ਦੇਸ਼ 'ਚ ਪਿਛਲੇ 2 ਦਿਨਾਂ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ , ਐਕਟਿਵ ਕੇਸ ਵੀ ਘਟੇ
ਨਵੀਂ ਦਿੱਲੀ : ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਵਾਸੀਆਂ ਲਈ ਇੱਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਨੂੰ ਦੇਸ਼ ਵਿੱਚ ਨਵੇਂ ਕੇਸਾਂ ਨਾਲੋਂ ਵੱਧ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਕੋਰੋਨਾ ਦੀ ਦੂਜੀ ਲਹਿਰ ਦੌਰਾਨਇਹ ਪਹਿਲੀ ਵਾਰ ਹੋਇਆ ਹੈ ਕਿ ਅਜਿਹੇ ਮੁਸ਼ਕਿਲ ਭਰੇ ਵਕਤ ਵਿੱਚ ਅਜਿਹੀ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ। ਪੜ੍ਹੋ ਹੋਰ ਖ਼ਬਰਾਂ : ਸਰਦੀ -ਜ਼ੁਕਾਮ ,ਵਾਇਰਲ ਬੁਖ਼ਾਰ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰੇਲੂ ਉਪਾਅ [caption id="attachment_496401" align="aligncenter"] ਦੇਸ਼ 'ਚ ਪਿਛਲੇ 2 ਦਿਨਾਂ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ , ਐਕਟਿਵ ਕੇਸ ਵੀ ਘਟੇ[/caption] ਦੇਸ਼ ਵਿੱਚਪਿਛਲੇ 24 ਘੰਟਿਆਂ ਵਿੱਚ 329,942 ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਮਹਾਂਮਾਰੀ ਦੇ ਕਾਰਨ 3,876 ਮਰੀਜ਼ਾਂ ਦੀ ਮੌਤ ਹੋ ਗਈ ਹੈ। ਪਿਛਲੇ ਕੁੱਝ ਦਿਨਾਂ ਤੋਂ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਓਥੇ ਹੀ ਕੋਰੋਨਾ ਟੈਸਟਿੰਗ ਦੀ ਗਿਣਤੀ ਨੂੰ ਘਟਾ ਦਿੱਤਾ ਗਿਆ ਹੈ ਅਤੇ ਉਹ ਵੀ ਓਦੋਂ ਜਦੋਂ ਲਾਗ ਦੀ ਦਰ ਤੇਜ਼ੀ ਨਾਲ ਵੱਧ ਰਹੀ ਹੈ। [caption id="attachment_496398" align="aligncenter"] ਦੇਸ਼ 'ਚ ਪਿਛਲੇ 2 ਦਿਨਾਂ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ , ਐਕਟਿਵ ਕੇਸ ਵੀ ਘਟੇ[/caption] ਸੋਮਵਾਰ ਨੂੰ ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁਲ 3,29,379 ਨਵੇਂ ਕੇਸ ਦਰਜ ਕੀਤੇ ਗਏ ਸਨ। ਹਾਲ ਹੀ ਵਿਚ ਹੋਏ ਕੋਰੋਨਾ ਮਾਮਲਿਆਂ ਦੇ ਅਨੁਸਾਰ ਇਹ ਅੰਕੜਾ ਕੁਝ ਹੱਦ ਤਕ ਕਾਬੂ ਵਿਚ ਹੈ ਪਰ ਇਹ ਰਾਹਤ ਦੀ ਗੱਲ ਹੈ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 3.55 ਲੱਖ ਤੋਂ ਵੱਧ ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਏ ਹਨ। [caption id="attachment_496400" align="aligncenter"] ਦੇਸ਼ 'ਚ ਪਿਛਲੇ 2 ਦਿਨਾਂ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ , ਐਕਟਿਵ ਕੇਸ ਵੀ ਘਟੇ[/caption] ਇਸ ਕਾਰਨ ਸਰਗਰਮ ਕੇਸ ਵੀ ਘਟੇ ਹਨ। ਪਿਛਲੇ 24 ਘੰਟਿਆਂ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 25 ਹਜ਼ਾਰ ਘੱਟ ਗਈ ਹੈ, ਜੋ ਰਾਹਤ ਦੀ ਗੱਲ ਹੈ। ਦਿੱਲੀ, ਕੇਰਲ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ ਸਣੇ ਕਈ ਰਾਜਾਂ ਵਿੱਚ ਕੋਰੋਨਾ ਟੈਸਟਿੰਗ ਦੀ ਗਿਣਤੀ ਨੂੰ ਘਟਾਇਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿੱਚ ਕੋਰੋਨਾ ਟੈਸਟਿੰਗ ਵਿੱਚ ਵਾਧਾ ਕੀਤਾ ਗਿਆ ਹੈ। [caption id="attachment_496397" align="aligncenter"] ਦੇਸ਼ 'ਚ ਪਿਛਲੇ 2 ਦਿਨਾਂ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ , ਐਕਟਿਵ ਕੇਸ ਵੀ ਘਟੇ[/caption] ਦਿੱਲੀ ਅਤੇ ਮਹਾਰਾਸ਼ਟਰ ਵਿੱਚ ਕੇਸਾਂ 'ਚ ਆਈ ਕਮੀ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਕਮੀ ਦਾ ਵੱਡਾ ਕਾਰਨ ਮਹਾਰਾਸ਼ਟਰ ਅਤੇ ਦਿੱਲੀ ਵਿੱਚ ਨਵੇਂ ਕੇਸਾਂ ਵਿੱਚ ਕਮੀ ਹੋਣਾ ਹੈ। ਪਿਛਲੇ ਦਿਨੀਂ ਮਹਾਰਾਸ਼ਟਰ ਵਿੱਚ ਕੋਰੋਨਾ ਦੇ 37,236 ਕੇਸ ਦਰਜ ਕੀਤੇ ਗਏ ਸਨ, ਜਦੋਂਕਿ 61,607 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਸੀ। ਲੰਬੇ ਸਮੇਂ ਬਾਅਦ ਮਹਾਰਾਸ਼ਟਰ ਵਿੱਚ ਬਹੁਤ ਘੱਟ ਕੇਸ ਹੋਏ ਨਹੀਂ ਤਾਂ ਇਹ ਅੰਕੜਾ ਹਰ ਦਿਨ 50 ਹਜ਼ਾਰ ਤੋਂ ਪਾਰ ਜਾ ਰਿਹਾ ਸੀ। [caption id="attachment_496401" align="aligncenter"] ਦੇਸ਼ 'ਚ ਪਿਛਲੇ 2 ਦਿਨਾਂ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ , ਐਕਟਿਵ ਕੇਸ ਵੀ ਘਟੇ[/caption] ਇਸ ਦੇ ਨਾਲ ਹੀ ਜੇ ਦਿੱਲੀ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਰਾਜਧਾਨੀ ਵਿਚ ਲਗਭਗ 12 ਹਜ਼ਾਰ ਨਵੇਂ ਕੇਸ ਦਰਜ ਹੋਏ ਸਨ, ਜਦੋਂਕਿ ਰਾਹਤ ਦੀ ਗੱਲ ਇਹ ਹੈ ਕਿ ਪਾਜ਼ੀਟਿਵ ਦਰ 19 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਲੰਬੇ ਸਮੇਂ ਬਾਅਦ ਇਹ 20 ਪ੍ਰਤੀਸ਼ਤ ਤੋਂ ਹੇਠਾਂ ਆ ਗਿਆ ਹੈ, ਹਾਲਾਂਕਿ ਦਿੱਲੀ ਵਿਚ ਅਜੇ ਵੀ 80 ਹਜ਼ਾਰ ਤੋਂ ਵੱਧ ਸਰਗਰਮ ਮਾਮਲੇ ਹਨ। PTCNews