India-Australia T20 Match at PCA Stadium: ਆਨਲਾਈਨ ਅਤੇ ਆਫਲਾਈਨ ਟਿਕਟਾਂ ਦੀ ਬੁਕਿੰਗ ਸ਼ੁਰੂ

By  Pardeep Singh September 12th 2022 01:00 PM

ਚੰਡੀਗੜ੍ਹ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਮੋਹਾਲੀ ਦੇ ਪੀਸੀਏ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਇੱਥੇ 20 ਸਤੰਬਰ ਨੂੰ ਹੋਵੇਗਾ। ਅੱਜ ਤੋਂ ਸਟੇਡੀਅਮ ਦੇ ਬਾਹਰ ਵਿਦਿਆਰਥੀਆਂ ਨੂੰ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਨੂੰ ਆਪਣਾ ਸਕੂਲ/ਕਾਲਜ ਪਛਾਣ ਪੱਤਰ ਦਿਖਾਉਣਾ ਹੋਵੇਗਾ। ਉਨ੍ਹਾਂ ਲਈ ਟਿਕਟ ਦਾ ਰੇਟ 300 ਰੁਪਏ ਰੱਖਿਆ ਗਿਆ ਹੈ। ਹਾਲਾਂਕਿ 10 ਹਜ਼ਾਰ ਰੁਪਏ ਤੱਕ ਮੈਚ ਦੀ ਟਿਕਟ ਵੀ ਹੈ। ਦੱਸ ਦੇਈਏ ਕਿ ਐਤਵਾਰ ਨੂੰ ਵਿਦਿਆਰਥੀ ਟਿਕਟਾਂ ਲੈਣ ਲਈ ਸਟੇਡੀਅਮ ਪਹੁੰਚੇ ਸਨ, ਜਦਕਿ ਟਿਕਟਾਂ ਸੋਮਵਾਰ ਤੋਂ ਮਿਲਣੀਆਂ ਸਨ। 11 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਰਾਸ਼ਟਰੀ ਸੋਗ ਵਜੋਂ ਟਿਕਟਾਂ ਦੀ ਵਿਕਰੀ ਰੋਕ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਟਿਕਟਾਂ ਲਈ 11 ਸਤੰਬਰ ਦੀ ਤਰੀਕ ਤੈਅ ਕੀਤੀ ਗਈ ਸੀ। ਪੀਸੀਏ ਸਟੇਡੀਅਮ ਵਿੱਚ 26,950 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਇਹ ਵਿਸ਼ਵ ਪੱਧਰੀ ਸਟੇਡੀਅਮ ਹੈ ਅਤੇ ਇੱਥੇ ਕਈ ਅੰਤਰਰਾਸ਼ਟਰੀ ਮੈਚ ਹੋ ਚੁੱਕੇ ਹਨ। ਵਿਦਿਆਰਥੀ ਟਿਕਟਾਂ ਨੂੰ ਛੱਡ ਕੇ ਪੇਟੀਐਮ ਤੋਂ ਸਟੈਂਡ ਅਨੁਸਾਰ ਟਿਕਟਾਂ ਦੀ ਵਿਕਰੀ ਆਨਲਾਈਨ ਕੀਤੀ ਜਾ ਰਹੀ ਹੈ। ਆਨਲਾਈਨ ਟਿਕਟਾਂ ਸਵੇਰੇ 11 ਵਜੇ ਤੋਂ ਉਪਲਬਧ ਹੋਣਗੀਆਂ। ਮੈਚ 20 ਸਤੰਬਰ ਨੂੰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਸੀਰੀਜ਼ ਦਾ ਦੂਜਾ ਮੈਚ 23 ਸਤੰਬਰ ਨੂੰ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਨਾਗਪੁਰ ਵਿੱਚ ਅਤੇ ਤੀਜਾ ਫਾਈਨਲ ਮੈਚ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ, ਹੈਦਰਾਬਾਦ ਵਿੱਚ ਹੋਵੇਗਾ। ਦੋਵੇਂ ਮੈਚ ਵੀ ਸ਼ਾਮ 7.30 ਵਜੇ ਸ਼ੁਰੂ ਹੋਣਗੇ।

ਇਹ ਵੀ ਪੜ੍ਹੋ:NIA ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ
-PTC News

Related Post