ਸਹੁਰੇ ਪਰਿਵਾਰ ਵੱਲੋਂ ਪੈਸੇ ਜਾਂ ਸਮਾਨ ਦੀ ਮੰਗ ਦਾਜ ਮੰਨਿਆ ਜਾਵੇਗਾ:ਸੁਪਰੀਮ ਕੋਰਟ

By  Pardeep Singh January 12th 2022 11:26 AM -- Updated: January 12th 2022 11:34 AM

ਨਵੀਂ ਦਿੱਲੀ: ਦਾਜ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਦੇ ਮੁਤਾਬਿਕ ਘਰ ਦੀ ਉਸਾਰੀ ਲਈ ਪੈਸੇ ਦੀ ਮੰਗ ਨੂੰ ਵੀ ਦਹੇਜ ਮੰਨਿਆ ਜਾਵੇਗਾ। ਚੀਫ ਜਸਟਿਸ ਐਨ ਵੀ ਰਮਨ , ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਕਿਹਾ ਨੇ ਕਿਹਾ ਹੈ ਕਿ ਦਹੇਜ ਸ਼ਬਦ ਨੂੰ ਇੱਕ ਵਿਆਪਕ ਰੂਪ ਵਿੱਚ ਵਰਣਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮਹਿਲਾ ਤੋਂ ਕਿਸੇ ਵੀ ਤਰ੍ਹਾਂ ਦੀ ਮੰਗ ਨੂੰ ਸ਼ਾਮਿਲ ਕੀਤਾ ਜਾ ਸਕੇ।   ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਾਇਦਾਦ ਦੇ ਸੰਬੰਧ ਵਿੱਚ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਮੁੱਲਵਾਨ ਚੀਜ ਹੋਵੇ ਉਹ ਸਾਰਾ ਦਾਜ ਹੀ ਹੈ। ਹੇਠਲੀ ਅਦਾਲਤ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਤੀ ਅਤੇ ਸਹੁਰੇ ਨੂੰ ਆਈਪੀਸੀ (IPC) ਦੀ ਧਾਰਾ-304-ਬੀ (ਦਾਜ ਕਤਲ), ਖੁਦਕੁਸ਼ੀ ਕਰਨ ਲਈ ਅਤੇ ਦਾਜ ਪੀੜਨ ਦੇ ਤਹਿਤ ਦੋਸ਼ੀ ਮੰਨਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮਰਨ ਵਾਲੀ ਮਹਿਲਾ ਤੋਂ ਘਰ ਬਣਾਉਣ ਲਈ ਪੈਸ ਦੀ ਮੰਗ ਕੀਤੀ ਗਈ ਸੀ ਪਰ ਮਹਿਲਾ ਦਾ ਪਰਿਵਾਰ ਪੈਸੇ ਦੇਣ ਵਿੱਚ ਅਸਮਰਥ ਸੀ। ਸਹੁਰੇ ਪਰਿਵਾਰ ਵੱਲੋਂ ਮਹਿਲਾ ਨੂੰ ਤੰਗ ਕੀਤਾ ਜਾ ਰਿਹਾ ਸੀ। ਜਿਸ ਕਰਕੇ ਮਹਿਲਾ ਨੇ ਖੁਦਕੁਸ਼ੀ ਕਰ ਲਈ ਸੀ।ਇਸ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਹਾਈਕੋਰਟ ਦਾ ਕਹਿਣਾ ਹੈ ਕਿ ਘਰ ਦੀ ਉਸਾਰੀ ਲਈ ਪੈਸੇ ਮੰਗ ਨੂੰ ਦਾਜ ਨਹੀਂ ਮੰਨਿਆ ਜਾ ਸਕਦਾ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਦੋਂ ਇਕ ਮਹਿਲਾ ਦੂਜੀ ਮਹਿਲਾ ਨੂੰ ਖੁਦਕੁਸ਼ੀ ਕਰਨ ਤੋਂ ਨਹੀਂ ਬਚਾ ਸਕਦੀ ਤਾਂ ਇਹ ਇਕ ਗੰਭੀਰ ਅਪਰਾਧ ਹੈ।ਕੋਰਟ ਨੇ ਸੱਸ ਨੂੰ ਮੁਲਜ਼ਮ ਮੰਨਦੇ ਹੋਏ ਤਿੰਨ ਮਹੀਨੇ ਦੀ ਸਜਾ ਸੁਣਾਈ।ਬੈਂਚ ਦਾ ਕਹਿਣਾ ਹੈ ਕਿ ਇਹ ਇਕ ਬੇਹੱਦ ਖਤਰਨਾਕ ਸਥਿਤੀ ਹੈ ਜਿਸ ਵਿਚ ਸੱਸ ਨੇ ਆਪਣੀ ਨੂੰਹ ਨੂੰ ਤੰਗ ਕੀਤਾ ਅਤੇ ਉਹ ਖੁਦਕੁਸ਼ੀ ਕਰ ਲਈ। ਇੱਕ ਹੋਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਰਜਿਸਟਰੀ ਅਧਿਕਾਰੀਆਂ ਨੂੰ ਅਦਾਲਤ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਨਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜ਼ਮਾਨਤ ਆਦੇਸ਼ ਨੂੰ ਰੱਦ ਕੀਤੇ ਜਾਣ ਦੇ ਖਿਲਾਫ ਦਰਜ ਵਿਸ਼ੇਸ਼ ਆਗਿਆ ਮੰਗ ਦੇ ਨਾਲ ਆਤਮ ਸਮਰਪਣ ਤੋਂ ਛੁੱਟ ਦੀ ਮੰਗ ਕਰਨ ਵਾਲੀ ਅਰਜੀ ਦਰਜ ਕਰਨ ਦੀ ਲੋੜ ਨਹੀਂ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਮੰਗ ਭਾਵੇ ਉਹ ਪੈਸਿਆ ਦੀ ਹੋਵੇ ਜਾਂ ਸਮਾਨ ਦੀ ਹੋਵੇ ਇਹ ਸਾਰਾ ਕੁੱਝ ਦਾਜ ਹੀ ਮੰਨਿਆ ਜਾਵੇਗਾ।ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਦਾਜ ਮੰਗਣਾ ਗੈਰਕਾਨੂੰਨੀ ਹੈ ਅਤੇ ਇਸ ਕਰਕੇ ਦਾਜ ਦੀ ਮੰਗ ਕਰਨ ਵਾਲਿਆ ਉਤੇ ਸਖਤ ਕਾਰਵਾਈ ਹੋਵੇਗੀ। -PTC News ਇਹ ਵੀ ਪੜ੍ਹੋ:ਦੇਸ਼ 'ਚ ਪਿਛਲੇ 24 ਘੰਟਿਆਂ 'ਚ 1,94,720 ਨਵੇਂ ਮਾਮਲੇ, 442 ਮੌਤਾਂ

Related Post