ਧਰਮਸੋਤ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਵੱਲੋਂ ਅਦਾਲਤ 'ਚ 1200 ਪੰਨਿਆਂ ਦਾ ਚਲਾਨ ਪੇਸ਼

By  Riya Bawa August 6th 2022 01:55 PM -- Updated: August 6th 2022 04:20 PM

ਮੁਹਾਲੀ: ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਬਿਊਰੋ ਨੇ ਮੁਹਾਲੀ ਦੀ ਅਦਾਲਤ ਵਿਚ ਧਰਮਸੋਤ ਖਿਲਾਫ਼ 1200 ਪੰਨਿਆਂ ਦਾ ਚਲਾਨ ਪੇਸ਼ ਕੀਤਾ ਹੈ। ਧਰਮਸੋਤ ਤੋਂ ਇਲਾਵਾ ਡੀਐਫਓ ਗੁਰਮਨ ਤੇ ਠੇਕੇਦਾਰ ਖ਼ਿਲਾਫ਼ ਵੀ ਚਲਾਨ ਪੇਸ਼ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੇ ਭ੍ਰਿਸ਼ਟਾਚਾਰ ਦੀ ਪੂਰੀ ਕਹਾਣੀ ਲਿਖੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਵੱਲੋਂ ਪਹਿਲਾਂ ਹੀ ਮੁਕੱਦਮਾ ਨੰ. 7, ਮਿਤੀ 6-7-2022 ਨੂੰ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਜਿਲਾ ਜੰਗਲਾਤ ਅਫਸਰ ਗੁਰਮਨਪ੍ਰੀਤ ਸਿੰਘ ਅਤੇ ਇੱਕ ਪ੍ਰੈਸ ਰਿਪੋਰਟਰ ਕਮਲਪ੍ਰੀਤ ਸਿੰਘ ਉਰਫ ਕਮਲ, ਤੱਤਕਾਲੀ ਮੰਤਰੀ ਦੇ ਓਐਸਡੀ ਤੋਂ ਇਲਾਵਾ ਹੋਰ ਮੁਲਜਮਾਂ ਕੇਸ ਦਰਜ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ 7/6/2022 ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਨਿਆਂਇਕ ਹਿਰਾਸਤ ਵਿੱਚ ਹਨ। ਧਰਮਸੋਤ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਵੱਲੋਂ ਅਦਾਲਤ 'ਚ 1200 ਪੰਨਿਆਂ ਦਾ ਚਲਾਨ ਪੇਸ਼ ਉਨਾਂ ਦੱਸਿਆ ਕਿ ਬਿਓਰੋ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮ ਸਾਧੂ ਸਿੰਘ ਧਰਮਸੋਤ, ਗੁਰਮਨਪ੍ਰੀਤ ਸਿੰਘ, ਡੀਐਫਓ ਅਤੇ ਕਮਲਪ੍ਰੀਤ ਸਿੰਘ ਉਰਫ ਕਮਲ ਖਿਲਾਫ ਸੀਆਰਪੀਸੀ ਦੀ ਧਾਰਾ 173(2) ਤਹਿਤ ਸੈਸਨ ਕੋਰਟ, ਮੁਹਾਲੀ ਵਿੱਚ ਅੰਤਿਮ ਰਿਪੋਰਟ ਅੱਜ ਦਾਇਰ ਕਰ ਦਿੱਤੀ ਗਈ ਹੈ। ਹੁਣ ਇਹ ਮੁਕੱਦਮਾ ਮੁਹਾਲੀ ਦੀ ਵਧੀਕ ਅਤੇ ਸੈਸ਼ਨ ਅਦਾਲਤ ਵਿੱਚ ਸੁਣਵਾਈ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਤੇ ਵਿਚਾਰ ਲਈ ਅਗਲੀ ਤਰੀਕ 8 ਅਗਸਤ, 2022 ਨਿਸ਼ਚਿਤ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਜੀਲੈਂਸ ਬਿਊਰੋ ਨੇ ਹੁਣ ਧਰਮਸੋਤ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੰਗਲਾਤ ਘੁਟਾਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਬਿਊਰੋ ਨੂੰ ਧਰਮਸੋਤ ਦੀਆਂ ਕਈ ਜਾਇਦਾਦਾਂ ਮਿਲੀਆਂ ਹਨ। ਸਾਧੂ ਸਿੰਘ ਧਰਮਸੋਤ ਨੇ ਹਾਈ ਕੋਰਟ 'ਚ ਜ਼ਮਾਨਤ ਲਈ ਪਟੀਸ਼ਨ ਕੀਤੀ ਦਾਖ਼ਲਇਹ ਵੀ ਪੜ੍ਹੋ : ਡਾਇਰੀਆ ਫੈਲਣ ਕਰਨ 12 ਲੋਕ ਹੋਏ ਗੰਭੀਰ ਬਿਮਾਰ, ਬੱਚੇ ਦੀ ਮੌਤ ਬਣੀ ਚਿੰਤਾ ਦਾ ਵਿਸ਼ਾ ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਜੰਗਲਾਤ ਮੰਤਰੀ ਸਨ। ਉਹਨਾਂ 'ਤੇ ਜੰਗਲਾਤ ਵਿਭਾਗ 'ਚ ਦਰੱਖਤ ਵੱਢਣ ਬਦਲੇ 500 ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਵਿਜੀਲੈਂਸ ਨੇ ਦਾਅਵਾ ਕੀਤਾ ਸੀ ਕਿ ਕਰੀਬ 1.25 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਸਬੂਤ ਮਿਲੇ ਹਨ ਜਿਸ ਤੋਂ ਬਾਅਦ ਵਿਜੀਲੈਂਸ ਨੇ ਧਰਮਸੋਤ ਨੂੰ ਤੜਕੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸਾਧੂ ਸਿੰਘ ਧਰਮਸੋਤ ਨੇ ਹਾਈ ਕੋਰਟ 'ਚ ਜ਼ਮਾਨਤ ਲਈ ਪਟੀਸ਼ਨ ਕੀਤੀ ਦਾਖ਼ਲ ਧਰਮਸੋਤ ਦਾ ਨਾਂ ਡੀਐਫਓ ਅਤੇ ਇਕ ਠੇਕੇਦਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਹਮਣੇ ਆਇਆ ਸੀ। ਧਰਮਸੋਤ ਇਸ ਸਮੇਂ ਨਾਭਾ ਜੇਲ੍ਹ ਵਿੱਚ ਬੰਦ ਹੈ। ਮੁਹਾਲੀ ਕੋਰਟ ਵੱਲੋਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਧਰਮਸੋਤ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। -PTC News

Related Post