IND vs PAK: ਕੋਹਲੀ ਦੀ ਧਮਾਕੇਦਾਰ ਪਾਰੀ, ਭਾਰਤ ਨੇ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾਇਆ
ਮੈਲਬੌਰਨ : ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਸ਼ਾਨਦਾਰ ਮੈਚ ਕਾਫੀ ਰੋਮਾਂਚਕ ਰਿਹਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਖਿਲਾਫ ਸ਼ਾਨਦਾਰ ਮੈਚ ‘ਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਨਿਰਧਾਰਤ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 159 ਦੌੜਾਂ ਬਣਾਈਆਂ ਅਤੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਭਾਰਤ ਨੇ 6 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ ਇਸ ਮੈਚ ਵਿੱਚ 53 ਗੇਂਦਾਂ ਵਿੱਚ 82 ਦੌੜਾਂ ਦੀ ਅਜੇਤੂ ਪਾਰੀ ਖੇਡੀ। ਭਾਰਤ ਦੀ ਪਾਰੀ ਭਾਰਤ ਦਾ ਸਕੋਰ -144/4, ਓਵਰ 19 ਸਪਿਨਰ ਸ਼ਾਦਾਬ ਖਾਨ 11ਵੇਂ ਓਵਰ 'ਚ ਗੇਂਦਬਾਜ਼ੀ ਕਰਨ ਆਏ। ਹਾਰਦਿਕ ਨੇ ਸ਼ਾਦਾਬ ਦੀ ਦੂਜੀ ਗੇਂਦ 'ਤੇ ਚੌਕਾ ਜੜਿਆ। ਇਸ ਦੇ ਨਾਲ ਹੀ ਇਸ ਤੋਂ ਬਾਅਦ ਅਗਲੀਆਂ ਤਿੰਨ ਗੇਂਦਾਂ 'ਤੇ ਤਿੰਨ ਸਿੰਗਲਜ਼ ਆ ਗਏ। ਨਾਲ ਹੀ ਆਖਰੀ ਗੇਂਦ 'ਤੇ 2 ਦੌੜਾਂ ਬਣਾਈਆਂ। 11 ਓਵਰਾਂ ਤੋਂ ਬਾਅਦ ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 54 ਦੌੜਾਂ ਬਣਾਈਆਂ। ਪਕਿਸਤਾਨ ਦੀ ਟੀਮ ਨੇ ਭਾਰਤ ਸਾਹਮਣੇ 8 ਵਿਕਟਾਂ ਗਵਾਕੇ 160 ਦਾ ਟੀਚਾ ਰੱਖਿਆ- PAK 159/8 (17) ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ ਟੀ-20 ਵਿਸ਼ਵ ਕੱਪ ਮੈਚ ਦੀ ਪਹਿਲੀ ਹੀ ਗੇਂਦ 'ਤੇ ਬਾਬਰ ਆਜ਼ਮ ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਅਰਸ਼ਦੀਪ ਸਿੰਘ ਨੇ ਭਾਰਤ ਨੂੰ ਦੂਜੀ ਕਾਮਯਾਬੀ ਦਿਵਾਈ ਅਤੇ ਉਸ ਨੇ ਮੋਹ. ਰਿਜ਼ਵਾਨ 4 ਦੌੜਾਂ ਬਣਾ ਕੇ ਕੈਚ ਆਊਟ ਹੋ ਗਿਆ। ਰਿਜ਼ਵਾਨ ਦਾ ਕੈਚ ਭੁਵਨੇਸ਼ਵਰ ਕੁਮਾਰ ਨੇ ਫੜਿਆ। ਇਫ਼ਤਿਖਾਰ ਅਹਿਮਦ ਭਾਰਤ ਲਈ ਖ਼ਤਰਨਾਕ ਸਾਬਤ ਹੋ ਰਿਹਾ ਸੀ ਅਤੇ ਉਸ ਨੇ 34 ਗੇਂਦਾਂ 'ਚ 4 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਪਰ ਸ਼ਮੀ ਨੇ ਉਸ ਨੂੰ ਲੈੱਗ ਬੀਫਰ ਆਊਟ ਕਰਵਾ ਕੇ ਉਸ ਦੀ ਪਾਰੀ ਦਾ ਅੰਤ ਕੀਤਾ ਅਤੇ ਭਾਰਤ ਨੂੰ ਰਾਹਤ ਪਹੁੰਚਾਈ।