤੇ ਭਲਾਈ 'ਤੇ ਖ਼ਰਚਣਗੇ ਆਪਣੀ ਤਨਖ਼ਾਹ ਅਟਾਰੀ-ਵਾਹਗਾ ਬਾਰਡਰ ਦੇ ਪ੍ਰੋਟੋਕੋਲ ਅਫਸਰ ਅਰੁਣ ਪਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਦੋ ਪਾਕਿਸਤਾਨੀ ਕੈਦੀਆਂ ਨੂੰ ਅੱਜ ਰਿਹਾਅ ਕੀਤਾ ਜਾ ਰਿਹਾ ਹੈ, ਜੋ ਦੋਵੇਂ ਗਲਤੀ ਨਾਲ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਏ ਸਨ। ਬੀਐਸਐਫ ਨੇ ਉਨ੍ਹਾਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਇਹ ਦੋਵੇਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਨ, ਅੱਜ ਇਨ੍ਹਾਂ ਨੂੰ ਫਿਰੋਜ਼ਪੁਰ ਦੀ ਪੁਲਿਸ ਅਟਾਰੀ-ਵਾਹਗਾ ਬਾਰਡਰ ਤੋਂ ਲੈ ਕੇ ਆਈ ਹੈ, ਇਨ੍ਹਾਂ ਨੂੰ ਵਾਹਗਾ ਬਾਰਡਰ ਪਾਕਿਸਤਾਨ ਰੇਂਜਰ ਦੇ ਹਵਾਲੇ ਕੀਤਾ ਜਾਵੇਗਾ।ਇਨ੍ਹਾਂ ਲੋਕਾਂ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। -PTC News