ਬੇੰਗਲੁਰੂ, 6 ਜੁਲਾਈ: ਆਮਦਨ ਕਰ ਵਿਭਾਗ (ਆਈਟੀ) ਨੇ ਅੱਜ ਡੋਲੋ-650 ਟੈਬਲੇਟ ਬਣਾਉਣ ਵਾਲੀ ਦਵਾਈ ਕੰਪਨੀ ਮਾਈਕ੍ਰੋ ਲੈਬਜ਼ ਦੇ ਸੀਐੱਮਡੀ ਦਲੀਪ ਸੁਰਾਣਾ, ਡਾਇਰੈਕਟਰ ਆਨੰਦ ਸੁਰਾਣਾ ਦੇ ਘਰ ਅਤੇ ਕੰਪਨੀ ਦੇ ਬੇਂਗਲੁਰੂ ਸਥਿਤ ਮੁੱਖ ਦਫਤਰ ਸਮੇਤ 40 ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਵੀ ਪੜ੍ਹੋ: ਬੇਅਦਬੀ ਦੇ ਨਾਂ 'ਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਲੇ ਮੁਆਫੀ ਮੰਗਣ : ਜਸਵਿੰਦਰ ਕੌਰ ਸੋਹਲ ਸੂਤਰਾਂ ਮੁਤਾਬਿਕ ਕੰਪਨੀ ਨੇ ਕੋਰੋਨਾ ਮਹਾਮਾਰੀ ਦੌਰਾਨ ਭਾਰੀ ਮੁਨਾਫਾ ਕਮਾਇਆ ਹੈ। ਕੰਪਨੀ ਨੇ ਸਾਲ 2020 ਵਿੱਚ ਕੋਰੋਨਾ ਸੰਕਰਮਣ ਦੀ ਪਹਿਲੀ ਲਹਿਰ ਤੋਂ ਬਾਅਦ 350 ਕਰੋੜ ਗੋਲੀਆਂ ਵੇਚੀਆਂ ਹਨ ਅਤੇ ਇੱਕ ਸਾਲ ਵਿੱਚ 400 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਡੋਲੋ ਦੀ ਵਿਕਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਆਈਟੀ ਵਿਭਾਗ ਦੇ 20 ਲੋਕਾਂ ਦੀ ਟੀਮ ਨੇ ਰੇਸ ਕੋਰਸ ਰੋਡ 'ਤੇ ਸਥਿਤ ਫਾਰਮਾਸਿਊਟੀਕਲ ਕੰਪਨੀ ਦੇ ਦਫ਼ਤਰ 'ਤੇ ਛਾਪਾ ਮਾਰਿਆ। ਕਰ ਚੋਰੀ ਦੇ ਮਾਮਲੇ ਵਿੱਚ ਇਹ ਛਾਪਾ ਮਾਰਿਆ ਗਿਆ। ਜਿਸਤੋਂ ਬਾਅਦ ਇਨਕਮ ਟੈਕਸ ਦੀ ਟੀਮ ਵੱਲੋਂ ਰੇਸ ਕੋਰਸ ਰੋਡ 'ਤੇ ਸਥਿਤ ਕੰਪਨੀ ਦੇ ਦਫ਼ਤਰ ਤੋਂ ਅਹਿਮ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਇਹ ਵੀ ਪੜ੍ਹੋ: ਡਾ. ਵਿਜੈ ਸਿੰਗਲਾ ਭ੍ਰਿਸ਼ਟਾਚਾਰ ਮਾਮਲੇ 'ਚ ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਫਟਕਾਰ, ਨਾ ਮਿਲੇ ਪੈਸੇ ਨਾ ਹੀ ਕੋਈ ਸਬੂਤ ਸੂਤਰਾਂ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਦੇ 200 ਲੋਕਾਂ ਦੀ ਟੀਮ ਨੇ ਦਵਾਈ ਕੰਪਨੀ ਦੇ ਸੀਐੱਮਡੀ ਅਤੇ ਡਾਇਰੈਕਟਰ ਦੇ ਘਰਾਂ 'ਤੇ ਛਾਪੇਮਾਰੀ ਕਰਨ ਦੇ ਨਾਲ-ਨਾਲ ਦੇਸ਼ ਭਰ 'ਚ 40 ਥਾਵਾਂ 'ਤੇ ਛਾਪੇਮਾਰੀ ਕੀਤੀ।
ਇਹ ਰਿਪੋਰਟ ਏ.ਐਨ.ਆਈ ਨਿਊਜ਼ ਸਰਵਿਸ ਤੋਂ ਸਵੈ-ਤਿਆਰ ਕੀਤੀ ਗਈ ਹੈ। ਪੀਟੀਸੀ ਨਿਊਜ਼ ਇਸਦੀ ਸਮੱਗਰੀ ਲਈ ਕੋਈ ਜ਼ਿੰਮੇਵਾਰੀ ਨਹੀਂ ਰੱਖਦਾ ਹੈ।-PTC News