ਭਾਰਤ ਤੇ ਅਮਰੀਕਾ ਨੇ ਪਾਕਿਸਤਾਨ ਨੂੰ 26/11 ਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਮੰਗੀ

By  Ravinder Singh April 12th 2022 11:37 AM

ਵਾਸ਼ਿੰਗਟਨ : ਭਾਰਤ ਤੇ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਆਪਣੇ ਅਧਿਕਾਰੀ ਹੇਠੇ ਇਲਾਕਿਆਂ ਦੀ ਕਿਸੇ ਵੀ ਅੱਤਵਾਦੀ ਗਤੀਵਿਧੀ ਨਾ ਹੋਣ ਦੇਣ ਲਈ ਤੁਰੰਤ ਤੇ ਠੋਸ ਕਾਰਵਾਈ ਕਰੇ। ਇਸ ਨਾਲ ਹੋ ਰਹੇ ਨੁਕਸਾਨ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਕਿਹਾ ਕਿ ਮੁੰਬਈ ਦੇ 26/11 ਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਇਨਸਾਫ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਭਾਰਤ ਤੇ ਅਮਰੀਕਾ ਨੇ ਪਾਕਿਸਤਾਨ ਨੂੰ 26/11 ਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਮੰਗੀਪਾਕਿਸਤਾਨ ਤੋਂ ਕਾਰਵਾਈ ਦੀ ਮੰਗ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਸਕੱਤਰ ਲੋਇਡ ਆਸਟਿਨ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਹਾਜ਼ਰੀ ਵਿੱਚ 2 2 ਮੰਤਰੀ ਪੱਧਰੀ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ਰਾਹੀਂ ਕੀਤੀ ਗਈ ਹੈ। ਇਨ੍ਹਾਂ ਸਭ ਨੇ ਜ਼ੋਰ ਨਾਲ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗੀ ਕੀਤੀ ਗਈ। ਭਾਰਤ ਤੇ ਅਮਰੀਕਾ ਨੇ ਪਾਕਿਸਤਾਨ ਨੂੰ 26/11 ਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਮੰਗੀਜ਼ਿਕਰਯੋਗ ਹੈ ਕਿ 26 ਨਵੰਬਰ ਤੋਂ 29 ਨਵੰਬਰ ਤੱਕ 66 ਘੰਟਿਆਂ ਤੱਕ ਚੱਲਿਆ ਮੁੰਬਈ ਅੱਤਵਾਦੀ ਹਮਲਾ ਭਾਰਤ ਦੇ ਸਭ ਤੋਂ ਵੱਡੇ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਦੇ ਰੂਪ ਵਿੱਚ ਵੇਖਿਆ ਗਿਆ। ਜਦੋਂ ਘੱਟ ਤੋਂ ਘੱਟ 10 ਅੱਤਵਾਦੀ ਮੁੰਬਈ ਦੇ ਲੈਂਡਮਾਰਕ ਥਾਵਾਂ ਜਿਵੇਂ ਓਬਰਾਏ ਟਰਾਇਡੇਂਟ, ਛਤਰਪਤੀ ਸ਼ਿਵਾਜੀ ਟਰਮੀਨਸ, ਲੇਪਰਡ ਕੈਫੇ , ਕਾਮਾ ਹਸਪਤਾਲ ਅਤੇ ਤਾਜ ਮਹਲ ਹੋਟਲ ਉਤੇ ਹਮਲਾ ਕਰਨ ਲਈ ਵੜ ਗਏ ਸਨ। ਭਾਰਤ ਤੇ ਅਮਰੀਕਾ ਨੇ ਪਾਕਿਸਤਾਨ ਨੂੰ 26/11 ਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਮੰਗੀ ਹਮਲੇ ਵਿਚ ਘੱਟ ਤੋਂ ਘੱਟ 166 ਬੇਗੁਨਾਹ ਨਾਗਰਿਕਾਂ ਦੀ ਮੌਤ ਹੋ ਗਈ ਸੀਅਤੇ 300 ਲੋਕ ਜ਼ਖ਼ਮੀ ਹੋ ਗਏ ਸਨ। ਜਿਸ ਤਰ੍ਹਾਂ 9/11 ਦਾ ਆਤੰਕੀ ਹਮਲਾ ਸੰਯੁਕਤ ਰਾਜ ਲਈ ਇੱਕ ਸਭ ਤੋਂ ਭੈੜੇ ਸਪਨੇ ਦੀ ਤਰ੍ਹਾਂ ਹੈ ਅਤੇ ਫਿਰ ਉਸਦੇ ਨਤੀਜੇ ਵਿੱਚ ਅੱਤਵਾਦ ਦੇ ਖਿਲਾਫ਼ ਗਲੋਬਲ ਉਤੇ ਹਮਲਾ ਕੀਤਾ ਗਿਆ। ਭਾਰਤ ਲਈ ਵੀ 26 /11 ਉਸ ਤੋਂ ਘੱਟ ਨਹੀਂ ਹੈ। 26/11 ਮੁੰਬਈ ਅੱਤਵਾਦੀ ਹਮਲਾ ਵੱਡੇ ਅੱਤਵਾਦੀ ਹਮਲਿਆਂ ਵਿਚੋਂ ਇਕ ਹੈ। ਇਸ ਹਮਲੇ ਦੀ ਸਾਰਿਆਂ ਨੇ ਨਿਖੇਧੀ ਕੀਤੀ ਸੀ। ਇਸ ਤੋਂ ਇਲਾਵਾ ਪਠਾਨਕੋਟ ਹਮਲੇ ਵਿੱਚ ਵੀ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦਾ ਜਲਦ ਹੋ ਸਕਦਾ ਐਲਾਨ, ਕੇਜਰੀਵਾਲ ਨਾਲ ਭਗਵੰਤ ਮਾਨ ਕਰਨਗੇ ਮੁਲਾਕਾਤ

Related Post