ਜਲੰਧਰ 'ਚ ਥਾਣੇ ਨੇੜੇ ਸਥਿਤ ਪਾਰਕਿੰਗ 'ਚ ਖੜ੍ਹੀ ਕਾਰ ਸੜੀ

By  Ravinder Singh June 14th 2022 11:00 AM

ਜਲੰਧਰ : ਦੇਰ ਰਾਤ ਥਾਣਾ-3 ਦੇ ਨਾਲ ਲੱਗਦੀ ਕਾਰ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ਉਤੇ ਪੁੱਜ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਨਾਲ ਅੱਗ ਉਤੇ ਕਾਬੂ ਪਾਇਆ। ਹਾਲਾਂਕਿ ਇਸ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।  ਅੱਗ ਇਨ੍ਹੀਂ ਜ਼ਿਆਦਾ ਭਿਆਨਕ ਸੀ ਕਿ ਕਾਰ ਦੇ ਨੇੜੇ ਲੱਗੇ ਟਰਾਂਸਫਾਰਮਰ ਵੀ ਅੱਗ ਦੀ ਚਪੇਟ ’ਚ ਆ ਗਿਆ। ਜਲੰਧਰ 'ਚ ਥਾਣੇ ਨੇੜੇ ਸਥਿਤ ਪਾਰਕਿੰਗ 'ਚ ਖੜ੍ਹੀ ਕਾਰ ਸੜੀਜਾਣਕਾਰੀ ਮੁਤਾਬਕ ਰਜਨੀਸ਼ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਕਾਰ ਨੂੰ ਪਾਰਕਿੰਗ ਵਿੱਚ ਖੜ੍ਹੀ ਕਰ ਕੇ ਆਪਣੇ ਘਰ ਸੈਦਾਂ ਗੇਟ ਚਲੇ ਗਏ ਪਰ ਦੇਰ ਰਾਤ ਉਨ੍ਹਾਂ ਦੇ ਦੋਸਤ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਕਾਰ ਨੂੰ ਅੱਗ ਲੱਗੀ ਹੋਈ ਹੈ। ਰਜਨੀਸ਼ ਨੇ ਮੌਕੇ ਉਤੇ ਪੁੱਜ ਕੇ ਦੇਖਿਆ ਕਿ ਉਨ੍ਹਾਂ ਦੀ ਕਾਰ ਹੌਂਡਾ ਸਿਟੀ ਨੂੰ ਅੱਗ ਬੁਰੀ ਤਰ੍ਹਾਂ ਦਾ ਲਪੇਟ ਵਿੱਚ ਲਿਆ ਹੋਇਆ ਹੈ। ਉਨ੍ਹਾਂ ਨੇ ਫੋਨ ਕਰ ਕੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਜਲੰਧਰ 'ਚ ਥਾਣੇ ਨੇੜੇ ਸਥਿਤ ਪਾਰਕਿੰਗ 'ਚ ਖੜ੍ਹੀ ਕਾਰ ਸੜੀਜਾਣਕਾਰੀ ਮਿਲਣ ਉਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉਤੇ ਪੁੱਜ ਕੇ ਅੱਗ ਉਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੇ ਫਾਇਰਮੈਨ ਨਰੇਸ਼ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਵੱਲੋਂ ਮੌਕੇ ਉਤੇ ਪੁੱਜ ਕੇ ਅੱਗ ਉਤੇ ਕਾਬੂ ਪਾਇਆ ਗਿਆ। ਪਰ ਜਦ ਤੱਕ ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਚੁੱਕੀ ਸੀ। ਜਲੰਧਰ 'ਚ ਥਾਣੇ ਨੇੜੇ ਸਥਿਤ ਪਾਰਕਿੰਗ 'ਚ ਖੜ੍ਹੀ ਕਾਰ ਸੜੀਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਵਿਖੇ ਕਚਹਿਰੀਆਂ ਦੇ ਲਾਗੇ ਇਕ ਟਾਟਾ ਇੰਡੀਗੋ ਕਾਰ ਨੂੰ ਅਚਾਨਕ ਅੱਗ ਲੱਗ ਗਈ ਸੀ। ਫਿਲਹਾਲ ਅੱਗ ਲੱਗਣ ਦਾ ਕਾਰਨ ਦਾ ਤਾਂ ਪਤਾ ਨਹੀਂ ਲੱਗ ਸਕਿਆ ਸੀ ਪਰ ਕਾਰ ਦੇ ਬੋਨਟ ਦੇ ਥੱਲੇ ਇੰਜਣ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਸੀ ਕਿ ਇਹ ਕਾਰ ਕਿਸੇ ਵਕੀਲ ਦੀ ਹੈ ਜੋ ਕਚਹਿਰੀਆਂ ਦੇ ਲਾਗੇ ਦਫ਼ਤਰ ਵਿੱਚ ਬੈਠਾ ਸੀ। ਕਾਰ ਵਿੱਚ ਲੱਗੀ ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਉੇਤੇ ਪੁੱਜ ਕੇ ਅੱਗ ਉਤੇ ਕਾਬੂ ਪਾਇਆ ਸੀ। ਇਹ ਵੀ ਪੜ੍ਹੋ : ਲੁਟੇਰਿਆਂ ਦੇ ਹੌਸਲੇ ਬੁਲੰਦ, ਏਐਸਆਈ ਨੂੰ ਲੁੱਟਣ 'ਚ ਨਾਕਾਮ ਰਹਿਣ 'ਤੇ ਪੱਟ 'ਚ ਮਾਰੀ ਗੋਲ਼ੀ

Related Post