ਪਟਿਆਲਾ 'ਚ ਨਸ਼ਾ ਤਸਕਰਾਂ ਨੇ ਪੁਲਿਸ ਨੂੰ ਵੇਖ ਕੇ ਭਜਾਈ ਗੱਡੀ, ਰਾਹਗੀਰ ਦੋ ਨੌਜਵਾਨਾਂ ਨੂੰ ਦਰੜਿਆ

By  Riya Bawa July 9th 2022 01:18 PM -- Updated: July 9th 2022 01:19 PM

ਪਟਿਆਲਾ: ਪੰਜਾਬ ਵਿਚ ਹੁਣ ਨਸ਼ੇ ਨੇ ਜਵਾਨੀ ਨੂੰ ਰੋੜ੍ਹ ਕੇ ਰੱਖ ਦਿੱਤਾ ਹੈ। ਲਗਪਗ ਹਰ ਘਰ ਵਿਚ ਕੋਈ ਨਾ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ। ਹੁਣ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਇਸ ਵਿਚਾਲੇ ਅੱਜ ਪਟਿਆਲਾ ਵਿੱਚ ਪੁਲਿਸ ਵੱਲੋਂ ਵਧਾਏਗੀ ਤਪਸ਼ ਦੇ ਕਾਰਨ ਨਸ਼ਾ ਤਸਕਰਾਂ ਵਿੱਚ ਘਬਰਾਹਟ ਆਈ ਹੈ। ਬੀਤੀ ਰਾਤ ਸਨੌਰ ਹਲਕੇ ਵਿਚ ਜੁਲਕਾਂ ਥਾਣੇ ਹੇਠ ਪੈਂਦੇ ਇਲਾਕੇ ਵਿਚ ਪੁਲਿਸ ਦੀ ਗਸ਼ਤ ਕਰਦੀਆਂ ਗੱਡੀਆਂ ਨੂੰ ਵੇਖ ਕੇ ਨਸ਼ਾ ਤਸਕਰਾਂ ਨੇ ਗੱਡੀ ਭਜਾਈ ਅਤੇ ਰਾਹਗੀਰ ਦੋ ਨੌਜਵਾਨਾਂ ਨੂੰ ਦਰੜਿਆ। ਪਟਿਆਲਾ 'ਚ ਨਸ਼ਾ ਤਸਕਰਾਂ ਨੇ ਪੁਲਿਸ ਨੂੰ ਵੇਖ ਕੇ ਭਜਾਈ ਗੱਡੀ, ਰਾਹਗੀਰ ਦੋ ਨੌਜਵਾਨਾਂ ਨੂੰ ਦਰੜਿਆ ਇਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਈ ਤੇ ਦੂਜੇ ਨੇ ਹਸਪਤਾਲ ਜਾ ਕੇ ਦਮ ਤੋੜਿਆ। ਦੋਹਾਂ ਦੀ ਪਛਾਣ ਪਿੰਡ ਰੋਹੜ ਜਗੀਰ ਦੇ ਰਮਨਪ੍ਰੀਤ ਅਤੇ ਸੇਵਕ ਸਿੰਘ ਵਜੋਂ ਹੋਈ ਹੈ। ਦੋਨੋ ਲੜਕੇ 20- 22 ਸਾਲਾ ਦੇ ਦੱਸੇ ਜਾ ਰਹੇ ਹਨ ਤੇ ਆਪਸ 'ਚ ਚਾਚੇ ਤਾਏ ਦੇ ਲੜਕੇ ਹਨ। ਪਟਿਆਲਾ ਦੇ ਐੱਸ ਐੱਸ ਪੀ ਦੀਪਕ ਪਾਰਿਕ ਨੇ ਟੈਲੀਫੋਨ 'ਤੇ ਦੱਸਿਆ ਕਿ ਪਟਿਆਲਾ ਪੁਲੀਸ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੋਈ ਹੈ ਉਸ ਨੂੰ ਅੰਜਾਮ ਤਕ ਪਹੁੰਚਾ ਕੇ ਹੀ ਦਮ ਲਵੇਗੀ। ਪਟਿਆਲਾ 'ਚ ਨਸ਼ਾ ਤਸਕਰਾਂ ਨੇ ਪੁਲਿਸ ਨੂੰ ਵੇਖ ਕੇ ਭਜਾਈ ਗੱਡੀ, ਰਾਹਗੀਰ ਦੋ ਨੌਜਵਾਨਾਂ ਨੂੰ ਦਰੜਿਆ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਦਰ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਅਤੇ ਲਵਪ੍ਰੀਤ ਵਜੋਂ ਹੋਈ ਹੈ। ਉਨ੍ਹਾਂ ਪਾਸੋਂ ਇੱਕ ਕੁਇੰਟਲ ਚਾਲੀ ਕਿਲੋ ਡੋਡੇ ਦੱਸ ਬੋਰੀਆਂ ਵਿਚ ਬਰਾਮਦ ਕੀਤੇ ਹਨ ਅਤੇ ਐਕਸ ਯੂ ਵੀ ਗੱਡੀ ਜੋ ਕਿ ਦੁਰਘਟਨਾ ਗ੍ਰਸਤ ਹੋ ਗਈ ਸੀ ਨੂੰ ਵੀ ਪੁਲਿਸ ਵੱਲੋਂ ਇਮਪਾਊਂਡ ਕਰ ਲਈ ਗਈ ਹੈ। ਗੁਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਜੁਲਕਾ ਥਾਣੇ ਵਿੱਚ ਧਾਰਾ 304, 279 IPC ਅਤੇ NDPS ਦੀ ਧਾਰਾ 15 ਹੇਠ ਪਰਚਾ ਵੀ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਪਟਿਆਲਾ 'ਚ ਨਸ਼ਾ ਤਸਕਰਾਂ ਨੇ ਪੁਲਿਸ ਨੂੰ ਵੇਖ ਕੇ ਭਜਾਈ ਗੱਡੀ, ਰਾਹਗੀਰ ਦੋ ਨੌਜਵਾਨਾਂ ਨੂੰ ਦਰੜਿਆ ਇਹ ਵੀ ਪੜ੍ਹੋ: ਸਕੂਲ 'ਚ ਦਰੱਖਤ ਡਿੱਗਣ ਨਾਲ ਕਈ ਵਿਦਿਆਰਥਣ ਜ਼ਖ਼ਮੀ, ਇਕ ਦਾ ਕੱਟਣਾ ਪਿਆ ਖੱਬਾ ਹੱਥ ਗੌਰਤਲਬ ਹੈ ਕਿ ਨਸ਼ਾ ਪੰਜਾਬ ਦੇ ਲੋਕਾਂ ਅੰਦਰ ਇੰਨਾ ਘਰ ਕਰ ਚੁੱਕਾ ਹੈ ਕਿ ਉਹ ਆਪਣੀ ਸੋਚਣ-ਸਮਝਣ ਦੀ ਸ਼ਕਤੀ ਵੀ ਗੁਆ ਚੁੱਕੇ ਹਨ। ਨਸ਼ੇ ਦੇ ਮਾੜੇ ਪ੍ਰਭਾਵ ਇਸ ਕਦਰ ਨੌਜਵਾਨ ਪੀੜ੍ਹੀ ਨੂੰ ਲਪੇਟ ਵਿਚ ਲੈ ਰਹੇ ਹਨ ਕਿ ਉਹ ਆਪਣੇ ਖ਼ੂਨ ਦੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਵੀ ਹਲਕੇ ਵਿਚ ਲੈ ਰਹੀ ਹੈ। ਅਖ਼ਬਾਰਾਂ ਨਿੱਤ ਹੀ ਨਸ਼ੇੜੀ ਪੁੱਤ ਦੁਆਰਾ ਪਿਉ ਦਾ ਕਤਲ, ਨਸ਼ੇੜੀ ਪਤੀ ਦੁਆਰਾ ਪਤਨੀ ਦਾ ਕਤਲ ਅਤੇ ਨਸ਼ੇੜੀ ਪਿਉ ਦੁਆਰਾ ਆਪਣੇ ਬੱਚਿਆਂ ਦਾ ਕਤਲ ਜਿਹੀਆਂ ਖ਼ਬਰਾਂ ਨਾਲ ਭਰੀਆਂ ਰਹਿੰਦੀਆਂ ਹਨ। (ਗਗਨ ਦੀਪ ਆਹੂਜਾ ਦੀ ਰਿਪੋਰਟ) -PTC News

Related Post