ਚੰਡੀਗੜ੍ਹ 'ਚ ਸ਼ਰਾਬ ਕਾਰੋਬਾਰੀ ਠੇਕੇ ਬੰਦ ਰੱਖ ਕੇ ਆਬਕਾਰੀ ਦਫ਼ਤਰ ਅੱਗੇ ਦੇਣਗੇ ਧਰਨਾ

By  Ravinder Singh August 10th 2022 10:03 AM

ਚੰਡੀਗੜ੍ਹ : ਚੰਡੀਗੜ੍ਹ ਵਿੱਚ ਸ਼ਰਾਬ ਦੇ ਕਾਰੋਬਾਰੀਆਂ ਦਾ ਕਾਰੋਬਾਰ ਖ਼ਤਰੇ ਵਿੱਚ ਹੈ। ਇਸ ਦਾ ਕਾਰਨ ਸਾਲ 2022-23 ਦੀ ਆਬਕਾਰੀ ਨੀਤੀ ਹੈ। ਪ੍ਰਸ਼ਾਸਨ ਨੂੰ ਆਬਕਾਰੀ, ਮੁੱਲਾਂਕਣ ਫੀਸ ਅਤੇ ਵੈਟ ਆਦਿ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ। ਪਾਲਿਸੀ ਵਿੱਚ ਟੈਕਸ ਢਾਂਚੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਗਈ ਹੈ। ਅੱਜ ਵਾਈਨ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਇਸ ਦੇ ਨਾਲ ਹੀ ਸੈਕਟਰ-17 ਸਥਿਤ ਆਬਕਾਰੀ ਵਿਭਾਗ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਚੰਡੀਗੜ੍ਹ ਵਾਈਨ ਕੰਟਰੈਕਟਰਜ਼ ਐਸੋਸੀਏਸ਼ਨ ਚੰਡੀਗੜ੍ਹ ਪ੍ਰਸ਼ਾਸਨ ਦੇ ਆਬਕਾਰੀ ਤੇ ਕਰ ਵਿਭਾਗ ਦੇ ਵਿੱਤ ਸਕੱਤਰ-ਕਮ-ਸਕੱਤਰ ਨੂੰ ਵੀ ਮੰਗ ਪੱਤਰ ਸੌਂਪੇਗੀ। ਚੰਡੀਗੜ੍ਹ 'ਚ ਸ਼ਰਾਬ ਕਾਰੋਬਾਰੀ ਠੇਕੇ ਬੰਦ ਰੱਖ ਕੇ ਆਬਕਾਰੀ ਦਫ਼ਤਰ ਅੱਗੇ ਦੇਣਗੇ ਧਰਨਾਚੰਡੀਗੜ੍ਹ ਵਿੱਚ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਉਹ ਰਿਟੇਲ ਸੇਲ ਲਿਕਰ ਲਾਇਸੈਂਸੀ ਹਨ। ਚੰਡੀਗੜ੍ਹ ਉਤਰ, ਪੱਛਮੀ ਤੇ ਦੱਖਣ ਵੱਲੋਂ ਪੰਜਾਬ ਅਤੇ ਪੂਰਬ ਦਿਸ਼ਾ ਨਾਲ ਹਰਿਆਣਾ ਦੇ ਸਰਹੱਦ ਨਾਲ ਲੱਗਦਾ ਹੈ। ਲਗਭਗ 80 ਫ਼ੀਸਦੀ ਸਰਹੱਦ ਅਤੇ 90 ਫ਼ੀਸਦੀ ਸੜਕਾਂ ਪੰਜਾਬ ਦੇ ਨਾਲ ਲੱਗਦੀ ਹੈ। ਅਜਿਹੇ ਵਿੱਚ ਚੰਡੀਗੜ੍ਹ ਨਾਲ ਲੱਗਦੀ ਪੰਜਾਬ ਦੇ ਸਰਹੱਦੀ ( 5 ਕਿਲੋਮੀਟਰ ਤੱਕ) ਵਿੱਚ ਪੰਜਾਬ ਦੇ ਠੇਕਿਆਂ ਵਿੱਚ ਸ਼ਰਾਬ ਦੇ ਰੇਟ ਚੰਡੀਗੜ੍ਹ ਦੀ ਵਿਕਰੀ ਨੂੰ ਪ੍ਰਭਾਵਿਤ ਕਰਦੇ ਹਨ। ਚੰਡੀਗੜ੍ਹ ਵਾਸੀ ਜ਼ਿਆਦਾਤਰ ਪੰਜਾਬ ਦੇ ਠੇਕਿਆਂ ਉਤੇ ਜਾਂਦੇ ਹਨ, ਕਿਉਂਕਿ ਪੰਜਾਬ ਦੇ ਠੇਕਿਆਂ ਉਤੇ ਕਾਫੀ ਢਿੱਲ ਹੁੰਦੀ ਹੈ ਅਤੇ ਪੰਜਾਬ ਵਿੱਚ ਸ਼ਰਾਬ ਦੇ ਨਵੇਂ ਰੇਟ ਹੋਣ ਕਾਰਨ ਚੰਡੀਗੜ੍ਹ ਦੇ ਕਈ ਲੋਕ ਉਥੋਂ ਹੀ ਸ਼ਰਾਬ ਖ਼ਰੀਦਦੇ ਹਨ। ਚੰਡੀਗੜ੍ਹ 'ਚ ਸ਼ਰਾਬ ਕਾਰੋਬਾਰੀ ਠੇਕੇ ਬੰਦ ਰੱਖ ਕੇ ਆਬਕਾਰੀ ਦਫ਼ਤਰ ਅੱਗੇ ਦੇਣਗੇ ਧਰਨਾਅਜਿਹੇ ਹਾਲਾਤ ਵਿੱਚ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਲਾਇਸੈਂਸ ਫੀਸ ਦਾ ਭੁਗਤਾਨ ਕਰਨਾ ਵੀ ਔਖਾ ਹੋ ਰਿਹਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਬਕਾਇਆ ਕੋਟਾ ਵੀ ਵੇਚਣਾ ਮੁਸ਼ਕਲ ਹੋ ਗਿਆ ਹੈ। ਇਸ ਕਾਰਨ ਆਬਕਾਰੀ ਮਾਲੀਆ ਵੀ ਪ੍ਰਭਾਵਿਤ ਹੋਵੇਗਾ। ਚੰਡੀਗੜ੍ਹ ਵਿੱਚ ਸ਼ਰਾਬ ਦੇ ਵਪਾਰੀਆਂ ਦਾ ਕਾਰੋਬਾਰ ਚਲਾਉਣ ਲਈ ਜ਼ਮੀਨ ਦੀ ਕੀਮਤ ਪੰਜਾਬ ਦੇ ਬਰਾਬਰ ਹੋਣੀ ਚਾਹੀਦੀ ਹੈ। ਚੰਡੀਗੜ੍ਹ 'ਚ ਸ਼ਰਾਬ ਕਾਰੋਬਾਰੀ ਠੇਕੇ ਬੰਦ ਰੱਖ ਕੇ ਆਬਕਾਰੀ ਦਫ਼ਤਰ ਅੱਗੇ ਦੇਣਗੇ ਧਰਨਾਆਬਕਾਰੀ ਡਿਊਟੀ/ਦਰਾਮਦ/ਪਰਮਿਟ/ਮੁਲਾਂਕਣ ਫੀਸ/ਗਊ ਸੈੱਸ/ਵੈਟ ਮਿਲਾ ਕੇ 10 ਫ਼ੀਸਦੀ ਤੋਂ ਘੱਟ ਹੋਣਾ ਚਾਹੀਦਾ ਹੈ। ਪੰਜਾਬ ਦੀ ਤਰਜ ਉਤੇ L2/L14 ਵੇਂਡ ਵੀ ਦੁਪਹਿਰ 12 ਵਜੇ ਤੱਕ ਹੋ ਜਾਣੀ ਚਾਹੀਦੀ ਹੈ। ਇਸੇ ਰੇਟ ਕਾਰਨ ਬਾਹਰਲੇ ਰਾਜਾਂ ਤੋਂ ਸ਼ਹਿਰ ਵਿੱਚ ਆਉਣ ਵਾਲੀ ਨਾਜਾਇਜ਼ ਸ਼ਰਾਬ ’ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਇਸ ਨਾਲ ਚੰਡੀਗੜ੍ਹ ਦੇ ਵਪਾਰੀਆਂ ਦਾ ਕਾਰੋਬਾਰ ਵਧੀਆ ਚੱਲੇਗਾ ਅਤੇ ਪ੍ਰਸ਼ਾਸਨ ਨੂੰ ਆਬਕਾਰੀ ਮਾਲੀਆ ਵੀ ਚੰਗਾ ਮਿਲੇਗਾ। ਇਹ ਵੀ ਪੜ੍ਹੋ : ਮਾਸੂਮ ਵਿਦਿਆਰਥਣ 'ਤੇ ਅਧਿਆਪਕ ਦਾ ਤਸ਼ੱਦਦ, ਵੀਡੀਓ ਹੋਈ ਵਾਇਰਲ

Related Post