ਪੰਜਾਬ 'ਚ ਕੋਰੋਨਾ ਕੇਸਾਂ ਦੀ ਗਿਣਤੀ 'ਚ ਚਾਰ ਗੁਣਾ ਹੋਇਆ ਵਾਧਾ, ਜਾਣੋ ਅੱਜ ਦਾ ਅਪਡੇਟ

By  Riya Bawa December 31st 2021 10:16 AM -- Updated: December 31st 2021 02:24 PM

ਚੰਡੀਗ੍ਹੜ : ਇਕ ਪਾਸੇ ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਚਲ ਰਿਹਾ ਹੈ 'ਤੇ ਦੂਜੇ ਪਾਸੇ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਇਸ ਦੇ ਨਾਲ ਪੰਜਾਬ 'ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਵੀ ਬਣਿਆ ਹੋਇਆ ਹੈ। ਪਿਛਲੇ 4 ਦਿਨਾਂ ਵਿੱਚ ਕੇਸਾਂ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ। 27 ਦਸੰਬਰ ਨੂੰ ਪੰਜਾਬ 'ਚ ਸਿਰਫ 46 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ ਪਰ 30 ਦਸੰਬਰ ਤੱਕ ਵੱਧ ਕੇ 167 ਹੋ ਗਏ ਸਨ। ਪੰਜਾਬ 'ਚ ਕੋਰੋਨਾ ਦੀ ਸਕਾਰਾਤਮਕਤਾ ਦਰ ਵੀ 1% ਤੋਂ ਵੱਧ ਗਈ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਓਮਿਕਰੋਨ ਦਾ ਵੀ ਇੱਕ ਕੇਸ ਵੀ ਸਾਹਮਣੇ ਆਇਆ ਹੈ। ਕੋਰੋਨਾ ਦੀ ਤੀਜੀ ਲਹਿਰ ਦੇ ਫ਼ੈਲਣ ਦਾ ਸਭ ਤੋਂ ਵੱਡਾ ਕਾਰਨ ਪੰਜਾਬ 'ਚ ਹੋਣ ਵਾਲੀਆਂ ਚੋਣ ਰੈਲੀਆਂ ਹੋ ਸਕਦੀਆਂ ਹਨ, ਜਿਸ ਵਿੱਚ ਕੇਵਲ ਤਾਕਤ ਦਿਖਾਉਣ ਲਈ ਭੀੜ ਇਕੱਠੀ ਕੀਤੀ ਜਾ ਰਹੀ ਹੈ, ਜਿੱਥੇ ਮਾਸਕ ਅਤੇ ਸਮਾਜਿਕ ਦੂਰੀ ਦੀਆਂ ਸਾਵਧਾਨੀਆਂ ਗਾਇਬ ਹਨ। ਸੂਬੇ 'ਚ ਇਨ੍ਹਾਂ ਹਾਲਾਤਾਂ ਦੇ ਹੋਣ ਬਾਵਜੂਦ ਵੀ ਸਰਕਾਰ ਕੋਵਿਡ ਦੀ ਸਮੀਖਿਆ ਛੱਡ ਕੇ ਰੈਲੀਆਂ 'ਚ ਫਸੀ ਹੋਈ ਹੈ ਪੰਜਾਬ ਦੇ 10 ਅਜਿਹੇ ਜ਼ਿਲ੍ਹੇ ਹਨ ਜਿੱਥੇ ਪਿਛਲੇ ਦਿਨੀਂ ਕੋਵਿਡ ਦੇ ਨਮੂਨਿਆਂ ਦੀ ਜਾਂਚ ਨਹੀਂ ਕੀਤੀ ਗਈ। ਇਨ੍ਹਾਂ ਵਿੱਚ ਮੁਹਾਲੀ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਅੰਮ੍ਰਿਤਸਰ, ਬਰਨਾਲਾ, ਹੁਸ਼ਿਆਰਪੁਰ ਅਤੇ ਤਰਨਤਾਰਨ ਸ਼ਾਮਲ ਹਨ। ਇਸ ਕਾਰਨ ਇੱਥੇ ਕੁਝ ਹੀ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਰਕਾਰ ਨੇ ਟੈਸਟ ਕੀਤੇ ਹਨ, ਉੱਥੇ ਵੀ ਜ਼ਿਆਦਾ ਮਰੀਜ਼ ਪਾਏ ਗਏ ਹਨ। ਪਠਾਨਕੋਟ ਵਿੱਚ 672 ਸੈਂਪਲ ਟੈਸਟ ਕੀਤੇ ਗਏ ਅਤੇ 46 ਮਰੀਜ਼ ਪਾਏ ਗਏ। ਪਟਿਆਲਾ ਵਿੱਚ 1205 ਸੈਂਪਲਾਂ ਦੀ ਜਾਂਚ ਤੋਂ ਬਾਅਦ 39 ਮਰੀਜ਼ ਪਾਏ ਗਏ। ਪਿੱਛਲੇ ਦਿਨੀਂ , ਸਰਕਾਰ ਨੇ 15,171 ਸੈਂਪਲ ਟੈਸਟ ਕੀਤੇ। ਹਾਲਾਂਕਿ, ਇਸ ਤੋਂ ਪਹਿਲਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ Omicron ਵੇਰੀਐਂਟ ਨਾਲ ਨਜਿੱਠਣ ਲਈ ਇੱਕ ਦਿਨ ਵਿੱਚ 40 ਹਜ਼ਾਰ ਟੈਸਟ ਕੀਤੇ ਜਾਣਗੇ। [caption id="attachment_553429" align="alignnone"]
[/caption] -PTC News

Related Post